ਦੋਆਬਾ ਕਾਲਜ ਦੇ ਡੀਸੀਜੇ ਸਾਇਕਲਿੰਗ ਕਲੱਬ ਵੱਲੋਂ ਸਾਇਕਲ ਰੈਲੀ ਅਯੋਜਤ

ਦੋਆਬਾ ਕਾਲਜ ਦੇ ਡੀਸੀਜੇ ਸਾਇਕਲਿੰਗ ਕਲੱਬ ਵੱਲੋਂ ਸਾਇਕਲ ਰੈਲੀ ਅਯੋਜਤ
ਦੋਆਬਾ ਕਾਲਜ ਕੈਂਪਸ ਤੋਂ ਸਾਇਕਲ ਰੈਲੀ ਨੂੰ ਫਲੈਗ ਆਫ ਕਰਦੇ ਹੋਏ ਪ੍ਰਾਧਿਆਪਕਗਣ ।  

ਜਲੰਧਰ, 21 ਜੁਲਾਈ, 2024: ਦੋਆਬਾ ਕਾਲਜ ਦੇ ਡੀਸੀਜੇ ਸਾਇਕਲਿੰਗ ਕਲੱਬ ਵੱਲੋਂ ਹਾੱਕ ਰਾਇਡਿੰਗ ਦੇ ਸੰਯੋਗ ਨਾਲ ਈਕੋ—ਸਾਇਕਲ ਰੈਲੀ ਦਾ ਭਾਰਤ ਸਰਕਾਰ ਦੇ ਇੱਕ ਭਾਰਤ, ਸ਼੍ਰੇਸ਼ਠ ਭਾਰਤ ਥੀਮ ਦੇ ਅੰਤਰਗਤ ਕੀਤਾ ਗਿਆ ।

ਇਸ ਸਾਇਕਲ ਰੈਲੀ ਨੂੰ ਪ੍ਰਿੰ ਡਾ. ਪ੍ਰਦੀਪ ਭੰਡਾਰੀ, ਪ੍ਰੋ. ਸੁਖਵਿੰਦਰ ਸਿੰਘ, ਡਾ. ਸੁਰੇਸ਼ ਮਾਗੋ, ਪੋ੍ਰ. ਗੁਲਸ਼ਨ ਸ਼ਰਮਾ ਅਤੇ ਸ਼੍ਰੀ ਰੋਹਿਤ ਸ਼ਰਮਾ— ਹਾੱਕ ਰਾਇਡਰਸ ਨੇ ਕਾਲਜ ਕੈਂਪਸ ਤੋਂ ਸਵੇਰੇ 5:00 ਵਜੇ ਫਲੈਗ ਆਫ ਕਰਕੇ ਜੰਗ—ਏ—ਆਜ਼ਾਦੀ ਵੱਲ ਨੂੰ ਰਵਾਨਾ ਕੀਤਾ । 

ਪ੍ਰਿੰ. ਡਾ. ਪ੍ਰਦੀਪ ਭੰਡਾਰੀ ਨੇ ਸਾਇਕਲ ਰੈਲੀ ਨੂੰ ਫਲੈਗ ਆਫ ਕਰਦੇ ਹੋਏ ਕਿਹਾ ਕਿ ਸਾਇਕਲ ਚਲਾਉਣਾ ਸ਼ਰੀਰ ਨੂੰ ਤੰਦਰੁਸਤ ਰੱਖਣ ਦਾ ਸਭ ਤੋਂ ਵਧੀਆ ਕਸਰਤ ਹੈ ਜੋ ਕਿ ਵਾਤਾਵਰਣ ਦੇ ਕਾਰਬਨ ਡਾਇਓਕਸਾਇਡ ਦੀ ਮਾਤਰਾ ਨੂੰ ਕੰਮ ਕਰਦਾ ਹੈ ।

ਇਸ ਮੌਕੇ ਤੇ ਕਾਲਜ ਦੇ 50 ਵਿਦਿਆਰਥੀਆਂ ਅਤੇ ਪ੍ਰਾਧਿਆਪਕਾਂ ਨੇ 30 ਕਿਮੀ. ਦੀ ਸਾਇਕਲ ਰੈਲੀ ਵਿੱਚ ਵੱਧ—ਚੜ੍ਹ ਕੇ ਹਿੱਸਾ ਲਿਆ ।