ਜੋਤੀ ਸਟੇਡੀਅਮ ਫਿਰੋਜ਼ਪੁਰ ਛਾਉਣੀ ਵਿਖੇ 01 ਤੋਂ 20 ਅਪ੍ਰੈਲ 2021 ਤੱਕ ਹੋਵੇਗੀ ਆਰਮੀ ਦੀ ਭਰਤੀ

ਭਰਤੀ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ ਲਈ ਵੱਖ-ਵੱਖ ਵਿਭਾਗਾਂ ਦੀਆਂ ਲਗਾਈਆਂ ਗਈਆਂ ਡਿਊਟੀਆਂ

ਜੋਤੀ ਸਟੇਡੀਅਮ ਫਿਰੋਜ਼ਪੁਰ ਛਾਉਣੀ ਵਿਖੇ 01 ਤੋਂ 20 ਅਪ੍ਰੈਲ 2021 ਤੱਕ ਹੋਵੇਗੀ ਆਰਮੀ ਦੀ ਭਰਤੀ

ਫਿਰੋਜ਼ਪੁਰ: ਸਹਾਇਕ ਕਮਿਸ਼ਨਰ (ਜ) ਸ੍ਰੀ ਰਵਿੰਦਰ ਸਿੰਘ ਅਰੋੜਾਨੇ ਦੱਸਿਆ ਕਿ 01 ਤੋਂ 20 ਅਪ੍ਰੈਲ 2021 ਤੱਕ ਜੋਤੀ ਸਟੇਡੀਅਮ ਫਿਰੋਜ਼ਪੁਰ ਛਾਉਣੀ ਵਿਖੇ ਫੌਜ ਦੀ ਭਰਤੀ ਰੈਲੀ ਹੋਵੇਗੀ। ਜਿਸ ਵਿੱਚ ਲਗਭਗ 30 ਹਜ਼ਾਰ ਨੌਜਵਾਨ ਭਾਗ ਲੈਣ ਜਾ ਰਹੇ ਹਨ।


ਸਹਾਇਕ ਕਮਿਸ਼ਨਰ ਨੇ ਦੱਸਿਆ ਕਿ ਫੌਜ ਦੀ ਭਰਤੀ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ ਲਈ ਸਖਤ ਪ੍ਰਬੰਧਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਵੱਖ-ਵੱਖ ਵਿਭਾਗਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਐੱਸ.ਡੀ.ਐੱਮ. ਸ੍ਰੀ. ਅਮਿਤ ਗੁਪਤਾ ਨੂੰ ਨੋਡਲ ਅਫਸਰ ਵਜੋਂ ਤੈਨਾਤ ਕੀਤਾ ਗਿਆ ਹੈ ਅਤੇ ਐੱਸ.ਐੱਸ.ਪੀ. ਸ੍ਰੀ. ਭਾਗੀਰਥ ਮੀਨਾ ਵੱਲੋਂ ਰੈਲੀ ਵਾਲੇ ਸਥਾਨ ਤੇ ਚੈਕਿੰਗ ਅਤੇ ਟ੍ਰੈਫਿਕ ਨੂੰ ਕੰਟਰੋਲ ਕਰਨ ਟ੍ਰੈਫਿਕ ਪੁਲਿਸ ਤੈਨਾਤ ਕੀਤੀ ਜਾਵੇਗੀ। ਇਸ ਤੋਂ ਇਲਾਵਾ ਰੈਲੀ ਵਾਲੇ ਸਥਾਨ ਤੇ ਇੱਕ ਡੀ.ਐੱਸ.ਪੀ. ਇੱਕ ਇੰਸਪੈਕਟਰ, ਇੱਕ ਐੱਸ.ਆਈ, ਤਿੰਨ ਏ.ਐੱਸ.ਆਈ ਅਤੇ 22 ਕਾਊਂਸਟੇਬਲ ਨਿਯੁਕਤ ਕੀਤੇ ਜਾਣਗੇ। ਰੈਲੀ ਵਾਲੇ ਸਥਾਨ ਤੇ ਪੀ.ਡਬਲਯੂ.ਡੀ. ਵੱਲੋਂ ਬੈਰੀਕੇਟਿੰਗ ਕੀਤੀ ਜਾਵੇਗੀ ਤਾਂ ਜੋ ਟ੍ਰੈਫਿਕ ਦੀ ਸਮੱਸਿਆ ਨਾ ਆਵੇ। ਉਨ੍ਹਾਂ ਦੱਸਿਆ ਕਿ ਸੀ.ਈ.ਓ ਵੱਲੋਂ ਰੈਲੀ ਵਾਲੇ ਸਥਾਨ ਪੀਣ ਵਾਲਾ ਪਾਣੀ, ਸਾਫ ਸਫਾਈ ਅਤੇ ਸਫਾਈ ਕਰਮਚਾਰੀ ਵੀ ਨਿਯੁਕਤ ਕੀਤੇ ਜਾਣਗੇ। ਸਿਵਲ ਸਰਜਨ ਵੱਲੋਂ ਮੈਡੀਕਲ ਸਹੂਲਤ, ਐਂਬੂਲੈਂਸ ਅਤੇ ਡਾਕਟਰਾਂ ਦੀ ਤੈਨਾਤੀ ਕੀਤੀ ਜਾਵੇਗੀ ਅਤੇ ਕੋਵਿਡ ਦੀਆ ਹਦਾਇਤਾਂ ਦੀ ਪਾਲਣਾ ਕੀਤੀ ਜਾਵੇਗੀ।ਇਸ ਭਰਤੀ ਰੈਲੀ ਵਿੱਚ ਵੱਖ-ਵੱਖ ਵਿਭਾਗਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ।   ਏਜੰਟਾਂ ਦੀ ਲੁੱਟ ਤੋਂ ਨੌਜਵਾਨਾਂ ਨੂੰ ਬਚਾਉਣ ਲਈ ਵਿਜੀਲੈਂਸ ਦੀ ਤੈਨਾਤੀ ਕੀਤੀ ਗਈ ਹੈ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਇਸ ਰੈਲੀ ਵਿੱਚ ਹਿੱਸਾ ਲੈਣ।