ਦੋਆਬਾ ਕਾਲਜ ਦੇ ਡੀਸੀਜੇ ਬਾਇਕਰਜ਼ ਕਲੱਬ ਨੇ ਕਾਂਜਲੀ ਵੇਟਲੈਂਡ ਤੱਕ ਕੀਤੀ ਸਾਇਕਲਿੰਗ

ਦੋਆਬਾ ਕਾਲਜ ਦੇ ਡੀਸੀਜੇ ਬਾਇਕਰਜ਼ ਕਲੱਬ ਨੇ ਕਾਂਜਲੀ ਵੇਟਲੈਂਡ ਤੱਕ ਕੀਤੀ ਸਾਇਕਲਿੰਗ
ਦੋਆਬਾ ਕਾਲਜ ਦੇ ਡੀਸੀਜੇ ਬਾਇਕਰਜ਼ ਕਲੱਬ ਦੇ ਸਾਇਕਲਿੰਗ ਟ੍ਰਿਪ ਵਿੱਚ ਪ੍ਰੋ. ਡਾ. ਪ੍ਰਦੀਪ ਭੰਡਾਰੀ, ਪ੍ਰਾਧਿਆਪਕਗਣ ਅਤੇ ਵਿਦਿਆਰਥੀ। 

ਜਲੰਧਰ, 9 ਜੂਨ, 2022: ਦੋਆਬਾ ਕਾਲਜ ਦੇ ਡੀਸੀਜੇ ਬਾਇਕਰਜ਼ ਕਲੱਬ ਵੱਲੋਂ ਇੱਕ ਭਾਰਤ ਸ਼੍ਰੇਸ਼ਠ ਭਾਰਤ ਦੇ ਅਧੀਨ ਕਪੂਰਥਲਾ ਦੇ ਕਾਂਜਲੀ ਵੇਟਲੈਂਡ ਤੱਕ ਸਾਇਕਲਿੰਗ ਟ੍ਰਿਪ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਪ੍ਰਿ. ਡਾ. ਪ੍ਰਦੀਪ ਭੰਡਾਰੀ, ਪ੍ਰੋ. ਸੁਖਵਿੰਦਰ ਸਿੰਘ, ਸੰਯੋਜਕ, ਡਾ. ਸੁਰੇਸ਼ ਮਾਗੋ, ਡਾ. ਰਾਕੇਸ਼ ਕੁਮਾਰ, ਪ੍ਰਾਧਿਆਪਕ ਅਤੇ 30 ਵਿਦਿਆਰਥੀਆਂ ਨੇ ਕਾਲਜ ਤੋਂ ਕਾਂਜਲੀ ਅਤੇ ਫਿਰ ਕਾਲਜ ਕੈਂਪਸ ਵਿੱਚ ਵਾਪਿਸ ਆਉਂਦੇ ਹੋਏ 60 ਕਿਮੀ. ਦਾ ਸਫਰ ਸਾਇਕਲ ਰਾਹੀਂ ਪੂਰਾ ਕੀਤਾ।

ਪ੍ਰਿ. ਡਾ. ਪ੍ਰਦੀਪ ਭੰਡਾਰੀ ਨੇ ਕਿਹਾ ਕਿ ਸਾਡੀ ਸਾਰੀਆਂ ਦੀ ਇਹ ਜਿੰਮੇਵਾਰੀ ਬਣਦੀ ਹੈ ਕਿ ਅਸੀਂ ਆਪਣੇ ਵਾਤਾਵਰਣ ਨੂੰ ਸੁਰੱਖਿਅਤ ਰੱਖਣ ਦਾ ਭਰਪੂਰ ਪ੍ਰਯਾਸ ਕਰੀਏ ਅਤੇ ਆਪਣੇ ਲੋੜੀਂਦੇ ਕੰਮ ਕਾਜ ਸਾਇਕਲ ਦਾ ਪ੍ਰਯੋਗ ਕਰਕੇ ਅਸੀਂ ਆਪਣੇ ਵਾਤਾਵਰਣ ਨੂੰ ਬਚਾਉਣ ਵਿੱਚ ਪੂਰਾ ਯੋਗਦਾਨ ਦੇ ਸਕਦੇ ਹਾਂ । ਇਸ ਲਈ ਪੰਜਾਬ ਵਿੱਚ ਦੋਆਬਾ ਕਾਲਜ ਇਹੋ ਜਿਹਾ ਪਹਿਲਾ ਕਾਲਜ ਹੈ ਜਿਸ ਵਿੱਚ ਡੀਸੀਜੇ ਬਾਇਕਰਜ਼ ਕਲੱਬ ਦਾ ਗਠਨ ਕਰਕੇ ਵਿਦਿਆਰਥੀਆਂ ਅਤੇ ਪ੍ਰਾਧਿਆਪਕਾਂ ਨੂੰ ਨਾਲ ਲੈ ਕੇ ਜਨ ਮਾਨਸ ਵਿੱਚ ਆਪਣਾ ਜਿਆਦਾ ਤੋਂ ਜਿਆਦਾ ਆਪਣਾ ਕੰਮ ਸਾਇਕਲ ਦਾ ਪ੍ਰਯੋਗ ਕਰਕੇ ਸਾਰੀਆਂ ਨੂੰ ਪ੍ਰੇਰਿਤ ਕਰਨ ਦਾ ਅਭਿਆਨ ਚਲਾਇਆ ਹੈ ।