ਦੋਆਬਾ ਕਾਲਜ ਵਿਖੇ ਬਾਓਕੈਮਿਕਲ ਐਨਾਲਾਈਜ਼ਰ ਤੇ ਵਰਕਸ਼ਾਪ ਅਯੋਜਤ

ਦੋਆਬਾ ਕਾਲਜ ਵਿਖੇ ਬਾਓਕੈਮਿਕਲ ਐਨਾਲਾਈਜ਼ਰ ਤੇ ਵਰਕਸ਼ਾਪ ਅਯੋਜਤ
ਦੋਆਬਾ ਕਾਲਜ ਵਿਖੇ ਅਯੋਜਤ ਵਰਕਸ਼ਾਪ ਵਿੱਚ ਡਾ. ਸੁਨਿਕ ਮਲਿਕ ਵਿਦਿਆਰਥੀਆਂ ਨੂੰ ਕਾਰਜ ਕਰਵਾਉਂਦੇ ਹੋਏ।  

ਜਲੰਧਰ, 28 ਮਾਰਚ, 2021: ਦੋਆਬਾ ਕਾਲਜ ਦੇ ਬਾਓਟੇਕਨਾਲਜੀ ਵਿਭਾਗ ਵਲੋਂ ਡੀਬੀਟੀ ਸਟਾਰ ਸਟੇਟਸ ਕਾਲਜ ਦੇ ਤਹਿਤ ਬਾਓਕੈਮਿਕਲ ਐਨਾਲਾਇਜ਼ਰ ਤੇ ਵਰਕਸ਼ਾਪ ਦਾ ਅਯੋਜਨ ਕੀਤਾ ਗਿਆ ਜਿਸ ਵਿੱਚ ਡਾ. ਸੁਨਿਕ ਮਲਿਕ-ਰਿਸਰਸ ਸਾਇੰਟਿਸਟ, ਵਾਇਰਲ ਰਿਸਰਚ  ਅਤੇ ਡਾਇਗਨੋਸਟਿਕ ਲੈਬੋਰੇਟਰੀ, ਲੁਧਿਆਣਾ ਬਤੌਰ ਕਾਰਜਸ਼ਾਲਾ ਸੰਚਾਲਕ ਹਾਜ਼ਿਰ ਹੋਏ ਜਿਨਾਂ ਦਾ ਨਿੱਘਾ ਸਵਾਗਤ ਪਿ੍ਰੰ. ਡਾ. ਪ੍ਰਦੀਪ ਭੰਡਾਰੀ, ਡਾ. ਰਾਜੀਵ ਖੋਸਲਾ-ਕੋਰਡੀਨੇਟਰ, ਪ੍ਰੋ. ਕੇ.ਕੇ. ਯਾਦਵ-ਡੀਨ ਅਕਾਦਮਿਕ ਅਫੇਅਰਸ, ਡਾ. ਅਰਸ਼ਦੀਪ ਸਿੰਘ, ਪ੍ਰੋ. ਅਰਵਿੰਦ ਨੰਦਾ, ਡਾ. ਅਸ਼ਵਨੀ, ਡਾ. ਰਾਕੇਸ਼ ਕੁਮਾਰ, ਪ੍ਰਾਧਿਆਪਕਾਂ ਅਤੇ ਵਿਦਿਆਰਥੀਆਂ ਨੇ ਕੀਤਾ।

ਪਿ੍ਰੰ. ਡਾ. ਪ੍ਰਦੀਪ ਭੰਡਾਰੀ ਨੇ ਕਿਹਾ ਕਿ ਡੀਬੀਟੀ ਸਟਾਰ ਕਾਲਜ ਸਕੀਮ ਦੇ ਅੰਤਰਗਤ ਕਾਲਜ ਸਾਇੰਸ ਦੇ ਵਿਦਿਆਰਥੀਆਂ ਨੂੰ ਵਿਗਿਆਨ ਦੇ ਖੇਤਰ ਵਿੱਚ ਆ ਰਹੀ ਵੱਖ ਵੱਖ ਚੁਨੋਤੀਆਂ, ਅਵਸਰਾਂ ਅਤੇ ਸਕੀਮਾਂ ਦੀ ਜਾਣਕਾਰੀ ਸਾਰਥੀ ਪ੍ਰੋਗ੍ਰਾਮ ਦੇ ਅੰਤਰਗਤ ਸਰਕਾਰੀ ਅਤੇ ਗੈਰ ਸਰਕਾਰੀ ਵਿਗਿਆਨਿਕ ਸੰਸਥਾਵਾਂ ਵਿੱਚ ਕਾਰਜ ਕਰ ਰਹੇ ਪੂਰਵ ਵਿਦਿਆਰਥੀਆਂ ਦੇ ਨਾਲ ਇਸ ਤਰਾਂ ਦੇ ਸੈਮੀਨਾਰਸ ਅਤੇ ਵਰਕਸ਼ਾਪ ਵਿੱਚ ਸਾਰਥਕ ਇੰਟਰੈਕਸ਼ਨ ਕਰਵਾ ਕੇ ਉਨਾਂ ਨੂੰ ਤਿਆਰ ਕਰਦਾ ਹੈ। ਇਹ ਧਿਆਨ ਯੋਗ ਹੈ ਕਿ ਸੈਸ਼ਨ 2022-23 ਤੋਂ ਕਾਲਜ ਵਿੱਚ ਡਿਪਲੋਮਾ ਇਨ ਮੈਡੀਕਲ ਲੈਬ ਟੈਕਨਾਲਜੀ ਵੀ ਸ਼ੁਰੂ ਕੀਤੀ ਜਾ ਰਿਹਾ ਹੈ।  

ਡਾ. ਸੁਨਿਕ ਮਲਿਕ ਨੇ ਇਸ ਮੌਕੇ ਤੇ ਸੈਮੀ ਆਟੋਮੈਟਿਕ ਬਾਓਕੈਮਿਕਲ ਐਨਾਲਾਇਜ਼ਰ ਉਪਕਰਣ ਤੇ ਵਿਦਿਆਰਥੀਆਂ ਨੂੰ ਵੱਖ ਵੱਖ ਟੈਸਟਾਂ ਜਿਸ ਵਿੱਚ ਹਿਮੋਗਲੋਬਿਨ ਏਸਟੀਮੇਸ਼ਨ, ਕ੍ਰਿਏਟੀਨਾਇਨ, ਬਲਡ ਗੁਲੋਕੋਜ਼ ਲੇਵਲ ਅਤੇ ਯੂਰੀਕ ਏਸਿਡ ਡਿਟਕਸ਼ਨ ਦੇ ਬਾਰੇ ਵਿੱਚ ਸਿਖਲਾਈ ਦਿੱਤੀ।