ਦੁਆਬਾ ਕਾਲਜ ਦੇ ਕਾਮਰਸ ਦੇ ਵਿਦਿਆਰਥੀਆਂ ਨੇ ਸੀਏ ਦੀ ਪ੍ਰੀਖਿਆ ਪਾਸ ਕੀਤੀ
ਜਲੰਧਰ, 13 ਜੁਲਾਈ, 2023: ਪਿ੍ਰੰ. ਡਾ. ਪ੍ਰਦੀਪ ਭੰਡਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦੁਆਬਾ ਕਾਲਜ ਦੇ ਪੋਸਟ ਗ੍ਰੇਜੂਏਟ ਕਾਮਰਸ ਅਤੇ ਬਿਜਨੇਸ ਮੈਨੇਜਮੇਂਟ ਵਿਭਾਗ ਦੇ ਵਿਦਿਆਰਥੀਆਂ ਨੇ ਸੀਏ ਦੀ ਪ੍ਰੀਖਿਆ ਵਿੱਚ ਹਰ ਸਾਲ ਦੀ ਤਰਾਂ ਵਦਿਆ ਪ੍ਰਦਰਸ਼ਨ ਕਰਦੇ ਹੋਏ ਪਾਸ ਕਰ ਕੇ ਆਪਣੇ ਕਾਲਜ ਦਾ ਨਾਮ ਰੋਸ਼ਨ ਕੀਤਾ। ਕਾਲਜ ਦੇ ਬੀਕਾਮ ਦੇ ਆਸ਼ੀਸ਼ ਗੋਯਲ, ਸਰੁਚੀ ਗੁਪਤਾ, ਨਿਤਿਸ਼ ਵਰਮਾ ਅਤੇ ਆਰਤੀ ਨੇ ਸੀਏ ਦੀ ਪ੍ਰੀਖਿਆ ਪਾਸ ਕੀਤੀ। ਇਸੇ ਤਰਾਂ ਪਰਾਂਸ਼ੁ ਬਸਰਾ, ਮੁਦਿਤ ਜੈਨ, ਮਨਮੀਤ, ਤੁਸ਼ਾਰ, ਸੰਚਿਤ ਅਤੇ ਰਿਤੇਸ਼ ਨੇ ਸੀਏ ਦੀ ਇੰਟਰ ਗਰੁਪ-1 ਦੀ ਪ੍ਰੀਖਿਆ ਪਾਸ ਕੀਤੀ।
ਪਿ੍ਰੰ. ਡਾ. ਪ੍ਰਦੀਪ ਭੰਡਾਰੀ ਨੇ ਕਿਹਾ ਕਿ ਕਾਲਜ ਦਾ ਪੋਸਟ ਗ੍ਰੇਜੁਏਟ ਕਾਮਰਸ ਅਤੇ ਬਿਜਨੇਸ ਮੈਨੇਜਮੇਂਟ ਵਿਭਾਗ ਆਗੂ ਵਿਭਾਗਾਂ ਵਿੱਚ ਇੱਕ ਹੈ ਕਿਉਂਕਿ ਇਹ ਸਾਰਾ ਸਾਲ ਵਿਦਿਆਰਥੀਆਂ ਨੂੰ ਵੱਖ ਵੱਖ ਪ੍ਰੀਖਿਆਵਾਂ ਜਿਵੇਂ ਕਿ ਸੀਏ, ਕੰਪਨੀ ਸੈਕ੍ਰੇਟਰੀ ਆਦਿ ਦੀ ਤਿਆਰੀ ਦਾ ਅਯੋਜਨ ਕਰਦਾ ਰਹਿੰਦਾ ਹੈ ਤਾਕਿ ਵਿਦਿਆਰਥੀ ਸਮੇਂ ਰਹਿੰਦੇ ਪ੍ਰੀਖਿਆ ਪਾਸ ਕਰ ਕੇ ਆਪਣਾ ਕਰਿਅਰ ਬਣਾ ਸਕਣ। ਪਿ੍ਰੰ. ਡਾ. ਭੰਡਾਰੀ ਨੇ ਡਾ. ਨਰੇਸ਼ ਮਲਹੋਤਰਾ- ਵਿਭਾਗਮੁੱਖੀ, ਪ੍ਰਾਧਿਆਪਕਾਂ, ਵਿਦਿਆਰਥੀਆਂ ਅਤੇ ਉਨਾਂ ਦੇ ਅਭਿਭਾਵਕਾਂ ਨੂੰ ਇਸ ਉਪਲਬਧੀ ਦੇ ਲਈ ਹਾਰਦਿਕ ਵਧਾਈ ਦਿੱਤੀ।
City Air News 

