ਦੋਆਬਾ ਕਾਲਜ ਵਲੋਂ ਸੰਪਰਕ ਸਕਾਲਰਸ਼ਿਪ ਸਕੀਮ ਆਰੰਭ

ਦੋਆਬਾ ਕਾਲਜ ਵਲੋਂ ਸੰਪਰਕ ਸਕਾਲਰਸ਼ਿਪ ਸਕੀਮ ਆਰੰਭ
ਪਿ੍ਰੰ. ਡਾ. ਪ੍ਰਦੀਪ ਭੰਡਾਰੀ ਸੰਪਰਕ ਸਕਾਲਰਸ਼ਿਪ ਦੇ ਬਾਰੇ ਵਿੱਚ ਜਾਣਕਾਰੀ ਦਿੰਦੇ ਹੋਏ। 

ਜਲੰਧਰ: ਦੋਆਬਾ ਕਾਲਜ ਦੇ ਪਿ੍ਰੰ. ਡਾ ਪ੍ਰਦੀਪ ਭੰਡਾਰੀ ਨੇ ਜਾਣਕਾਰੀ ਦਿੰਦਿਆਂ ਹੋਇਆ ਦੱਸਿਆ ਕਿ ਕਾਲਜ ਦੇ ਵਿਦਿਆਰਥੀਆਂ ਦੇ ਲਈ ‘ਸੰਪਰਕ ਸਕਾਲਰਸ਼ਿਪ ਸਕੀਮ’ ਆਰੰਭ ਕੀਤੀ ਗਈ ਹੈ ਜਿਸ ਵਿੱਚ ਇਸ ਤਰਾਂ ਦਾ ਕੋਈ ਵੀ ਵਿਦਿਆਰਥੀ ਜਿਸਦੇ ਅਭਿਭਾਵਕਾਂ ਦੀ ਮੌਤ ਕੋਵਿਡ ਮਹਾਮਾਰੀ ਦੇ ਕਰਕੇ ਹੋਈ ਹੋਵੇ ਉਸਨੂੰ 6000 ਰੁਪਏ ਦੀ ਕੰਸੈਸ਼ਨ ਪ੍ਰਤਿ ਸਾਲ ਦਿੱਤੀ ਜਾਵੇਗੀ। ਕੋਰੋਨਾ ਵਾਰਿਅਰਸ, ਫਰੰਟ ਲਾਇਨ ਵਰਕਰਸ ਅਤੇ ਡਿਫੈਂਸ ਪ੍ਰਸੋਨਲ ਦੇ ਬਚਿਆਂ ਨੂੰ 2000 ਰੁਪਏ ਪ੍ਰਤਿ ਸਾਲ ਅਤੇ ਬ੍ਰਦਰ ਸਿਸਟਰ ਨੂੰ 15 ਤੋਂ 20 ਪ੍ਰਤਿਸ਼ਤ ਕੰਸੈਸ਼ਨ ਦਿੱਤੀ ਜਾਵੇਗੀ। 10+2 ਵਿੱਚ ਪਾਸ ਹੋਏ ਵਿਦਿਆਰਥੀ ਨੂੰ ਅੰਕਾ ਦੇ ਅਧਾਰ ਤੇ 90 ਪ੍ਰਤਿਸ਼ਤ ਤਕ ਸਕਾਲਰਸ਼ਿਪ ਅਤੇ ਕੰਸੈਸ਼ਨ ਦਿੱਤਾ ਜਾਏਗਾ। ਕਾਲਜ ਵਿੱਚ ਪ੍ਰਥਮ ਆਉਣ ਵਾਲੇ ਵਿਦਿਆਰਥੀ ਨੂੰ ਵੀ 10 ਪ੍ਰਤਿਸ਼ਤ ਕੰਸੈਸ਼ਨ ਦਿੱਤਾ ਜਾਵੇਗਾ । ਇਸਦੇ ਇਲਾਵਾ ਸਿੰਗਲ ਗਰਲ ਚਾਇਲਡ ਨੂੰ 2000 ਰੁਪਏ ਪ੍ਰਤਿ ਸਾਲ, ਇਲੇਕਟਿਵ ਸੰਸਕ੍ਰਤ ਰਖਣ ਵਾਲੇ ਵਿਦਿਆਰਥੀ ਨੂੰ 3000 ਰੁਪਏ ਪ੍ਰਤਿ ਸਾਲ ਕੰਸੈਸ਼ਨ ਦਿੱਤਾ ਜਾਵੇਗ। ਇਨ੍ਹਾਂ ਸਾਰਿਆਂ ਕੰਸੈਸ਼ਨ ਦੇ ਲਈ ਪਿਛਲੀ ਪ੍ਰੀਖਿਆ ਵਿੱਚ ਵਿਦਿਆਰਥੀ ਦਾ 50 ਪ੍ਰਤਿਸ਼ਤ ਅੰਕ ਨਾਲ ਪਾਸ ਹੋਨਾ ਲਾਜ਼ਮੀ ਹੈ। ਉਨਾਂ ਨੇ ਕਿਹਾ ਕਿ ਇਸ ਮੁਸ਼ਕਿਲ ਦੇ ਸਮੇਂ ਵਿੱਚ ਦੋਆਬਾ ਕਾਲਜ ਹਰ ਵਿਦਿਆਰਥੀ ਦੇ ਨਾਲ ਖੜਾ ਹੈ ਅਤੇ ਉਸਦੀ ਹਰ ਸੰਭਵ ਸਹਾਇਤਾ ਦੇ ਲਈ ਪ੍ਰਤਿਬਧ ਹੈ।