ਦੋਆਬਾ ਕਾਲਜ ਵਿਖੇ ਕੰਪਿਊਟਰ ਸੋਸਾਇਟੀ ਦਾ ਇੰਸਟਾਲੇਸ਼ਨ ਸੈਰੇਮਨੀ ਅਯੋਜਤ

ਦੋਆਬਾ ਕਾਲਜ ਵਿਖੇ ਕੰਪਿਊਟਰ ਸੋਸਾਇਟੀ ਦਾ ਇੰਸਟਾਲੇਸ਼ਨ ਸੈਰੇਮਨੀ ਅਯੋਜਤ
ਦੋਆਬਾ ਕਾਲਜ ਵਿੱਚ ਕੰਪਿਊਟਰ ਸੋਸਾਇਟੀ ਦੀ ਇੰਟਾਲੇਸ਼ਨ ਸੈਰੇਮਨੀ ਵਿੱਚ ਪਿ੍ਰੰ. ਡਾ. ਪ੍ਰਦੀਪ ਭੰਡਾਰੀ, ਪ੍ਰਾਧਿਆਪਕਗਣ ਅਤੇ ਚੁਣੇ ਗਏ ਅਹੁਦੇਦਾਰ।

ਜਲੰਧਰ, 12 ਨਵੰਬਰ, 2021: ਦੋਆਬਾ ਕਾਲਜ ਦੇ ਪੋਸਟ ਗ੍ਰੇਜੁਏਟ ਕੰਪਿਊਟਰ ਸਾਇੰਸ ਅਤੇ ਆਈਟੀ ਵਿਭਾਗ ਵਲੋਂ ਕਪਿੰਊਟਰ ਸੋਸਾਇਟੀ ਦੀ ਇੰਸਟਾਲੇਸ਼ਨ ਸੈਰੇਮਨੀ ਦਾ ਅਯੋਜਨ ਕੀਤਾ ਗਿਆ ਜਿਸ ਵਿੱਚ ਪਿ੍ਰੰ. ਡਾ. ਪ੍ਰਦੀਪ ਭੰਡਾਰੀ ਮੁੱਖ ਮਹਿਮਾਨ, ਸ਼੍ਰੀਮਤੀ ਸੰਗੀਤਾ ਭੰਡਾਰੀ ਵਿਸ਼ੇਸ਼ ਮਹਿਮਾਨ ਹਾਜ਼ਿਰ ਹੋਏ ਜਿਨਾਂ ਦਾ ਨਿੱਘਾ ਸਵਾਗਤ ਪ੍ਰੋ. ਨਵੀਨ ਜੋਸ਼ੀ-ਵਿਭਾਗਮੁੱਖੀ, ਪ੍ਰੋ. ਗੁਰਸਿਮਰਨ ਸਿੰਘ, ਪ੍ਰਾਧਿਆਪਕਾਂ ਅਤੇ ਵਿਦਿਆਰਥੀਆਂ ਨੇ ਕੀਤਾ। ਸਮਾਰੋਹ ਦੀ ਸ਼ੁਰੂਆਤ ਸ਼ਮਾ ਰੋਸ਼ਨ ਕਰਕੇ ਕੀਤੀ ਗਈ। 

ਪਿ੍ਰੰ. ਡਾ. ਪ੍ਰਦੀਪ ਭੰਡਾਰੀ ਨੇ ਕਿਹਾ ਕੰਪਿਊਟਰ ਸੋਸਾਇਟੀ ਵਿਦਿਆਰਥੀਆਂ ਵਿੱਚ ਲੀਡਰਸ਼ਿਪ ਸਿਕਲਸ ਡਿਵੈਲਪ  ਕਰਨ ਵਿੱਚ ਇਕ ਅਹਿਮ ਭੂਮਿਕਾ ਨਿਭਾਂਦੀ ਹੈ ਕਿਉਂਕੀ ਇਸਦੇ ਤਹਿਤ ਵਿਦਿਆਰਥੀਆਂ ਦੀ ਫੈਂਸਲਾ ਲੈਣ ਦੀ ਸ਼ਕਤੀ, ਲੀਡਰਸ਼ਿਪ ਦੀ ਭਾਵਨਾ, ਆਪਸੀ ਸਹਿਯੋਗ, ਆਪਸੀ ਤਾਲਮੇਲ, ਕਮਿਉਨੀਕੇਸ਼ਨ ਸਿਕਲਸ ਅਤੇ ਸੋਫਟ ਸਿਕਲਸ ਜਿਵੇਂ ਸਖਸ਼ੀਅਤ ਦੇ ਅਹਿਮ ਗੁਣ ਵਿਕਸਿਤ ਹੁੰਦੇ ਹਨ। ਪਿ੍ਰੰ. ਡਾ. ਪ੍ਰਦੀਪ ਭੰਡਾਰੀ ਅਤੇ ਪ੍ਰੋ. ਨਵੀਨ ਜੋਸ਼ੀ ਨੇ ਕੰਪਿਊਟਰ ਸੋਸਾਇਟੀ ਦੇ ਚੁਨੇ ਗਏ ਵਿਦਿਆਰਥੀ ਅਹੁਦੇਦਾਰਾਂ ਨੂੰ ਬੇਜੇਸ ਲਗਾ ਕੇ ਸਮਾਨਿਤ ਕੀਤਾ। ਵਿਦਿਆਰਥੀ ਸਿਧਾਰਥ ਤਿਵਾਰੀ ਨੂੰ ਪ੍ਰੇਜਿਡੇਂਟ, ਰਾਜਾ ਨੂੰ ਸੀਨੀਅਰ ਵਾਇਸ ਪ੍ਰੇਜਿਡੇਂਟ, ਯਾਸ਼ਿਕਾ ਨੂੰ ਵਾਇਸ ਪ੍ਰੇਜਿਡੇਂਟ, ਕਰਨ ਨੂੰ ਸਕ੍ਰੇਟਰੀ, ਰਵੀ ਨੂੰ ਫਾਇਨਾਂਸ ਸਕ੍ਰੇਟਰੀ, ਇਸ਼ਾ ਅਤੇ ਭਵਲੀਨ ਨੂੰ ਜਵਾਇੰਟ ਸਕ੍ਰੇਟਰੀ ਅਕਾਦਮਿਕਸ, ਮਨਪ੍ਰਤੀ ਅਤੇ ਮਾਨਵੀ ਨੂੰ ਜਵਾਇੰਟ ਸਕ੍ਰੇਟਰੀ ਈਸੀਏ, ਸਕਸ਼ਮ ਅਤੇ ਮੇਧਾਵੀ ਨੂੰ ਜਵਾਇੰਟ ਸਟੂਡੇਂਟ ਰਿਲੇਸ਼ਨ, ਅਜੀਤ ਕੁਮਾਰ ਨੂੰ ਜਵਾਇੰਟ ਡਿਸਿਪਲਨ, ਸੰਚਿਤ, ਪੂਨਮ, ਰਾਹੁਲ, ਪਲਕ, ਰਿਸ਼ਿਤਾ, ਸ਼ਿਵਾਨੀ, ਹਿਮਾਨੀ, ਟੀਨਾ ਅਤੇ ਸਾਰੇ ਸੀਆਰਸ ਨੂੰ ਐਗਜੀਕਿਉਟਿਵ ਮੈਂਬਰ ਅਤੇ ਪ੍ਰੋ. ਸਾਕਸ਼ੀ ਨੂੰ ਕੰਪਿਊਟਰ ਸੋਸਾਇਟੀ ਦਾ ਇੰਚਾਰਜ ਚੁਨਿਆ ਗਿਆ। ਪ੍ਰੋ. ਨਵੀਨ ਜੋਸ਼ੀ ਨੇ ਹਾਜ਼ਿਰੀ ਦਾ ਧੰਨਵਾਦ ਕੀਤਾ।