ਦੋਆਬਾ ਕਾਲਜ ਵਿੱਚ ਕੈਪੇਸਿਟੀ ਬਿਲਡਿੰਗ ਪ੍ਰੋਗ੍ਰਾਮ ਅਯੋਜਤ

ਜਲੰਧਰ, 12 ਜੂਨ, 2025: ਦੋਆਬਾ ਕਾਲਜ ਦੇ ਇੰਟਰਨਲ ਕੁਆਲਿਟੀ ਐਸ਼ੋਰੇਂਸ ਸੇਲ ਦੁਆਰਾ ਕਾਲਜ ਦੇ ਨਾਨ ਟੀਚਿੰਗ ਸਟਾਫ ਦੇ ਲਈ ਕੈਪੇਸਿਟੀ ਬਿਲਡਿੰਗ ਪ੍ਰੋਗ੍ਰਾਮ ਦਾ ਅਯੋਜਨ ਕੀਤਾ ਗਿਆ ਜਿਸ ਵਿੱਚ ਰਜਨੀਸ਼ ਦੇਵ ਸਹਜਪਾਲ— ਕੋਰਪੋਰੇਟਰ ਟ੍ਰੇਨਰ ਬਤੌਰ ਕਾਰਜ ਸੰਚਾਲਨ ਹਾਜ਼ਰ ਹੋਏ ਜਿਨ੍ਹਾਂ ਦਾ ਨਿੱਘਾ ਸਵਾਗਤ ਪ੍ਰਿੰ. ਡਾ. ਪ੍ਰਦੀਪ ਭੰਡਾਰੀ, ਡਾ. ਰਾਜੀਵ ਖੋਸਲਾ ਅਤੇ ਸਟਾਫ ਨੇ ਕੀਤਾ ।
ਰਜਨੀਸ਼ ਦੇਵ ਸਹਜਪਾਲ ਨੇ ਕਾਰਜਸ਼ਾਲਾ ਦੇ ਦੌਰਾਨ ਨਾਨ ਟੀਚਿੰਗ ਸਟਾਫ ਨੂੰ ਰੋਜ਼ਾਨਾ ਜਨਤਕ ਸੰਪਰਕ ਲਈ ਸੁਝਾਅ, ਵਿਦਿਆਰਥੀ ਅਤੇ ਉਨ੍ਹਾਂ ਦੇ ਮਾਤਾ—ਪਿਤਾ ਦੇ ਨਾਲ ਸਾਕਾਰਾਤਮਕ ਡਿਲਿੰਗ, ਵਰਕ ਪਲੇਸ ਐਥਿਕਸ, ਆਪਣੀ ਭੂਮਿਕਾ ਅਤੇ ਟੀਮ ਵਰਕ ਦਾ ਅਹਿਸਾਸ ਹੋਣਾ, ਟੀਮ ਵਰਕ ਅਤੇ ਕੋਲੈਬੋਰੇਸ਼ਨ ਦਾ ਮਹੱਤਵ, ਮੈਨੂਅਲ ਅਤੇ ਡਿਜਿਟਲ ਫਾਇਲ ਮੈਨੇਜਮੈਂਟ ਅਤੇ ਰਿਕਾਰਡ ਕੀਪਿੰਗ, ਈ—ਮੇਲ ਅਤੇ ਟੈਲਿਫੋਨ ਦੇ ਸ਼ਿਸ਼ਟਾਚਾਰ, ਸਮੱਸਿਆ ਦਾ ਨਿਪਟਾਰਾ ਅਤੇ ਸਟੂਡੈਂਟ ਅਤੇ ਮਾਤਾ—ਪਿਤਾ ਦੇ ਸ਼ਿਕਾਇਤਾਂ ਨੂੰ ਹੈਂਡਲ ਕਰਨ ਦੇ ਤੌਰ—ਤਰੀਕੇ, ਪੋਜਿਟਿਵ ਐਟਿਟਯੂਟ ਦੇ ਨਾਲ ਤਨਾਵ ਨੂੰ ਦੂਰ ਕਰਨ ਦੇ ਤਰੀਕੇ, ਫੀਡਬੇਕ ਅਤੇ ਅਸੇਸਮੇਂਟ ਦੇ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ।
ਪ੍ਰਿੰ. ਡਾ. ਪ੍ਰਦੀਪ ਭੰਡਾਰੀ ਨੇ ਕਿਹਾ ਕਿ ਨਾਨ ਟੀਚਿੰਗ ਸਟਾਫ ਦੇ ਲਈ ਇਸ ਕੈਪੇਸਿਟੀ ਬਿਲਡਿੰਗ ਪ੍ਰੋਗ੍ਰਾਮ ਦੇ ਦੁਆਰਾ ਸਟਾਫ ਦੀ ਕਾਰਜ਼ਸ਼ੀਲਤਾ ਨੂੰ ਸੁਚਾਰੂ ਬਨਾਉਣ ਅਤੇ ਉਨ੍ਹਾਂ ਨੂੰ ਅੱਜ ਦੇ ਦੌਰ ਦੇ ਡਿਜੀਟਲ ਅਤੇ ਆਈ.ਟੀ ਸਕਿੱਲ ਦੇ ਵੱਖ—ਵੱਖ ਟੂਲਸ ਅਤੇ ਡਿਜੀਟਲ ਡਾਕੁਮੈਂਟੇਸ਼ਨ ਨਾਲ ਜਾਣੂ ਕਰਵਾਉਣਾ ਹੈ ਤਾਕਿ ਉਨ੍ਹਾਂ ਦੇ ਕਮਿਊਨੀਕੇਸ਼ਨ ਅਤੇ ਇੰਟਰ ਪਰਸਨਲ ਸਕਿੱਲ ਵਧੀਆ ਬਣ ਸਕਣ । ਪ੍ਰੋ. ਨਵੀਨ ਜੋਸ਼ੀ ਨੇ ਵੋਟ ਆਫ ਥੈਂਕਸ ਦਿੱਤਾ । ਪ੍ਰੋ. ਪ੍ਰਿਯਾ ਚੋਪੜਾ ਨੇ ਮੰਚ ਸੰਚਾਲਨ ਬਖੂਬੀ ਕੀਤਾ ।