ਦੋਆਬਾ ਕਾਲਜ ਨੇ ਐਨਜੀਓ ਰੀਪ ਬੈਨੀਫਿਟ ਨਾਲ ਐਮਓਯੂ ’ਤੇ ਕੀਤੇ ਦਸਤਖ਼ਤ

ਜਲੰਧਰ, 08 ਅਕਤੂਬਰ, 2025: ਦੋਆਬਾ ਕਾਲਜ ਅਤੇ ਐਨਜੀਓ ਰੀਪ ਬੈਨੀਫਿਟ, ਬੈਂਗਲੁਰੂ ਦੇ ਵਿੱਚ ਇੱਕ ਐਮਓਯੂ ’ਤੇ ਦਸਤਖ਼ਤ ਕੀਤੇ ਗਏ । ਇਸ ਮੌਕੇ ’ਤੇ ਸ਼੍ਰੀ ਕੁਲਦੀਪ ਦਾਂਤੇਵਾਡੀਆ—ਐਨਜੀਓ ਰੀਪ ਬੈਨੀਫਿਟ, ਬੈਂਗਲੁਰੂ ਦੇ ਸੀਈਓ ਅਤੇ ਸੰਸਥਾਪਕ ਸ਼੍ਰੀ ਭਰਤ ਭਾਂਸਲ—ਕਮਿਊਨਿਟੀ ਮੈਨੇਜਰ, ਪ੍ਰਿੰ. ਡਾ. ਪ੍ਰਦੀਪ ਭੰਡਾਰੀ, ਡਾ. ਅਸ਼ਵਨੀ ਬੁਲਹੋਤਰਾ ਅਤੇ ਡਾ. ਸ਼ਿਵਿਕਾ ਦਾਤਾ—ਸੰਯੋਜਕ ਈਕੋ ਕਲੱਬ ਹਾਜ਼ਰ ਸਨ ।
ਡਾ. ਪ੍ਰਦੀਪ ਭੰਡਾਰੀ ਨੇ ਕਿਹਾ ਕਿ ਰੀਪ ਬੈਨੀਫਿਟ ਫਾਊਂਡੇਸ਼ਨ ਇੱਕ ਐਨਜੀਓ ਹੈ ਜੋ ਦੋਆਬਾ ਕਾਲਜ ਵਿੱਚ ਵਿਦਿਆਰਥੀਆਂ ਨੁੰ ਗਿਆਨ ਅਤੇ ਕੌਸ਼ਲ ਨਾਲ ਲੈਸ ਕਰਨ ਵਿੱਚ ਮਦਦ ਕਰੇਗਾ ਅਤੇ ਵੱਖ—ਵੱਖ ਫੈਲੋਸ਼ਿਪ ਪ੍ਰੋਗ੍ਰਾਮਸ ਅਤੇ ਉੱਦਮੀ ਉਪਕਰਨਾਂ ਦੇ ਲਈ ਮਾਰਗ ਪ੍ਰਦਰਸ਼ਨ ਪ੍ਰਦਾਨ ਕਰੇਗਾ ।ਇਹ ਸਮਝੋਤਾ ਸਮੱਸਿਆ—ਹੱਲ, ਸਾਫ਼ਟ ਸਕਿੱਲਸ, ਸਾਮਾਜਿਕ ਜਾਗਰੁਕਤਾ, ਆਲੋਚਨਾਤਮਕ ਸੋਚ, ਵਿਸ਼ਲੇਸ਼ਣਾਤਮਕ ਸਮਝ ਅਤੇ ਹੋਰ ਹੁਨਰ ਨਿਰਮਾਣ ਦੇ ਵਿਕਾਸ ’ਤੇ ਕੇਂਦ੍ਰਿਤ ਹੈ । ਪਹਿਲੇ ਪੜਾਅ ਵਿੱਚ ਇਸ ਮੈਮੋਰੰਡਮ ਦੇ ਅੰਤਰਗਤ ਨੌਜਵਾਨਾਂ ਨੂੰ ਨਾਗਰਿਕ ਅਤੇ ਵਾਤਾਵਰਣ ਸੰਬੰਧੀ ਸਮੱਸਿਆਵਾਂ ਨੂੰ ਹੱਲ ਕਰਨ ਲਈ ਸਰਗਰਮ ਅਤੇ ਵਿਕਸਤ ਕੀਤਾ ਜਾਵੇਗਾ ।ਉਨ੍ਹਾਂ ਨੇ ਕਿਹਾ ਕਿ ਇਹ ਸਮਝੌਤਾ ਦੋਆਬਾ ਕਾਲਜ ਨੂੰ ਵੇਸਟ ਸੈਗਰੀਗੇਸ਼ਨ, ਰੀਸਾਈਕਲਿੰਗ, ਕੰਪੋਸਟਿੰਗ ਅਤੇ ਵੇਸਟ ਜਨਰੇਸ਼ਨ ਨੂੰ ਕੰਮ ਕਰਨ ਵਿੱਚ ਵਿਦਿਆਰਥੀਆਂ ਅਤੇ ਸਟਾਫ ਦੀ ਮਦਦ ਕਰੇਗੀ।
ਡਾ. ਕੁਲਦੀਪ ਦਾਂਤੇਵਾਡੀਆ ਨੇ ਕਿਹਾ ਕਿ ਇਸਦੇ ਤਹਿਤ ਵਿਦਿਆਰਥੀਆਂ ਵਿੱਚ ਸਮੱਸਿਆ ਹੱਲ ਕਰਨ ਦੀ ਸਮਰੱਥਾ ਨੂੰ ਵਿਕਸਿਤ ਕਰਨ ਦੇ ਲਈ ਉਹ ਅਤੇ ਉਨ੍ਹਾਂ ਦੀ ਟੀਮ ਸਾਰਥਕ ਯਤਨ ਕਰੇਗੀ । ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦਾ ਸਾਰਾ ਧਿਆਨ ਵਾਤਾਵਰਣ ਦੀ ਸੁਰੱਖਿਆ ਅਤੇ ਵੇਸਟ ਮੈਨੇਜਮੈਂਟ ’ਤੇ ਹੀ ਰਹੇਗਾ ਜਿਸ ਵਿੱਚ ਉਹ ਪਿੱਛਲੇ 2 ਸਾਲਾਂ ਤੋਂ ਦੋਆਬਾ ਕਾਲਜ ਦੇ ਵਿਦਿਆਰਥੀਆਂ ਦੇ ਨਾਲ ਇਸ ਖੇਤਰ ਵਿੱਚ ਲਗਾਤਾਰ ਸਫ਼ਲਤਾਪੂਰਵਕ ਕੰਮ ਕਰ ਰਹੇ ਹਨ ।