ਦੋਆਬਾ ਕਾਲਜ ਦੇ ਬੀਏਜੇਐਮਸੀ ਦੀ ਕਨਿਸ਼ਕਾ ਨੇ ਹਾਸਿਲ ਕੀਤਾ ਯੂਨਿਵਰਸਿਟੀ ਵਿੱਚ ਪਹਿਲਾ ਸਥਾਨ 

ਦੋਆਬਾ ਕਾਲਜ ਦੇ ਬੀਏਜੇਐਮਸੀ ਦੀ ਕਨਿਸ਼ਕਾ ਨੇ ਹਾਸਿਲ ਕੀਤਾ ਯੂਨਿਵਰਸਿਟੀ ਵਿੱਚ ਪਹਿਲਾ ਸਥਾਨ 
ਦੋਆਬਾ ਕਾਲਜ ਦੇ ਬੀਏ ਜੇਐਮਸੀ ਦੀ ਵਿਦਿਆਰਥੀ  ਕਨਿਸ਼ਕਾ ਨੂੰ ਸਨਮਾਨਿਤ ਕਰਦੇ ਹੋਏ ਪ੍ਰਿੰ. ਡਾ. ਪ੍ਰਦੀਪ ਭੰਡਾਰੀ ਅਤੇ ਡਾ. ਸਿਮਰਨ ਸਿੱਧੂ। 

ਜਲੰਧਰ, 30 ਸਤੰਬਰ, 2022: ਪਿ੍ਰੰ. ਡਾ. ਪ੍ਰਦੀਪ ਭੰਡਾਨੀ ਨੇ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਿ ਕਾਲਜ ਦੇ ਬੀਏਜੇਐਮਸੀ ਸਮੈਸਟਰ-4 ਦੀ ਵਿਦਿਆਰਥੀ ਕਨਿਸ਼ਕਾ ਮਲਹੋਤਰਾ ਨੇ ਜੀਐਨਡੀਯੂ ਵਿੱਚ ਸ਼ਲਾਘਾਯੋਗ ਪ੍ਰਦਰਸ਼ਨ ਕਰਦੇ ਹੋਏ ਆਪਣੇ ਕਾਲਜ ਦਾ ਨਾਮ ਰੌਸ਼ਨ ਕੀਤਾ। ਕਨਿਸ਼ਕਾ ਮਲਹੋਤਰਾ ਨੇ ਬੀਏਜੇਐਮਸੀ ਸਮੈਸਟਰ-4 ਵਿੱਚ ਯੂਨਿਵਰਸਿਟੀ ਦੀ ਪ੍ਰੀਖਿਆ ਵਿੱਚ 450 ਵਿੱਚੋਂ 374 ਅੰਕ ਲੈ ਕੇ ਯੂਨਿਵਰਸਿਟੀ ਵਿੱਚ ਪਹਿਲਾ ਸਥਾਨ ਹਾਸਿਲ ਕੀਤਾ । 
ਪਿ੍ਰੰ. ਡਾ. ਪ੍ਰਦੀਪ ਭੰਡਾਰੀ ਨੇ ਵਿਭਾਗਮੁਖੀ ਡਾ. ਸਿਮਰਨ ਸਿੱਧੁ, ਵਿਦਿਆਰਥੀ ਅਤੇ ਉਸ ਦੇ ਪਰਿਵਾਰ ਵਾਲਿਆਂ ਨੂੰ ਇਸ ਉਪਲਬਧੀ ਦੇ ਲਈ ਵਧਾਈ ਦਿੰਦੇ ਹੋਏ ਕਿਹਾ ਕਿ ਕਾਲਜ ਵਿੱਚ ਜਰਨਲਿਜ਼ਮ  ਵਿਭਾਗ ਦੇ ਵਿਦਿਆਰਥੀ ਸਦਾ ਹੀ ਵਦਿਆ ਪ੍ਰਦ੍ਰਸ਼ਨ ਕਰਦੇ ਰਹੇ ਹਨ ਅਤੇ ਪਿ੍ਰੰਟ ਅਤੇ ਇਲੇਕਟ੍ਰੋਨਿਕ ਮੀਡੀਆ ਦੇ ਖੇਤਰ ਵਿੱਚ ਜ਼ਿਆਦਾਤਰ ਕਾਲਜ ਵਿੱਚ ਜਰਨਲਿਜ਼ਮ ਵਿਭਾਗ ਦੇ ਵਿਦਿਆਰਥੀ ਹੀ ਕੰਮ ਕਰ ਰਹੇ ਹਨ।