ਦੋਆਬਾ ਕਾਲਜ ਨੇ ਫਿਟ ਇੰਡਿਆ ਹਾਲਫ ਮੈਰਾਥੋਨ ਵਿੱਚ ਭਾਗ ਲਿਆ

ਦੋਆਬਾ ਕਾਲਜ ਦੀ ਹੇਲਥ ਅਤੇ ਵੇਲਬੀਂਗ ਕਮੇਟੀ, ਐਨਐਸਐਸ, ਅਤੇ ਐਨਸੀਸੀ ਵਿਭਾਗ ਵੱਲੋਂ ਫਿਟ ਇੰਡਿਆ ਸਵੱਛ ਭਾਰਤ- ਸੇਹਤਮੰਦ ਭਾਰਤ, ਭਾਰਤ ਸਰਕਾਰ ਦੇ ਪ੍ਰੋਗਰਾਮ ਦੇ ਅਧੀਨ ਵਨ ਰੇਸ ਜਲੰਧਰ ਹਾਲਫ ਮੈਰਾਥਾਨ ਵਿੱਚ ਕਾਲਜ ਦੇ ਪਿ੍ਰੰ. ਡਾ. ਪ੍ਰਦੀਪ ਭੰਡਾਰੀ, ਪ੍ਰਾਧਿਆਪਕਾਂ ਅਤੇ ਵਿਦਿਆਰਥੀਆਂ ਨੇ ਭਾਗ ਲਿਆ।

ਦੋਆਬਾ ਕਾਲਜ ਨੇ ਫਿਟ ਇੰਡਿਆ ਹਾਲਫ ਮੈਰਾਥੋਨ ਵਿੱਚ ਭਾਗ ਲਿਆ

ਜਲੰਧਰ, 10 ਅਕਤੂਬਰ, 2023: ਦੋਆਬਾ ਕਾਲਜ ਦੀ ਹੇਲਥ ਅਤੇ ਵੇਲਬੀਂਗ ਕਮੇਟੀ, ਐਨਐਸਐਸ, ਅਤੇ ਐਨਸੀਸੀ ਵਿਭਾਗ ਵੱਲੋਂ ਫਿਟ ਇੰਡਿਆ ਸਵੱਛ ਭਾਰਤ- ਸੇਹਤਮੰਦ ਭਾਰਤ, ਭਾਰਤ ਸਰਕਾਰ ਦੇ ਪ੍ਰੋਗਰਾਮ ਦੇ ਅਧੀਨ ਵਨ ਰੇਸ ਜਲੰਧਰ ਹਾਲਫ ਮੈਰਾਥਾਨ ਵਿੱਚ ਕਾਲਜ ਦੇ ਪਿ੍ਰੰ. ਡਾ. ਪ੍ਰਦੀਪ ਭੰਡਾਰੀ, ਪ੍ਰਾਧਿਆਪਕਾਂ ਅਤੇ ਵਿਦਿਆਰਥੀਆਂ ਨੇ ਭਾਗ ਲਿਆ।

ਪਿ੍ਰੰ. ਡਾ. ਪ੍ਰਦੀਪ ਭੰਡਾਰੀ ਨੇ ਕਿਹਾ ਕਿ ਦੇਸ਼ ਦੇ ਸਾਰੇ ਨੋਜਵਾਨਾਂ ਨੂੰ ਸਵੱਛ ਭਾਰਤ- ਸੇਹਤਮੰਦ ਭਾਰਤ ਅਭਿਆਨ ਦੇ ਤਹਿਤ ਫਿਟ ਇੰਡਿਆ ਹਾਲਫ ਮੈਰਾਥੋਨ ਰੇਸ ਵਿੱਚ ਭਾਗ ਲੈ ਕੇ ਆਪਣੇ ਸ਼ਰੀਰ ਨੂੰ ਤੰਦਰੁਸਤ ਰੱਖਣ ਦੇ ਲਈ ਜਣਮਾਨਸ ਨੂੰ ਜਾਗਰੂਕ ਕਰਨਾ ਚਾਹੀਦਾ ਹੈ। ਉਨਾਂ ਨੇ ਕਿਹਾ ਕਿ ਅੱਜ ਦੇ ਬਦਲਦੇ ਤਨਾਵ ਭਰੇ ਪਰਿਵੇਸ਼ ਵਿੱਚ ਮਾਨਸਿਕ ਅਤੇ ਸ਼ਾਰੀਰਿਕ ਸੇਹਤ ਦਾ ਵਰਦਾਨ ਦੇ ਵਾਂਗੂ ਹੈ ਜਿਸਦੇ ਲਈ ਸਾਨੂੰ ਸਾਰੀਆਂ ਨੂੰ ਸਦਾ ਹੀ ਜਤਨਸ਼ੀਲ ਰਹਿਣਾ ਚਾਹੀਦਾ ਹੈ ਕਿਉਂਕੀ ਸੇਹਤਮੰਦ ਤਨ ਅਤੇ ਮਨ ਵਾਲਾ ਮਨੁੱਖ ਸਮਾਜ ਦੇ ਲਈ ਅਸਲੀ ਧਰੋਹਰ ਹੈ।

ਇਸ ਮੈਰਾਥੋਨ ਵਿੱਚ ਐਨਸੀਸੀ ਅਤੇ ਐਨਐਸਐਸ ਦੇ ਵਿਦਿਆਰਥੀਆਂ ਨੇ ਵੱਧ ਚੜ ਕੇ ਹਿੱਸਾ ਲਿਆ।

ਇਸ ਮੌਕੇ ਤੇ ਪ੍ਰੋ. ਸੁਖਵਿੰਦਰ ਸਿੰਘ, ਡਾ. ਸੁਰੇਸ਼ ਮਾਗੋ, ਡਾ. ਰਾਕੇਸ਼ ਕੁਮਾਰ, ਵਿਕਾਸ ਕਰੀਰ, ਐਨਐਸਐਸ ਦੇ ਵਲੰਟੀਅਰਾਂ ਅਤੇ ਐਨਸੀਸੀ ਦੇ ਕੈਡਟਾਂ ਨੇ ਇਸ ਰੈਸ ਵਿੱਚ ਵੱਧ ਚੜ ਕੇ ਭਾਗ ਲਿਆ।