ਦੁਆਬਾ ਕਾਲਜ ਵਿੱਖੇ ਡੀਸੀਜੇ ਨਿਊਜ ਮੈਗਜ਼ੀਨ ਦਰਪਣ ਰੀਲੀਜ਼

ਦੁਆਬਾ ਕਾਲਜ ਵਿੱਖੇ ਡੀਸੀਜੇ ਨਿਊਜ ਮੈਗਜ਼ੀਨ ਦਰਪਣ ਰੀਲੀਜ਼
ਦੁਆਬਾ ਕਾਲਜ ਵਿੱਚ ਅਯੋਜਤ ਸਮਾਰੋਹ ਵਿੱਚ ਡੀਸੀਜੇ ਨਿਊਜ਼ ਮੈਗਜ਼ੀਨ- ਦਰਪਣ ਰੀਲੀਜ਼ ਕਰਦੇ ਹੋਏ ਮੇਜਰ ਜਨਰਲ ਅਨੁਰਾਗ ਛਿੱਬਰ, ਸ਼੍ਰੀ ਚੰਦਰ ਮੋਹਨ, ਸ਼੍ਰੀ ਅਲੋਕ ਸੋਂਧੀ, ਡਾ. ਸੁਸ਼ਮਾ ਚਾਵਲਾ, ਪਿ੍ਰੰ. ਡਾ. ਪ੍ਰਦੀਪ ਭੰਡਾਰੀ, ਅਤੇ ਪ੍ਰੋ. ਸੰਦੀਪ ਚਾਹਲ।

ਜਲੰਧਰ, 22 ਮਾਰਚ, 2023: ਦੁਆਬਾ ਕਾਲਜ ਵਿੱਖੇ ਹਾਲ ਹੀ ਵਿੱਚ ਅਯੋਜਤ ਕੀਤੀ ਗਈ ਕਾਨਵੋਕੇਸ਼ਨ ਵਿੱਚ ਕਾਲਜ ਦੀ ਡੀਸੀਜੇ ਨਿਊਜ ਮੈਗਜ਼ੀਨ-ਦਰਪਣ ਨੂੰ ਸੁਚਾਰੂ ਢੰਗ ਨਾਲ ਰਿਲੀਜ਼ ਕੀਤਾ ਗਿਆ। ਮੇਜਰ ਜਨਰਲ ਅਨੁਰਾਗ ਛਿੱਬਰ, ਵੀਐਸਐਮ- ਮੁੱਖ ਮਹਿਮਾਨ, ਚੰਦਰ ਮੋਹਨ- ਪ੍ਰਧਾਨ ਕਾਲਜ ਪ੍ਰਬੰਧਕੀ ਕਮੇਟੀ, ਅਲੋਕ ਸੋਂਧੀ- ਮਹਾਸਚਿਵ, ਸੁਸ਼ਮਾ ਚਾਵਲਾ- ਉਪਪ੍ਰਧਾਨ, ਪਿ੍ਰੰ. ਡਾ. ਪ੍ਰਦੀਪ ਭੰਡਾਰੀ, ਪ੍ਰੋ. ਸੰਦੀਪ ਚਾਹਲ- ਏਡਿਟਰ, ਪ੍ਰੋ. ਨਵੀਨ ਜੋਸ਼ੀ ਅਤੇ ਕਪਿਲ ਦੇਵ ਸ਼ਰਮਾ- ਆਫਿਸ ਸੁਪਰਡੰਟ ਨੇ ਇਸ ਮੌਕੇ ਤੇ ਕਾਲਜ ਮੈਗਜੀਨ- ਡੀਸੀਜੇ ਨਿਊਜ ਮੈਗਜੀਨ ਦਰਪਣ ਨੂੰ ਰੀਲੀਜ਼ ਕੀਤਾ ਗਿਆ।


ਚੰਦਰ ਮੋਹਨ ਨੇ ਕਿਹਾ ਕਿ ਅੱਜ ਦੇ ਡਿਜੀਟਲ ਯੁਗ ਵਿੱਚ ਵਿਦਿਆਰਥੀਆਂ ਦੇ ਕ੍ਰਿਏਟਿਵ ਆਇਡੀਆਜ਼ ਤੇ ਕ੍ਰਿਟਿਕਲ ਥਿੰਕਿੰਗ ਸਿਕਲਸ ਨੂੰ ਡੀਸੀਜੇ ਨਿਊਜ਼ ਮੈਗਜੀਨ-ਦਰਪਣ ਇੱਕ ਸਾਰਥਕ ਮਾਧਿਅਮ ਬਣੇਗਾ ਜੋਕਿ ਸਟੇਕ ਹੋਲਡਰਸ ਜਾਨਿਕੇ ਵਿਦਿਆਰਥੀਆਂ, ਅਭਿਭਾਵਕਾਂ, ਅਤੇ ਪ੍ਰਾਧਿਆਪਕਾਂ ਦੇ ਵਿੱਚ ਵਦਿਆ ਸੈਤੂ ਦਾ ਵੀ ਕਮ ਕਰੇਗੀ।

ਪਿ੍ਰੰ. ਡਾ. ਪ੍ਰਦੀਪ ਭੰਡਾਰੀ ਨੇ ਕਿਹਾ ਕਿ ਡੀਸੀਜੇ ਨਿਊਜ਼ ਮੈਗਜ਼ੀਨ ਦਰਪਣ ਇੱਕ ਕਲੇਡਿਓਸਕੋਪ ਦੇ ਵਾਂਗ ਕਾਲਜ ਵਿੱਚ ਹੋਣ ਵਾਲੀਆਂ ਵੱਖ ਵੱਖ ਸਿੱਖਿਅਕ ਅਤੇ ਗੈਰ ਸਿੱਖਿਅਕ, ਸਭਿਆਚਾਰਕ ਅਤੇ ਖੇਲ ਕੂਦ ਦੀ ਗਤਿਵਿਧਿਆਂ ਦੀ ਸਟੀਕ ਝਾਂਕੀ ਪ੍ਰਸਤੁਤ ਕਰੇਗੀ।

ਪ੍ਰੋ. ਸੰਦੀਪ ਚਾਹਲ- ਏਡਿਟਰ ਨੇ ਕਿਹਾ ਕਿ ਡੀਸੀਜੇ ਨਿਯੂਜ਼ ਮੈਗਜੀਨ- ਦਰਪਣ ਵਿਦਿਆਰਥੀਆਂ ਦੀ ਸਕਾਰਾਤਮਕ ਗਤਿਵਿਧਿਆਂ ਦੀ ਇੱਕ ਵਦਿਆ ਪਿਕਟੋਰਿਅਲ ਰੈਪਰਜੇਂਟੇਸ਼ਨ ਪ੍ਰਦਾਨ ਕਰ ਕੇ ਕਾਲਜ ਦੀ ਗਤਿਵਿਧਿਆਂ ਦਾ ਇੱਕ ਵਦਿਆ ਦਰਪਣ ਪ੍ਰਸਤੁਤ ਕਰਨ ਵਿੱਚ ਕਾਮਯਾਬ ਰਹੇਗੀ।