ਦੋਆਬਾ ਕਾਲਜ ਵਿਖੇ ਮਿਸ਼ਨ ਚੰਦਰਯਾਨ 3 ਦੀ ਸਫ਼ਲਤਾ ਤੇ ਵਧਾਈ ਸਮਾਰੋਹ ਅਯੋਜਤ

ਦੋਆਬਾ ਕਾਲਜ ਵਿਖੇ ਮਿਸ਼ਨ ਚੰਦਰਯਾਨ 3 ਦੀ ਸਫ਼ਲਤਾ ਤੇ ਵਧਾਈ ਸਮਾਰੋਹ ਅਯੋਜਤ
ਦੋਆਬਾ ਕਾਲਜ ਵਿਖੇ ਵਧਾਈ ਸਮਾਰੋਹ ਵਿੱਚ ਪ੍ਰਿੰ. ਡਾ. ਪ੍ਰਦੀਪ ਭੰਡਾਰੀ, ਪ੍ਰਾਧਿਆਪਕ ਅਤੇ ਅਧਿਆਪਕਾਂ ਦੇ ਨਾਲ।

ਜਲੰਧਰ, 24, ਅਗਸਤ, 2023 ਦੋਆਬਾ ਕਾਲਜ ਦੀ ਸਟੂਡੈਂਟ ਵੈਲਫੇਅਰ ਕਾਂਊਂਸਲ—ਤੇਜ਼ਸਵੀ ਦੋਆਬ ਅਤੇ ਜਰਨਾਲਿਜ਼ਮ ਵਿਭਾਗ ਦੁਆਰਾ ਕਾਲਜ ਦੇ ਵਰਿੰਦਰ ਸਭਾਗਾਰ ਵਿੱਚ ਚੰਦਰਯਾਨ 3 ਦੀ ਇਤਿਹਾਸਿਕ ਸਫ਼ਲਤਾ ਤੇ ਵਧਾਈ ਸਮਾਰੋਹ ਦਾ ਅਯੋਜਨ ਕੀਤਾ ਗਿਆ ਜਿਸ ਵਿੱਚ ਪ੍ਰਿੰ. ਡਾ. ਪ੍ਰਦੀਪ ਭੰਡਾਰੀ ਬਤੌਰ ਮੁੱਖ ਮਹਿਮਾਨ ਹਾਜ਼ਰ ਹੋਏ ਜਿਨ੍ਹਾਂ ਦਾ ਨਿੱਘਾ ਸਵਾਗਤ ਪ੍ਰੋ. ਸੁਰਜੀਤ ਕੌਰ ਅਤੇ ਪ੍ਰੋ. ਸੋਨਿਆ ਕਾਲਰਾ— ਸੰਯੋਜਕ ਸਟੂਡੈਂਟ ਵੈਲਫੇਅਰ ਕਾਂਊਂਸਿਲ, ਪ੍ਰੋ. ਕੇ.ਕੇ. ਯਾਦਵ— ਡੀਨ ਅਕਾਦਮਿਕ ਅਫੈਅਰਸ, ਪ੍ਰੋਂ ਅਰਵਿੰਦ ਨੰਦਾ, ਡਾ. ਨਰੇਸ਼ ਮਲਹੋਤਰਾ, ਪ੍ਰੋ. ਸੰਦੀਪ ਚਾਹਲ— ਸਟਾਫ ਸੈਕ੍ਰੇਟਰੀ, ਡਾ. ਸਿਮਰਨ ਸਿੱਧੂ, ਪ੍ਰਾਧਿਆਪਕਾਂ ਅਤੇ ਵਿਦਿਆਰਥੀਆਂ ਨੇ ਕੀਤਾ । 

ਪ੍ਰਿੰ. ਡਾ. ਪ੍ਰਦੀਪ ਭੰਡਾਰੀ ਨੇ ਭਾਰਤੀਯ ਅੰਤਰਿਕਸ਼ ਅਨੁਸੰਥਾਨ ਸੰਗਠਨ— ਇਸਰੋ ਦੇ ਵੈਗਿਆਨਕਾਂ ਦੀ ਅਭੂਤਪੂਰਵ ਲਗਨ, ਮੇਹਨਤ ਅਤੇ ਵਿਜ਼ਨ ਦੀ ਚਰਚਾ ਕਰਦੇ ਹੋਏ ਕਿਹਾ ਕਿ ਮਿਸ਼ਨ ਚੰਦਰਯਾਨ 3 ਦੀ ਸਫ਼ਲਤਾ ਇਕ ਇਤਿਹਾਸਿਕ ਪਲ ਹੈ ਜਿਸ ਤੋਂ ਨੌਜਵਾਨ ਪੀੜ੍ਹੀ ਪੇ੍ਰਰਣਾ ਲੈ ਕੇ ਆਪਣੇ ਜੀਵਨ ਵਿੱਚ ਇਸ ਮਿਸ਼ਨ ਨਾਲ ਜੁੜੇ ਸਾਰੇ ਵਿਗਿਆਨਕਾਂ ਦੀ ਸਖ਼ਤ ਮੇਹਨਤ, ਸਮਰਪਣ, ਅਨੁਸਾਸ਼ਨ ਅਤੇ ਚੰਗੇ ਨਜ਼ਰੀਏ ਦਾ ਆਪਣੇ ਅੰਦਰ ਸੰਚਾਰ ਕਰ ਅਤੇ ਆਪਣੇ ਉਦੇਸ਼ ਨੂੰ ਪ੍ਰਾਪਤ ਕਰਨ ਦਾ ਯਤਨ ਕਰਨਾ ਚਾਹੀਦਾ ਹੈ । ਡਾ. ਭੰਡਾਰੀ ਨੇ ਕਿਹਾ ਕਿ ਇਸਰੋ ਦੇ ਵਿਗਿਆਨਕਾਂ ਨੇ ਚੰਦਰਯਾਨ 3 ਦੇ ਲੈਂਡਰ ਨੂੰ ਚੰਦਰਮਾ ਦੀ ਸਤਐ ਤੇ ਸੁਰੱਖਿਅਤ ਅਤੇ ਸਾਫਟ ਲੈਂਡਿੰਗ ਕਰਵਾਉਣਾ ਅਤੇ ਚੰਦਰਮਾ ਦੇ ਰੋਵਰ ਰਾਹੀਂ ਚੰਦਰਮਾ ਦੀ ਸਤਐ ਦਾ ਅਵਲੋਕਨ ਕਰਨ ਯੁਕਤ ਬਣਾਉਣਾ ਇਕ ਬਹੁਤ ਹੀ ਬੜੀ ਉਪਲਬੱਧੀ ਸਾਬਿਤ ਹੋਇਆ ਹੈ ਜਿਸ ਨਾਲ ਕਿ ਚੰਦਰਮਾ ਤੇ ਉਪਲਬੱਧ ਰਾਸਾਯਨਿਕ, ਪ੍ਰਾਕਤਿਕ ਤੱਤਵ, ਮਿੱਟੀ, ਪਾਣੀ ਆਦਿ ਤੇ ਸਟੀਕ ਜਾਣਕਾਰੀ ਵਿਸ਼ਵ ਨੂੰ ਦੇਣਾ ਮਾਨਵਤਾ ਦੇ ਲਈ ਇਕ ਬਹੁਮੁੱਲ ਖੋਜ਼ ਸਾਬਿਤ ਹੋਵੇਗਾ । 

ਪੋ. ਕੇ.ਕੇ. ਯਾਦਵ ਨੇ ਮਿਸ਼ਨ ਚੰਦਰਯਾਨ 3 ਦੇ ਚਾਰ ਮੱਹਤਵਪੂਰਨ ਚਰਨ: ਰਫ਼ ਬ੍ਰੇਕਿੰਗ ਸਟੇਜ਼, ਆਲਟੀਚਿਊਡ ਹੋਲਡ ਸਟੇਜ਼, ਫਾਇਨ ਬ੍ਰੇਕਿੰਗ ਸਟੇਜ਼ ਅਤੇ ਵਰਟੀਕਲ ਡਿਸੇਂਟ, ਸਾਫਟ ਲੈਂਡਿੰਗ ਸਟੇਜ਼ ਦੇ ਬਾਰੇ ਦੱਸਦੇ ਹੋਏ ਦੇਸ਼ ਦੀ ਇਸਰੋ ਸਪੇਸ ਏਜੰਸੀ ਦੇ ਵਿਗਿਆਨਕਾਂ ਦੀ ਕੋਸ਼ਿਸ਼ ਦੀ ਚਰਚਾ ਕੀਤੀ । 

ਇਸ ਮੌਕੇ ਤੇ ਪ੍ਰਾਧਿਆਪਕਾਂ ਅਤੇ ਵਿਦਿਆਰਥਣਾਂ ਨੂੰ ਦੇਸ਼ ਦੀ ਸਪੇਸ ਏਜੰਸੀ ਇਸਰੋ ਵੱਲੋਂ ਚੰਦਰਯਾਨ 3 ਮਿਸ਼ਨ ਦੀ ਸਖ਼ਲਤਾ ਤੇ ਵੀਡੀਓ ਕਲਿਪ ਵੀ ਦਿਖਾਏ ਗਏ ਜਿਸ ਵਿੱਚ ਵਿਗਿਆਨਕਾਂ ਦੀ ਅਣਥਕ ਮੇਹਨਤ ਨੂੰ ਖੂਬਸੂਰਤੀ ਨਾਲ ਦਰਸ਼ਾਯਾ ਗਿਆ ।  ਡਾ. ਸਿਮਰਨ ਸਿੱਧੂ ਨੇ ਵੋਟ ਆਫ ਥੈਂਕਸ ਕੀਤਾ ।