ਦੁਆਬਾ ਕਾਲਜ ਨੇ ਦੋਆਬਾ ਚੌਂਕ ਦੀ ਸੁੰਦਰਤਾ ਵਾਪਿਸ ਲਿਆਂਦੀ
ਜਲੰਧਰ, 5 ਅਕਤੂਬਰ, 2023: ਪਿ੍ਰੰ. ਡਾ. ਪ੍ਰਦੀਪ ਭੰਡਾਰੀ ਨੇ ਨਗਰ ਨਿਗਮ ਜਲੰਧਰ ਦੇ ਅਧਿਕਾਰੀਆਂ ਦਾ ਧੰਨਵਾਦ ਕਰਦੇ ਹੋਏ ਦੱਸਿਆ ਕਿ ਦੋਆਬਾ ਕਾਲਜ ਨੇ ਜਲੰਧਰ ਨਗਰ ਨਿਗਮ ਤੋਂ ਵਿਧਿਵਤ ਰੂਪ ਨਾਲ ਸਾਰੀ ਕਾਗਜੀ ਕਾਰਵਾਈ ਪੂਰੀ ਕਰਦੇ ਹੋਏ ਦੋਆਬਾ ਚੌਂਕ ਦੇ ਰੱਖ ਰਖਾਵ ਅਤੇ ਉਸਦੀ ਸੁੰਦਰਤਾ ਦੇ ਕੰਮ ਦੀ ਜਿੰਮੇਵਾਰੀ ਲੈਂਦੇ ਹੋਏ ਦੋਆਬਾ ਚੌਂਕ ਦੀ ਸੁੰਦਰਤਾ ਨੂੰ ਦੋਬਾਰਾ ਬਰਕਰਾਰ ਕਖਦੇ ਹੋਏ ਉਸ ਵਿੱਚ ਸਾਰੀ ਲੈਂਡਸਕੇਪਿੰਗ, ਗ੍ਰੀਨ ਬੇਲਟ, ਸਾਫ ਸਫਾਈ ਅਤੇ ਬਾਕੀ ਕੰਮਾ ਨੂੰ ਪੂਰਾ ਕਰਦੇ ਹੋਏ ਇਲਾਕਾ ਨਿਵਾਸਿਆਂ ਦੇ ਲਈ ਖੂਬਸੂਰਤ ਤਰੀਕੇ ਨਾਲ ਸਜਾਇਆ ਹੈ ਜੋ ਕਿ ਬੜੇ ਮਾਣ ਦੀ ਗਲ ਹੈ। ਉਨਾਂ ਨੇ ਕਿਹਾ ਕਿ ਚੌਂਕ ਦੇ ਕੰਮ ਹਾਲੇ ਪੂਰੀ ਪ੍ਰਗਤੀ ਨਾਲ ਚਲ ਰਹੇ ਹਨ ਅਤੇ ਇਸਦਾ ਉਦਘਾਟਨ ਜਲਦ ਹੀ ਕੀਤਾ ਜਾਵੇਗਾ। ਪਿ੍ਰੰ. ਡਾ. ਪ੍ਰਦੀਪ ਭੰਡਾਰੀ ਨੇ ਕਿਹਾ ਕਿ ਸ਼ਹਿਰ ਵਾਸੀਆਂ ਤੋਂ ਇਹ ਅਪੀਲ ਹੈ ਕਿ ਉਹ ਦੋਬਾਰਾ ਚੌਂਕ ਦੀ ਸੁੰਦਰਤਾ ਨੂੰ ਬਣਾਉਨ ਰਖਣ ਵਿੱਚ ਇਸ ਦੇ ਆਸ ਪਾਸ ਹੋਡਿੰਗਸ ਨਾ ਲਗਾ ਕੇ ਸਾਫ ਸਫਾਈ ਰਖ ਕੇ ਸਹਿਯੋਗ ਦੇਣ। ਇਸ ਮੌਕੇ ਤੇ ਪਿ੍ਰੰ. ਡਾ. ਪ੍ਰਦੀਪ ਭੰਡਾਰੀ ਨੇ ਦੱਸਿਆ ਕਾਲਜ ਦੇ ਇਕੋ ਕੱਲਬ, ਐਨਸੀਸੀ ਅਤੇ ਸਟੂਡੇਂਟ ਵੇਲਫੇਅਰ ਕਮੇਟੀ ਦੁਆਰਾ ਭਾਰਤ ਸਰਕਾਰ ਦੇ ਅਭਿਆਨ ਸਵੱਛਤਾ ਹੀ ਸੇਵਾ ਅਤੇ ਇੱਕ ਤਰੀਕ ਇੱਕ ਘੰਟੇ ਦਾ ਯੋਗਦਾਨ ਦੇ ਅੰਤਰਗਤ ਕਾਲਜ ਦੇ ਪ੍ਰਾਧਿਆਪਕਾਂ ਅਤੇ ਵਿਦਿਆਰਥੀਆਂ ਨੇ ਭਾਗ ਲੈ ਕੇ ਮਹਾਤਮਾ ਗਾਂਧੀ ਜੀ ਨੂੰ ਸ਼ਰਧਾਂਜਲੀ ਅਪਿ੍ਰਤ ਕੀਤੀ।
City Air News 

