ਦੋਆਬਾ ਕਾਲਜ ਵਿਖੇ ਬਾਇਓਟੈਕਨੋਲਜੀ – ਸਾਇੰਸ ਟੂ ਸਲੂਸ਼ਨ ਸਕਿਲ ਡਿਵੈਲਪਮੈਂਟ ਕੋਰਸ ਸੰਪੰਨ 

ਦੋਆਬਾ ਕਾਲਜ ਵਿਖੇ ਬਾਇਓਟੈਕਨੋਲਜੀ – ਸਾਇੰਸ ਟੂ ਸਲੂਸ਼ਨ ਸਕਿਲ ਡਿਵੈਲਪਮੈਂਟ ਕੋਰਸ ਸੰਪੰਨ 
ਦੋਆਬਾ ਕਾਲਜ ਵਿੱਚ ਅਯੋਜਤ ਬਾਇਓਟੈਕਨੋਲਜੀ – ਸਾਇੰਸ ਟੂ ਸਲੂਸ਼ਨ ’ਤੇ ਸਕਿਲ ਡਿਵੈਲਪਮੈਂਟ ਕੋਰਸ ਵਿੱਚ ਵਿਦਿਆਰਥੀਆਂ ਨੂੰ ਕੰਮ ਕਰਵਾਉਂਦੇ ਹੋਏ ਪ੍ਰਾਧਿਆਪਕ।

     ਜਲੰਧਰ, 12 ਜੁਲਾਈ, 2022: ਦੋਆਬਾ ਕਾਲਜ ਦੇ ਬਾਇਓਟੈਕ ਵਿਭਾਗ ਰਾਹੀਂ ਬਾਇਓਟੈਕਨੋਲਜੀ – ਸਾਇੰਸ ਟੂ ਸਲੂਸ਼ਨ ’ਤੇ ਵੱਖ ਵੱਖ ਸਕੂਲਾਂ ਦੇ +2  ਵਿਦਿਆਰਥੀਆਂ ਦੇ ਲਈ ਸਕਿਲ ਡਿਵੈਲਪਮੈਂਟ ਵੈਲਯੂ ਐਡਿਡ ਸਰਟੀਫਿਕੇਟਸ ਕੋਰਸ ਦਾ ਅਯੋਜਨ ਕੀਤਾ ਗਿਆ ।  
     ਪ੍ਰਿੰ. ਡਾ. ਪ੍ਰਦੀਪ ਭੰਡਾਰੀ ਨੇ ਕਿਹਾ ਕਿ ਇਸ ਕੋਰਸ ਵਿੱਚ ਵਿਦਿਆਰਥੀਆਂ ਨੂੰ ਬਾਇਓਟੈਕਨੋਲਜੀ ਵਿਸ਼ੇ ਨਾਲ ਸੰਬੰਧਤ ਵੱਖ ਵੱਖ ਬੂਝਾਰਤਾਂ ਦੇ ਸਲੂਸ਼ਨ ਕੱਢਣ ਅਤੇ ਸਮਝਾਉਣ ਦੀ ਪ੍ਰੈਕਟਿਕਲ ਟ੍ਰੈਨਿੰਗ ਦਿੱਤੀ ਗਈ । ਉਹਨਾਂ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਇਸ ਤੋਂ ਇਲਾਵਾ ਦੇਸ਼ ਵਿੱਚ ਮੌਜੂਦ ਵੱਖ ਵੱਖ ਸਾਇੰਟਿਫਿਕ ਐਸਟਾਬਲਿਸ਼ਮੈਂਟ ਵਿੱਚ ਭਰਤੀ ਦੇ ਨਾਲ ਸੰਬੰਧਤ ਲਿਖਤ ਪ੍ਰੀਖਿਆ ਦੀ ਵੀ ਭਰਪੂਰ ਜਾਣਕਾਰੀ ਦਿੱਤੀ ਗਈ । ਡਾ. ਭੰਡਾਰੀ ਨੇ ਕਿਹਾ ਕਿ ਵਿਦਿਆਰਥੀਆਂ ਦੇ ਲਈ ਰੋਜਗਾਰ ਮੁਖੀ ਕੋਰਸ ਡਿਪਲੋਮਾ ਇਨ ਮੈਡੀਕਲ ਲੈਬੋਰੇਟ੍ਰੀ ਟੈਕਨੋਲੋਜੀ ਇਸ ਸੈਸ਼ਨ ਤੋਂ ਸ਼ੁਰੂ ਕਰ ਦਿੱਤਾ ਗਿਆ ਹੈ । 
    ਡਾ. ਰਾਜੀਵ ਖੋਸਲਾ – ਵਿਭਾਗਮੁਖੀ ਰਾਹੀਂ ਵਿਦਿਆਰਥੀਆਂ ਨੂੰ ਲੈਬ ਓਰਿਐਂਟਸ਼ਨ ਦੇ ਤਹਿਤ ਪਲਾਂਟਟਿਸ਼ੂ, ਮਾਇਕ੍ਰੋਬਾਇਓਲੋਜੀ, ਪੀਸੀਆਰ, ਮੋਲਿਯੂਕੁਲਰ, ਬਾਇਓਲੋਜੀ ਅਤੇ ਬਾਇਓਕੈਮਿਸਟ੍ਰੀ ਲੈਬ ਵਿੱਚ ਵਿਦਿਆਰਥੀਆਂ ਨੂੰ ਪ੍ਰੈਕਟਿਕਲ ਟ੍ਰੈਨਿੰਗ ਦੇ ਤਹਿਤ ਆਇਸੋਲੇਸ਼ਨ ਆਫ ਜਿਨੋਮਿਕ ਡੀਐਨਏ ’ਤੇ ਕੰਮ ਕਰਵਾਇਆ ਗਿਆ ਜਿਸ ਵਿੱਚ ਉਨ੍ਹਾਂ ਨੇ ਡੀਐਨਏ ਦੀ ਐਕਸਟ੍ਰੇਸ਼ਨ ਅਤੇ ਡੀਐਨਏ ਦੇ ਪਿਓਰਿਫਿਕੇਸ਼ਨ ਦੇ ਤਕਨੀਕ ਬਾਰੇ ਸਿਖਾਇਆ ਗਿਆ ।  ਡਾ. ਪੂਨਮ ਭਕਤ ਨੇ ਵਿਦਿਆਰਥੀਆਂ ਨੂੰ ਵੱਖ ਵੱਖ ਮਾਇਕ੍ਰੋ ਓਰਗਾਨਿਜ਼ਮ ਦੀ ਜਾਣਕਾਰੀ ਪ੍ਰਦਾਨ ਕੀਤੀ ਅਤੇ ਉਨ੍ਹਾਂ ਨੂੰ ਵੱਖ ਵੱਖ ਬਿਵੇਰੇਜਸ ਜਿਵੇਂ ਕਿ ਦੁੱਧ, ਸੋਢਾ, ਕੋਲਡ ਡਿ੍ਰੰਕ ਦੇ ਪੀਐਚ ਮਾਪਣ ਦੀ ਤਕਨੀਕ ਸਿਖਾਈ ।