ਦੁਆਬਾ ਕਾਲਜ ਦੁਆਰਾ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਸ਼ਰਧਾਂਜਲੀ

ਦੁਆਬਾ ਕਾਲਜ ਦੁਆਰਾ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਸ਼ਰਧਾਂਜਲੀ
ਦੁਆਬਾ ਕਾਲਜ ਵਿੱਖੇ ਸਨ. 2001 ਨੂੰ ਆਈ.ਟੀ. ਬਲਾਕ ਦੇ ਨਿਰਮਾਣ ਦੇ ਸਮੇਂ ਅਯੋਜਤ ਕੀਤੇ ਗਏ ਹਵਨ ਯੱਗ ਵਿੱਚ ਭਾਗ ਲੈਂਦੇ ਹੋਏ ਸ. ਪ੍ਰਕਾਸ਼ ਸਿੰਘ ਬਾਦਲ, ਸ਼੍ਰੀ ਚੰਦਰ ਮੋਹਨ ਅਤੇ ਹੋਰ ਮੈਂਬਰ। 

ਜਲੰਧਰ, 27 ਅਪ੍ਰੈਲ, 2023: ਦੁਆਬਾ ਕਾਲਜ, ਜਲੰਧਰ ਦੁਆਰਾ ਪੰਜਾਬ ਦੇ ਪੰਜ ਵਾਰ ਰਹਿ ਚੁੱਕੇ ਸਾਬਕਾ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਦੇ ਨਿਧਨ ਤੇ ਉਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ।  ਸ਼੍ਰੀ ਚੰਦਰ ਮੋਹਨ – ਪ੍ਰਧਾਨ ਕਾਲੇਜ ਮੈਨੇਜਿੰਗ ਕਮੇਟੀ ਨੇ ਦੱਸਿਆ ਕਿ ਸਾਲ 2001 ਦੇ ਆਪਣੇ ਦੌਰੇ ਵਿੱਚ ਸ. ਪ੍ਰਕਾਸ਼ ਸਿੰਘ ਬਾਦਲ ਦੁਆਰਾ ਬਾਦਲ ਜੀ ਨੇ ਦੁਆਬਾ ਕਾਲਜ ਦੇ ਆਈ.ਟੀ. ਬਲਾਕ ਵਿੱਖੇ ਹਵਨ ਯੱਗ ਵਿੱਚ ਸ਼ਾਮਲ ਹੋ ਕੇ ਇਸਦਾ ਨੀਂਹ ਪੱਥਰ ਰਖਿਆ ਸੀ ਅਤੇ ਉਨਾਂ ਨੇ ਦੱਸਿਆ ਕਿ ਸ. ਪ੍ਰਕਾਸ਼ ਸਿੰਘ ਬਾਦਲ ਹਰ ਦਿੱਲ ਦੇ ਅਜ਼ੀਜ, ਪ੍ਰਭਾਵਸ਼ਾਲੀ, ਸਮਰਪਿਤ ਅਤੇ ਵਚਨਬੱਧ ਨੇਤਾ ਹੁੰਦੇ ਹਏ ਪੰਜਾਬ ਦੀ ਰਾਜਨੀਤਿ ਵਿੱਚ ਇੱਕ ਬਹੁਤ ਵੱਡੇ ਨੇਤਾ ਸਨ ਜਿਨਾਂ ਨੇ ਸਦਾ ਦੀ ਜਨਤਾ ਦੇ ਕਲਿਆਣ ਹੇਤੂ ਕਾਰਜ ਕੀਤਾ ਅਤੇ ਉੱਚ ਸਿੱਖਿਆ ਦੇ ਖੇਤਰਾਂ ਵਿੱਚ ਵੀ ਪ੍ਰਾਧਿਆਪਕਾਂ ਦੇ ਲਈ ਗ੍ਰਾਂਟ ਇਨ ਏਡ ਸਕੀਮ ਨੂੰ ਵੀ ਲੈ ਕੇ ਆਏ।  ਪਿ੍ਰੰ. ਡਾ. ਪ੍ਰਦੀਪ ਭੰਡਾਰੀ ਅਤੇ ਸਮੂਹ ਸਟਾਫ ਦੁਆਰਾ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਸ਼ਰਧਾਂਜਲੀ ਅਰਪਿਤ ।