ਦੋਆਬਾ ਕਾਲਜ ਵਿਖੇ ਪਾਵਰ ਪਵਾਇੰਟ ਪ੍ਰੇਜੇਂਟੇਸ਼ਨ ਬਣਾਉਨ ਤੇ ਸੈਮੀਨਾਰ ਅਯੋਜਤ

ਦੋਆਬਾ ਕਾਲਜ ਵਿਖੇ ਪਾਵਰ ਪਵਾਇੰਟ ਪ੍ਰੇਜੇਂਟੇਸ਼ਨ ਬਣਾਉਨ ਤੇ ਸੈਮੀਨਾਰ ਅਯੋਜਤ
ਦੋਆਬਾ ਕਾਲਜ ਵਿਖੇ ਅਯੋਜਤ ਸੈਮੀਨਾਰ ਵਿੱਚ ਪ੍ਰੋ. ਨਵੀਨ ਜੋਸ਼ੀ, ਪਿ੍ਰੰ. ਡਾ. ਪ੍ਰਦੀਪ ਭੰਡਾਰੀ ਅਤੇ ਪ੍ਰਾਧਿਆਪਕਗਣ ਹਾਜ਼ਿਰੀ ਨੂੰ ਸੰਬੋਧਤ ਕਰਦੇ ਹੋਏ। 

ਜਲੰਧਰ, 2 ਦਸੰਬਰ, 2021: ਦੋਆਬਾ ਕਾਲਜ ਦੇ ਪੋਸਟ ਗ੍ਰੇਜੂਏਟ ਇਕਨਾਮਿਕਸ ਵਿਭਾਗ ਵਲੋਂ ਪਾਵਰ ਪਵਾਇੰਟ ਬਣਾਉਨ ਦੇ ਨੁਕਤਿਆਂ ਤੇ ਸੈਮੀਨਾਰ ਦਾ ਅਯੋਜਨ ਕੀਤਾ ਗਿਆ ਜਿਸ ਵਿੱਚ ਪ੍ਰੋ. ਨਵੀਨ ਜੋਸ਼ੀ- ਵਿਭਾਗਮੁੱਖੀ, ਕੰਪਿਊਟਰ ਸਾਇੰਸ ਅਤੇ ਆਈਟੀ ਵਿਭਾਗ ਵਤੌਰ ਰਿਸੋਰਸ ਪਰਸਨ ਹਾਜ਼ਿਰ ਹੋਏ ਜਿਨਾਂ ਦਾ ਨਿੱਘਾ ਸਵਾਗਤ ਪਿ੍ਰੰ. ਡਾ. ਪ੍ਰਦੀਪ ਭੰਡਾਰੀ, ਡਾ. ਸੁਰੇਸ਼ ਮਾਗੋ- ਇਕਨਾਮਿਕਸ ਵਿਭਾਗਮੁੱਖੀ, ਪ੍ਰਾਧਿਆਪਕਾਂ ਅਤੇ 70 ਵਿਦਿਆਰਥੀਆਂ ਨੇ ਕੀਤਾ।

ਪਿ੍ਰੰ. ਡਾ. ਪ੍ਰਦੀਪ ਭੰਡਾਰੀ ਨੇ ਕਿਹਾ ਕਿ ਵਰਤਮਾਣ ਆਧੁਨਿਕ ਸਿੱਖਿਆ ਪ੍ਰਣਾਲੀ ਦੇ ਦੌਰ ਵਿੱਚ ਵਿਦਿਆਰਥੀਆਂ ਨੂੰ ਵੱਖ ਵੱਖ ਉਪਯੋਗੀ ਡਿਜੀਟਲ ਟੂਲਜ਼ ਜਿਵੇਂ ਕਿ ਪੀਪੀਟੀ ਆਦਿ ਤੋਂ ਅਵਗਤ ਕਰਵਾਨਾ ਬਹੁਤ ਜ਼ਰੂਰੀ ਹੈ ਤਾਕਿ ਉਹ ਆਪਣਾ ਗਿਆਨ ਭਲੀ ਭਾਂਤੀ ਨਾਲ ਪ੍ਰਦ੍ਰਸ਼ਿਤ ਕਰ ਸਕਣ ਅਤੇ ਇਹ ਸੈਮੀਨਾਰ ਇਸੇ ਦਿਸ਼ਾ ਵਿੱਚ ਇਕ ਨਵੀ ਕੜੀ ਹੈ।

ਪ੍ਰੋ. ਨਵੀਨ ਜੋਸ਼ੀ ਨੇ ਵਿਦਿਆਰਥੀਆਂ ਨੂੰ ਪਾਵਰ ਪਵਾਇੰਟ ਪ੍ਰੇਜੇਂਟਸ਼ਨ ਦੇ ਵੱਖ ਵੱਖ ਨੁਕਤੇ ਜਿਵੇਂ ਕਿ ਸ਼ਾਰਟਕਟ ਕੀਜ਼, ਗ੍ਰਾਫ ਅਤੇ ਚਾਰਟਸ, ਸਮਾਰਟ ਆਰਟ, ਐਨੀਮੇਸ਼ਨ ਅਤੇ ਸਲਾਇਡ ਸ਼ੋ ਆਦਿ ਦੇ ਬਾਰੇ ਵਿੱਚ ਵਿਸਤਾਰ ਨਾਲ ਜਾਣਕਾਰੀ ਦਿੱਤੀ। 

ਡਾ. ਸੁਰੇਸ਼ ਮਾਗੋ ਨੇ ਹਾਜ਼ਿਰੀ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਵਿਭਾਗ ਭੱਵਿਖ ਵਿੱਚ ਵੀ ਵਿਦਿਆਰਥੀਆਂ ਨੂੰ ਨਵੀ ਤਕਨੀਕਾ ਅਤੇ ਡਿਜ਼ੀਟਲ ਟੂਲਜ਼ ਦੇ ਬਾਰੇ ਵਿੱਚ ਜਾਣਕਾਰੀ ਮੁਹਿਆ ਕਰਵਾਂਦਾ ਰਹੇਗਾ।