ਦੋਆਬਾ ਕਾਲਜ ਵਿੱਖੇ ਡੀਸੀਜੇ ਕ੍ਰਿਕੇਟ ਚੈਂਪਿਅਨਸ਼ਿਪ ਦਾ ਅਯੋਜਨ

ਦੋਆਬਾ ਕਾਲਜ ਵਿੱਖੇ ਡੀਸੀਜੇ ਕ੍ਰਿਕੇਟ ਚੈਂਪਿਅਨਸ਼ਿਪ ਦਾ ਅਯੋਜਨ ਕੀਤਾ ਗਿਆ ਜਿਸ ਵਿੱਚ ਪਿ੍ਰੰ. ਡਾ. ਪਰਦੀਪ ਭੰਡਾਰੀ ਬਤੌਰ ਮੁੱਖ ਮਹਿਮਾਨ ਹਾਜ਼ਿਰ ਹੋਏ ਜਿਨਾਂ ਦਾ ਨਿੱਘਾ ਸਵਾਗਤ ਡਾ. ਓਮਿੰਦਰ ਜੋਹਲ, ਪ੍ਰੋ. ਕੇ.ਕੇ. ਯਾਦਵ, ਪ੍ਰੋ. ਅਰਵਿੰਦ ਨੰਦਾ, ਪ੍ਰੋ. ਸੰਦੀਪ ਚਾਹਲ, ਪ੍ਰੋ. ਗੁਰਸਿਮਰਨ ਸਿੰਘ, ਪ੍ਰੋ. ਗੁਰਸਿਮਰਨ, ਪ੍ਰੋ. ਗੁਲਸ਼ਨ ਕੁਮਾਰ ਅਤੇ ਪ੍ਰਾਧਿਆਪਕਾ ਅਤੇ ਵਿਦਿਆਰਥੀਆਂ ਨੇ ਕੀਤਾ।

ਦੋਆਬਾ ਕਾਲਜ ਵਿੱਖੇ ਡੀਸੀਜੇ ਕ੍ਰਿਕੇਟ ਚੈਂਪਿਅਨਸ਼ਿਪ ਦਾ ਅਯੋਜਨ
ਦੋਆਬਾ ਕਾਲਜ ਵਿੱਚ ਅਯੋਜਤ ਡੀਸੀਜੇ ਕ੍ਰਿਕੇਟ ਚੈਂਪਿਅਨਸ਼ਿਪ  ਵਿੱਚ ਪਿ੍ਰੰ. ਡਾ. ਪ੍ਰਦੀਪ ਭੰਡਾਰੀ ਅਤੇ ਪ੍ਰਾਧਿਆਪਕਗਣ ਖਿਡਾਰੀਆਂ ਦੇ ਨਾਲ। 

ਜਲੰਧਰ, 24 ਫਰਵਰੀ, 2023: ਦੋਆਬਾ ਕਾਲਜ ਵਿੱਖੇ ਡੀਸੀਜੇ ਕ੍ਰਿਕੇਟ ਚੈਂਪਿਅਨਸ਼ਿਪ ਦਾ ਅਯੋਜਨ ਕੀਤਾ ਗਿਆ ਜਿਸ ਵਿੱਚ ਪਿ੍ਰੰ. ਡਾ. ਪਰਦੀਪ ਭੰਡਾਰੀ ਬਤੌਰ ਮੁੱਖ ਮਹਿਮਾਨ ਹਾਜ਼ਿਰ ਹੋਏ ਜਿਨਾਂ ਦਾ ਨਿੱਘਾ ਸਵਾਗਤ ਡਾ. ਓਮਿੰਦਰ ਜੋਹਲ, ਪ੍ਰੋ. ਕੇ.ਕੇ. ਯਾਦਵ, ਪ੍ਰੋ. ਅਰਵਿੰਦ ਨੰਦਾ, ਪ੍ਰੋ. ਸੰਦੀਪ ਚਾਹਲ, ਪ੍ਰੋ. ਗੁਰਸਿਮਰਨ ਸਿੰਘ, ਪ੍ਰੋ. ਗੁਰਸਿਮਰਨ, ਪ੍ਰੋ. ਗੁਲਸ਼ਨ ਕੁਮਾਰ ਅਤੇ ਪ੍ਰਾਧਿਆਪਕਾ ਅਤੇ ਵਿਦਿਆਰਥੀਆਂ ਨੇ ਕੀਤਾ।

ਪਿ੍ਰੰ. ਡਾ. ਪਰਦੀਪ ਭੰਡਾਰੀ ਨੇ ਕਿਹਾ ਕਿ 7 ਦਿਨਾਂ ਕ੍ਰਿਕੇਟ ਚੈਂਪਿਅਨਸ਼ਿਪ 2023 ਵਨ ਟੀਮ ਵਨ ਡ੍ਰੀਮ ਸਲੋਗਨ ਦੇ ਤਹਿਤ ਅਯੋਜਤ ਕੀਤੀ ਗਈ ਹੈ  ਤਾਕਿ ਵਿਦਿਆਰਥੀਆਂ ਦੀ ਊਰਜਾ ਨੂੰ ਸਹੀ ਦਿਸ਼ਾ ਵਿੱੱਚ ਸੰਚਾਰਿਤ ਕਰ ਕੇ ਉਨਾਂ ਨੂੰ ਆਪਣੇ ਟੀਚੇ ਦੀ ਪ੍ਰਾਪਤੀ ਕਰਨ ਦੇ ਲਈ ਪ੍ਰੇਰਿਤ ਕੀਤਾ ਜਾ ਸਕੇ। ਡੀਸੀਜੇ ਕ੍ਰਿਕੇਟ ਚੈਂਪਿਅਨਸ਼ਿਪ ਵਿੱਚ ਕੁਲ 42 ਟੀਮਾਂ ਨੇ ਲੀਗ ਮੈਚਿਜ਼ ਵਿੱਚ ਭਾਗ ਲਿਆ ਜਿਸ ਵਿੱਚੋਂ ਫਾਈਨਲ ਮੁਕਾਬਲੇ ਵਿੱਚ ਦੁਆਬਾ ਫਾਇਟਰਸ ਨੇ ਦੁਆਬਾ ਸੁਪਰ ਕਿੰਗਸ ਨੂੰ ਹਰਾਇਆ ਅਤੇ ਸਾਗਨ ਨੂੰ ਮੈਨ ਆਫ ਦੀ ਮੈਚ ਘੋਸ਼ਿਤ ਕੀਤਾ ਗਿਆ।  

ਇਸ ਮੌਕੇ ਤੇ ਟੀਚਿੰਗ ਅਤੇ ਨਾਨ ਟੀਚਿੰਗ ਸਟਾਫ ਦੇ ਵਿੱਚ ਵੀ ਕ੍ਰਿਕੇਟ ਮੈਚ ਖੇਡਿਆ ਗਿਆ ਜਿਸ ਵਿੱਚ ਨਾਨ ਟੀਚਿੰਗ ਸਟਾਫ ਦੀ ਟੀਮ ਨੇ ਟੀਚਿੰਗ ਸਟਾਫ ਦੀ ਟੀਮ ਨੂੰ ਹਰਾਇਆ। ਨਾਨ ਟੀਚਿੰਗ ਟੀਮ ਵੱਲੋਂ ਬਲਵਿੰਦਰ ਨੂੰ ਮੈਨ ਆਫ ਦੀ ਮੈਚ ਨਾਲ ਘੋਸ਼ਿਤ ਕੀਤਾ ਗਿਆ। 

ਪਿ੍ਰੰ. ਡਾ. ਪ੍ਰਦੀਪ ਭੰਡਾਰੀ ਨੇ ਜੈਤੂ ਟੀਮਾਂ ਨੂੰ ਟ੍ਰਾਫੀ ਅਤੇ ਸਰਟੀਫਿਕੇਟ ਦੇ ਕੇ ਸੰਨਮਾਨਿਤ ਕੀਤਾ। ਇਸ ਟੂਰਨਾਮੇਂਟ ਦੇ ਸਫਲ ਅਯੋਜਨ ਵਿੱਚ ਸਪੋਰਟਸ ਕਮੇਟੀ, ਡਾ. ਵਿਨੇ ਗਿਰੋਤਰਾ, ਡਾ. ਅਸ਼ਵਨੀ ਕੁਮਾਰ, ਪ੍ਰੋ. ਗੁਲਸ਼ਨ ਕੁਮਾਰ, ਪ੍ਰੋ. ਰਣਜੀਤ ਸਿੰਘ, ਡਾ. ਰਾਕੇਸ਼ ਕੁਮਾਰ, ਡਾ. ਨਰਿੰਦਰ ਕੁਮਾਰ, ਡਾ. ਨਿਰਮਲ ਸਿੰਘ, ਪ੍ਰੋ. ਜਸਵਿੰਦਰ ਸਿੰਘ, ਪ੍ਰੋ. ਗੁਰਸਿਮਰਨ ਅਤੇ  ਪ੍ਰੋ. ਜਗਜੋਤ ਸਿੰਘ ਨੇ ਅਹਿਮ ਭੂਮਿਕਾ ਨਿਭਾਈ। ਮੰਚ ਸੰਚਾਲਨ ਦੀ ਭੂਮਿਕਾ ਪ੍ਰੋ. ਗੁਲਸ਼ਨ ਸ਼ਰਮਾ, ਡਾ. ਅਵਿਨਾਸ਼ ਚੰਦਰ ਅਤੇ ਪ੍ਰੋ. ਸੰਦੀਪ ਚਾਹਲ ਨੇ ਬਖੂਬੀ ਨਿਭਾਈ।