ਦੋਆਬਾ ਕਾਲਜ ਦੀ ਭਵਲੀਨ ਨੇ ਜੀਐਨਡੀਯੂ ਵਿੱਚ ਦੂਸਰਾ ਸਥਾਨ ਪ੍ਰਾਪਤ ਕੀਤਾ

ਦੋਆਬਾ ਕਾਲਜ ਦੀ ਭਵਲੀਨ ਨੇ ਜੀਐਨਡੀਯੂ ਵਿੱਚ ਦੂਸਰਾ ਸਥਾਨ ਪ੍ਰਾਪਤ ਕੀਤਾ
ਦੁਆਬਾ ਕਾਲਜ ਵਿੱਚ ਮੇਧਾਵੀ ਵਿਦਿਆਰਥਣ ਭਵਲੀਨ ਨੂੰ ਸੰਨਮਾਨਤ ਕਰਦੇ ਹੋਏ ਪਿ੍ਰੰ. ਡਾ. ਪ੍ਰਦੀਪ ਭੰਡਾਰੀ ਅਤੇ ਪ੍ਰੋ. ਨਵੀਨ ਜੋਸ਼ੀ।

ਜਲੰਧਰ, 3 ਅਗਸਤ, 2023: ਪਿ੍ਰੰ. ਡਾ. ਪ੍ਰਦੀਪ ਭੰਡਾਰੀ ਨੇ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਿ ਕਾਲਜ ਦੀ ਬੀਐਸਸੀ ਆਈਟੀ ਸਮੈਸਟਰ-4 ਦੀ ਵਿਦਿਆਰਥਣ ਭਵਲੀਨ ਨੇ ਜੀਐਨਡੀਯੂ ਦੀ ਪ੍ਰੀਖਿਆਵਾਂ ਵਿੱਚ ਸ਼ਲਾਘਾਯੋਗ ਪ੍ਰਦਰਸ਼ਨ ਕਰਦੇ ਹੋਏ ਆਪਣੇ ਕਾਲਜ ਦਾ ਨਾਮ ਰੋਸ਼ਨ ਕੀਤਾ। ਭਵਲੀਨ ਨੇ 700 ਵਿੱਚੋਂ 581 ਅੰਕ ਪ੍ਰਾਪਤ ਕਰ ਕੇ ਜੀਐਨਡੀਯੂ ਵਿੱਚ ਦੂਸਰਾ ਸਥਾਨ ਪ੍ਰਾਪਤ ਕੀਤਾ।  

ਪਿ੍ਰੰ. ਡਾ. ਪ੍ਰਦੀਪ ਭੰਡਾਰੀ ਨੇ ਵਿਭਾਗਮੁੱਖੀ ਪ੍ਰੋ. ਨਵੀਨ ਜੋਸ਼ੀ, ਮੇਧਾਵੀ ਵਿਦਿਆਰਥਣ ਅਤੇ ਉਸਦੇ ਮਾਤਾ ਪਿਤਾ ਨੂੰ ਇਸ ਉਪਲਬਧੀ ਦੇ ਲਈ ਵਧਾਈ ਦਿੰਦੇ ਹੋਏ ਕਿਹਾ ਕਿ ਕਾਲਜ ਦਾ ਕੰਪਿਊਟਰ ਸਾਇੰਸ ਅਤੇ ਆਈਟੀ ਵਿਭਾਗ ਵਿਦਿਆਰਥੀਆਂ ਨੂੰ ਸਾਫਟਵੇਅਰ ਅਤੇ ਵੇਬਸਾਇਟ ਡਿਵੈਲਪਮੇਂਟ, ਸਾਫਟ ਸਿਕਲਸ, ਆਈਟੀ ਟੂਲਜ਼ ਦੇ ਇਸਤੇਮਾਲ ਅਤੇ ਵੱਖ ਵੱਖ ਐਪਚੀਟਿਊਡ ਟੇਸਟਾਂ ਦੀ ਸਿਖਲਾਈ ਦੇ ਕੇ ਉਹਨਾਂ ਨੂੰ ਕਾਬਲ ਬਨਾਉਂਦਾ ਹੈ ਜਿਸਦੇ ਕਾਰਨ ਉਨਾਂ ਦੇੇ ਵਿਦਿਆਰਥੀ ਹੋਰ ਵੀ ਵਦਿਆ ਪ੍ਰਦਰਸ਼ਨ ਕਰ ਪਾਉਂਦੇ ਹਨ ਜਿਸ ਵੱਜੋਂ ਹਾਲ ਹੀ ਵਿੱਚ ਦੇਵਨ ਅਤੇ ਗੁਰਲੀਨ ਦੀ ਕੈਪਜੈਮਿਨੀ, ਸੰਚਿਤ ਦੀ ਵਿਪਰੋ ਅਤੇ ਸ਼ੁਭਮ ਦੀ ਡੀਐਕਸੀ ਟੈਕਨਾਲਜੀ ਵਿੱਚ ਪਲੇਸਮੇਂਟ ਹੋਈ ਹੈ।