ਦੋਆਬਾ ਕਾਲਜ ਵਿਖੇ ਆਸ਼ੀਸ਼ ਗੋਯਲ ਨੇ ਸੀ.ਏ ਦੀ ਪ੍ਰੀਖਿਆ ਵਿੱਚ ਦੇਸ਼ ਵਿੱਚ 12ਵਾਂ ਸਥਾਨ ਪ੍ਰਾਪਤ ਕੀਤਾ

ਦੋਆਬਾ ਕਾਲਜ ਵਿਖੇ ਆਸ਼ੀਸ਼ ਗੋਯਲ ਨੇ ਸੀ.ਏ ਦੀ ਪ੍ਰੀਖਿਆ ਵਿੱਚ ਦੇਸ਼ ਵਿੱਚ 12ਵਾਂ ਸਥਾਨ ਪ੍ਰਾਪਤ ਕੀਤਾ
ਦੋਆਬਾ ਕਾਲਜ ਵਿੱਖੇ ਪਿ੍ਰੰ. ਡਾ. ਪ੍ਰਦੀਪ ਭੰਡਾਰੀ ਅਤੇ ਪ੍ਰਾਧਿਆਪਕਗਣ ਆਸ਼ੀਸ਼ ਗੋਯਲ ਨੂੰ ਸੰਮਾਨਿਤ ਕਰਦੇ ਹੋਏ। 

ਜਲੰਧਰ, 17 ਫਰਵਰੀ, 2022: ਦੋਆਬਾ ਕਾਲਜ ਦੇ ਪਿ੍ਰੰ. ਡਾ. ਪ੍ਰਦੀਪ ਭੰਡਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਾਮਰਸ ਅਤੇ ਬਿਜ਼ਨੇਸ ਮੈਨੇਜਮੇਂਟ ਵਿਭਾਗ ਦੇ ਵਿਦਿਆਰਥੀ ਆਸ਼ੀਸ਼ ਗੋਯਲ ਨੇ ਹਾਲ ਹੀ ਵਿੱਚ ਇੰਸਟੀਟਿਊਟ ਆਫ ਚਾਰਟੇਡ ਅਕਾਉਂਟੇਟ ਆਫ ਇੰਡਿਆ ਵਲੋਂ ਅਯੋਜਤ ਸੀ.ਏ. ਫਾਇਨਲ ਦੀ ਰਾਸ਼ਟਰੀ ਸੱਤਰ ਦੀ ਪ੍ਰੀਖਿਆ ਵਿੱਚ ਦੇਸ਼ ਵਿੱਚ 12ਵਾਂ ਸਥਾਨ ਪ੍ਰਾਪਤ ਕਰ ਆਪਣੇ ਸਿੱਖਿਆ ਕੇਂਦਰ ਦਾ ਨਾਮ ਰੋਸ਼ਨ ਕੀਤਾ। 
ਪਿੰ. ਡਾ. ਪ੍ਰਦੀਪ ਭੰਡਾਰੀ, ਡਾ. ਨਰੇਸ਼ ਮਲਹੋਤਰਾ-ਵਿਭਾਗਮੁੱਖੀ ਅਤੇ ਪ੍ਰੋ. ਗਰਿਮਾ ਚੋਡਾ ਨੇ ਆਸ਼ੀਸ ਗੋਯਲ ਨੂੰ ਇਸ ਮੌਕੇ ਤੇ ਕਾਲਜ ਵਿੱਚ ਸੰਮਾਨਿਤ ਕੀਤਾ ਅਤੇ ਉਸਦੇ ਪ੍ਰਾਧਿਆਪਕਾਂ ਅਤੇ ਮਾਤਾ ਪਿਤਾ ਨੂੰ ਇਸ ਜਿੱਤ ਦੇ ਲਈ ਹਾਰਦਿਕ ਵਧਾਈ ਦਿੱਤੀ। ਪਿ੍ਰੰ. ਡਾ. ਪ੍ਰਦੀਪ ਭੰਡਾਰੀ ਨੇ ਕਿਹਾ ਕਿ ਕਾਲਜ ਦੇ ਪੋਸਟ ਗ੍ਰੇਜੂਏਟ ਕਾਮਰਸ ਅਤੇ ਬਿਜ਼ਨੇਸ ਮੈਨੇਜਮੇਂਟ ਵਿਭਾਗ ਦੇ ਪ੍ਰਾਧਿਆਪਕ ਕਾਮਰਸ ਦੇ ਵਿਦਿਆਰਥੀਆਂ ਨੂੰ ਸਮੇਂ ਸਮੇਂ ਤੇ ਸੀ.ਏ. ਦੀ ਪ੍ਰੀਖਿਆ ਦੀ ਤਿਆਰੀ ਕਰਵਾਉਂਦੇ ਰਹਿੰਦੇ ਹਨ ਜਿਸ ਤੋਂ ਕਿ ਵਿਦਿਆਰਥੀ ਇਸ ਵਿੱਚ ਹੋਰ ਵੀ ਵਦਿਆ ਪ੍ਰਦਸ਼ਰਨ ਕਰਦੇ ਹਨ।