ਦੁਆਬਾ ਕਾਲਜ ਵਿੱਖੇ ਡੀਸੀਜੇ ਬਾਈਕਰਜ਼ ਕਲਬ ਗਠਿਤ

ਦੁਆਬਾ ਕਾਲਜ ਵਿੱਖੇ ਡੀਸੀਜੇ ਬਾਈਕਰਜ਼ ਕਲਬ ਗਠਿਤ
ਦੁਆਬਾ ਕਾਲਜ ਵਿੱਚ ਗਠਿਤ ਡੀਸੀਜੇ ਬਾਇਕਰਜ਼ ਕਲਬ ਵਿੱਚ ਪਿ੍ਰੰਸੀਪਲ ਡਾ. ਪ੍ਰਦੀਪ ਭੰਡਾਰੀ ਅਤੇ ਪ੍ਰਾਧਿਆਪਕਗਣ। 

ਜਲੰਧਰ, 21 ਮਈ, 2022: ਦੁਆਬਾ ਕਾਲਜ ਵਿੱਖੇ ਪੰਜਾਬ ਦਾ ਪਹਿਲਾ ਕਾਲਜ ਸੱਤਰ ਦਾ ਡੀਸੀਜੇ ਬਾਇਕਰਜ਼ ਕਲਬ ਦਾ ਗਠਨ ਇੱਕ ਭਾਰਤ ਸਰਵਸ਼ਰੇਸ਼ਠ ਭਾਰਤ ਦੇ ਤਹਿਤ ਕੀਤਾ ਗਿਆ। ਸ਼੍ਰੀ ਜਗਵਿੰਦਰ ਸਿੰਘ- ਪੈਰਾ ਸਾਇਕਲਿਸਟ ਬਤੌਰ ਮੁੱਖ ਮਹਿਮਾਨ, ਸ਼੍ਰੀ ਪ੍ਰਵੀਣ ਕਮਲ ਅਤੇ ਰਘਵਿੰਦਰ ਸਿੰਘ ਭਾਟਿਆ-ਕਾਲਜ ਦੇ ਪੂਰਵ ਸਵੀਮਰ, ਸ਼੍ਰੀ ਅਸ਼ਵਨੀ ਕੁਮਾਰ- ਪੀਆਰਓ, ਪੁਸ਼ਪਾ ਗੁਜਰਾਲ ਸਾਇੰਸਿਟੀ, ਸ਼੍ਰੀ ਰੋਹਿਤ ਸ਼ਰਮਾ- ਪ੍ਰੇਜਿਡੇਂਟ ਹਾਕ ਰਾਇਡਰਸ ਅਤੇ ਸ਼੍ਰੀ ਜਸਵਿੰਦਰ ਪਾਵਾ- ਪ੍ਰੇਜਿਡੇਂਟ ਬਾਇਕ ਮਾਸਟਰ ਬਤੌਰ ਵਿਸ਼ੇਸ਼ ਮਹਿਮਾਨ ਹਾਜ਼ਿਰ ਹੋਏ ਜਿਨਾਂ ਦਾ ਨਿੱਘਾ ਸਵਾਗਤ ਪਿ੍ਰੰ. ਡਾ. ਪ੍ਰਦੀਪ ਭੰਡਾਰੀ, ਪ੍ਰੋ. ਸੁਖਵਿੰਦਰ ਸਿੰਘ, ਕੋਰਡੀਨੇਟਰ, ਡਾ. ਸੁਰੇਸ਼ ਮਾਗੋ, ਡਾ. ਸਿਮਰਨ ਸਿੱਧੂ, ਪ੍ਰਾਧਿਆਪਕਾਂ ਅਤੇ ਵਿਦਿਆਰਥੀਆਂ ਨੇ ਕੀਤਾ।

ਪਿ੍ਰੰ. ਡਾ. ਪ੍ਰਦੀਪ ਭੰਡਾਰੀ ਨੇ ਕਿਹਾ ਕਿ ਕਾਲਜ ਦੇ ਡੀਸੀਜੇ ਬਾਇਕਰਜ਼ ਕਲੱਬ ਦਾ ਗਠਨ ਕਰਨਾ ਜਿਸਦਾ ਉਦੇਸ਼ ਵਿਦਿਆਰਥੀਆਂ ਅਤੇ ਜਣਮਾਨਸ ਦਾ ਸੇਹਤ ਅਤੇ ਵਾਤਾਵਰਨ ਦੇ ਪ੍ਰਤਿ ਜਾਗਰੁਕ ਕਰਨਾ ਹੈ। ਉਨਾਂ ਨੇ ਕਿਹਾ ਕਿ ਸਾਨੂੰ ਸਾਇਕਲ ਦਾ ਪ੍ਰਯੋਗ ਰੋਜਾਨਾ ਦੇ ਕਾਰਜਾਂ ਦੇ ਲਈ ਕਰਨਾ ਚਾਹੀਦਾ ਹੈ ਤਾਕਿ ਅਸੀ ਸਹੀ ਤਰੀਕੇ ਨਾਲ ਵਾਤਾਵਰਨ ਦੇ ਲਈ ਆਪਣਾ ਯੋਗਦਾਨ ਦੇ ਸਕਿਏ। 

ਮੁੱਖ ਮਹਿਮਾਨ ਸ਼੍ਰੀ ਜਗਵਿੰਦਰ ਸਿੰਘ ਨੇ ਕਿਹਾ ਕਿ ਉਨਾਂ ਨੇ ਬਚਬਣ ਤੋਂ ਹੀ ਆਪਣੀ ਫਿਜ਼ਿਕਲ ਡਿਸੇਬਿਲਿਟੀ ਨੂੰ ਦਰਕਿਨਾਰ ਕਰਦੇ ਹੋਏ ਆਪਣੇ ਆਤਮਬਲ  ਅਤੇ ਆਤਮਵਿਸ਼ਵਾਸ ਦੀ ਤਾਕਤ ਨਾਲ ਸਟੇਟ ਅਤੇ ਦੇਸ਼ ਦੇ ਕੋਨੇ ਕੋਨੇ ਵਿੱਚ ਪ੍ਰੋਫੇਸ਼ਨਲ ਤਰੀਕੇ ਨਾਲ ਚਲਾ ਕੇ ਬਤੌਰ ਪੈਰਾਸਾਇਕਲਿਸਟ ਆਪਣਾ ਅਤੇ ਆਪਣੇ ਪਿੰਡ ਪਾਤਰਾਂ ਦਾ ਨਾਮ ਰੋਸ਼ਨ ਕੀਤਾ। ਉਨਾਂ ਨੇ ਹਾਜ਼ਰ ਵਿਦਿਆਰਥੀਆਂ ਨੂੰ ਸਾਇਕਲ ਚਲਾਉਣ ਦੇ ਲਈ ਪ੍ਰੇਰਿਤ ਕੀਤਾ ਤਾਕਿ ਅੱਜ ਦੇ ਗਲੋਬਲ ਕਲੋਮਾਇਟਿਕ ਚੈਂਜ ਦੇ ਦੌਰ ਵਿੱਚ ਉਹ ਵਾਤਾਵਰਣ ਨੂੰ ਬਚਾਉਣ ਵਿੱਚ ਆਪਣਾ ਸਹਿਯੋਗ ਦੇ ਸਕਣ। 

ਸ਼੍ਰੀ ਰੋਹਿਤ ਸ਼ਰਮਾ ਨੇ ਬਾਇਕਰਜ਼ ਦੇ ਲਈ ਅਯੋਜਤ ਵੱਖ ਵੱਖ ਪ੍ਰਤਿਯੋਗਿਤਾਵਾਂ ਦੇ ਬਾਰੇ ਵਿੱਚ ਮਾਰਗ ਦਰਸ਼ਨ ਕੀਤਾ। ਇਸਦੇ ਇਲਾਵਾ ਸਮਾਰੋਹ ਨੂੰ ਸ਼੍ਰੀ ਅਸ਼ਵਨੀ ਕੁਮਾਰ, ਸ਼੍ਰੀ ਪ੍ਰਵੀਣ ਕਮਲ, ਸ਼੍ਰੀ ਰਖਵਿੰਦਰ ਸਿੰਘ ਭਾਟਿਆ ਨੇ ਵੀ ਸੰਬੋਧਿਤ ਕੀਤਾ। ਮੁੱਖ ਮੇਹਮਾਨ ਸ਼੍ਰੀ ਜਗਵਿੰਦਰ ਸਿੰਘ ਨੇ ਆਪਣੇ ਵਿਆਖਆਣ ਵਿੱਚ ਆਪਣੇ ਜੀਵਨ ਸੰਘਰਸ਼ ਦੇ ਕਠਿਨ ਪਲਾਂ ਨੂੰ ਸ਼੍ਰੋਤਾਵਾਂ ਦੇ ਸਾਮਣੇ ਰਖਦੇ ਹੋਏ ਸਕਾਰਾਤਮਕ ਸੋਚ ਅਤੇ ਮਾਤਾ ਪਿਤਾ ਦੇ ਸਹਿਯੋਗ ਨੂੰ ਆਪਣੀ ਸਫਲਤਾ ਦਾ ਮਾਣ ਦਿੱਤਾ। ਪ੍ਰੋਗਰਾਮ ਦੇ ਅੰਤ ਵਿੱਚ ਬਾਇਕਰਜ਼ ਕਲੱਬ ਦੇ ਮੈਂਬਰਾ ਨੂੰ ਹੇਲਮੇਟ ਦੇ ਕੇ ਅਤੇ ਗੇਸਟ ਆਫ ਹਾਨਰਸ ਨੂੰ ਸਮਰਿਤਿ ਚਿੰਨ ਦੇ ਕੇ ਸੰਮਾਨਿਤ ਕੀਤਾ।