ਦੋਆਬਾ ਕਾਲਜ ਦੀ ਹਰਸਿਮਰਨ ਨੇ ਜੀਐਨਡੀਯੂ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ

ਦੋਆਬਾ ਕਾਲਜ ਦੀ ਹਰਸਿਮਰਨ ਨੇ ਜੀਐਨਡੀਯੂ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ
ਦੁਆਬਾ ਕਾਲਜ ਵਿੱਚ ਮੇਧਾਵੀ ਵਿਦਿਆਰਥਣ ਹਰਸਿਮਰਨ ਨੂੰ ਸੰਨਮਾਨਤ ਕਰਦੇ ਹੋਏ ਪਿ੍ਰੰ. ਡਾ. ਪ੍ਰਦੀਪ ਭੰਡਾਰੀ ਅਤੇ ਪ੍ਰਾਧਿਆਪਕਗਣ।

ਜਲੰਧਰ, 4 ਅਗਸਤ, 2023: ਪਿ੍ਰੰ. ਡਾ. ਪ੍ਰਦੀਪ ਭੰਡਾਰੀ ਨੇ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਿ ਕਾਲਜ ਦੀ ਬੀਬੀਏ ਸਮੈਸਟਰ-4 ਦੀ ਵਿਦਿਆਰਥਣ ਹਰਸਿਮਰਨ ਨੇ ਜੀਐਨਡੀਯੂ ਦੀ ਪ੍ਰੀਖਿਆਵਾਂ ਵਿੱਚ ਸ਼ਲਾਘਾਯੋਗ ਪ੍ਰਦਰਸ਼ਨ ਕਰਦੇ ਹੋਏ ਆਪਣੇ ਕਾਲਜ ਦਾ ਨਾਮ ਰੋਸ਼ਨ ਕੀਤਾ। ਹਰਸਿਮਰਨ ਨੇ 750 ਵਿੱਚੋਂ 586 ਅੰਕ ਪ੍ਰਾਪਤ ਕਰ ਕੇ ਜੀਐਨਡੀਯੂ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ। 
 
ਪਿ੍ਰੰ. ਡਾ. ਪ੍ਰਦੀਪ ਭੰਡਾਰੀ ਨੇ ਵਿਭਾਗਮੁੱਖੀ ਡਾ. ਨਰੇਸ਼ ਮਲਹੋਤਰਾ ਮੇਧਾਵੀ ਵਿਦਿਆਰਥਣ ਅਤੇ ਉਸਦੇ ਮਾਤਾ ਪਿਤਾ ਨੂੰ ਇਸ ਉਪਲਬਧੀ ਦੇ ਲਈ ਵਧਾਈ ਦਿੰਦੇ ਹੋਏ ਕਿਹਾ ਕਿ ਕਾਲਜ ਦਾ ਪੋਸਟ ਗ੍ਰੇਜੁਏਟ ਕਾਮਰਸ ਅਤੇ ਬਿਜਨੇਸ ਮੈਨੇਜਮੇਂਟ ਵਿਭਾਗ ਆਗੂ ਵਿਭਾਗਾਂ ਵਿੱਚ ਇੱਕ ਹੈ ਕਿਉਂਕਿ ਇਹ ਸਾਰਾ ਸਾਲ ਵਿਦਿਆਰਥੀਆਂ ਨੂੰ ਵੱਖ ਵੱਖ ਪ੍ਰੀਖਿਆਵਾਂ ਜਿਵੇਂ ਕਿ ਸੀਏ, ਕੰਪਨੀ ਸੇਕ੍ਰੇਟਰੀ ਆਦਿ ਦੀ ਤਿਆਰੀ ਦਾ ਅਯੋਜਨ ਕਰਵਾਉਂਦਾ ਰਹਿੰਦਾ ਹੈ ਤਾਕਿ ਵਿਦਿਆਰਥੀ ਸਮੇਂ ਰਹਿੰਦੇ ਪ੍ਰੀਖਿਆ ਪਾਸ ਕਰ ਕੇ ਆਪਣਾ ਕਰਿਅਰ ਬਣਾ ਸਕਣ। 

ਪਿ੍ਰੰ. ਡਾ. ਪਰਦੀਪ ਭੰਡਾਰੀ, ਡਾ. ਨਰੇਸ਼ ਮਲਹੋਤਰਾ, ਪ੍ਰੋ. ਗਰਿਮਾ ਚੋਡਾ, ਪ੍ਰੋ. ਸੁਰਜੀਤ ਕੌਰ ਅਤੇ ਡਾ. ਸੁਰਿੰਦਰ ਸ਼ਰਮਾ ਨੇ ਵਿਦਿਆਰਥਣ ਨੂੰ ਇਸ ਉਪਲਬਧੀ ਦੇ ਲਈ ਕਾਲਜ ਵਿੱਚ ਸੰਮਾਨਤ ਕੀਤਾ।