ਕਣਕ ਦਾ ਬੀਜ ਸਬਸਿਡੀ ਤੇ ਲੈਣ ਲਈ 31 ਅਕਤੂਬਰ ਤੱਕ ਆਨਲਾਈਨ ਪੋਰਟਲ ਤੇ ਅਰਜ਼ੀਆਂ ਭਰੀਆਂ ਜਾਣ- ਡਿਪਟੀ ਕਮਿਸ਼ਨਰ

ਕਣਕ ਦਾ ਬੀਜ ਸਬਸਿਡੀ ਤੇ ਲੈਣ ਲਈ 31 ਅਕਤੂਬਰ ਤੱਕ ਆਨਲਾਈਨ ਪੋਰਟਲ ਤੇ ਅਰਜ਼ੀਆਂ ਭਰੀਆਂ ਜਾਣ- ਡਿਪਟੀ ਕਮਿਸ਼ਨਰ

ਮਾਲੇਰਕੋਟਲਾ 17 ਅਕਤੂਬਰ, 2023: ਡਿਪਟੀ ਕਮਿਸ਼ਨਰ ਡਾ ਪੱਲਵੀ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੱਲੋਂ ਕਣਕ ਦੇ ਤਸਦੀਕਸ਼ੁਦਾ ਬੀਜਾਂ ਨੂੰ ਸਬਸਿਡੀ ਨੋਡਲ ਏਜੰਸੀ ਪਨਸੀਡ ਰਾਹੀਂ ਦੇਣ ਲਈ ਇਸ ਸਾਲ 2023-24 ਲਈ ਪਾਲਿਸੀ ਜਾਰੀ ਕੀਤੀ ਹੈ ਜਿਸ ਤਹਿਤ ਜ਼ਿਲ੍ਹੇ ਦੇ ਕਿਸਾਨ ਨੂੰ ਪਾਲਿਸੀ ਦੀਆਂ ਹਦਾਇਤਾਂ ਨੂੰ ਅਮਲ ਵਿੱਚ ਲਿਆ ਕੇ ਕਣਕ ਦੇ ਬੀਜ ਸਬਸਿਡੀ ਤੇ ਪ੍ਰਾਪਤ ਕਰ ਸਕਦੇ ਹਨ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕਿਸਾਨ ਆਨਲਾਈਨ ਪੋਰਟਲ http://agrimachinerypb.com  'ਤੇ ਆਈ.ਡੀ. ਬਣਾ ਕ 31 ਅਕਤੂਬਰ, 2023 ਤੱਕ ਕਣਕ ਦੇ ਬੀਜ ਦੀ ਮੰਗ ਭਰ ਸਕਦੇ ਹਨ। ਵਿਭਾਗ ਵੱਲੋਂ ਅਧੂਰੀਆਂ ਅਰਜ਼ੀਆਂ ਉੱਪਰ ਵਿਚਾਰ ਨਹੀਂ ਕੀਤਾ ਜਾਵੇਗਾ। ਕਿਸਾਨ ਰਜਿਸਟਰਡ ਹੋਣ ਸਮੇਂ ਆਪਣਾ ਪੂਰਾ ਵੇਰਵਾ ਭਰੇਗਾ। ਕਿਸਾਨਾਂ ਨੂੰ ਬੀਜ ਦੀ ਕੀਮਤ ਦਾ 50 ਫ਼ੀਸਦੀ ਜਾਂ ਵੱਧ ਤੋਂ ਵੱਧ 1000 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਸਬਸਿਡੀ ਦੀ ਰਕਮ ਕੱਟ ਕੇ ਬੀਜ ਦਿੱਤਾ ਜਾਵੇਗਾ। ਹਰੇਕ ਕਿਸਾਨ ਨੂੰ ਵੱਧ ਤੋਂ ਵੱਧ 2 ਕੁਇੰਟਲ ਬੀਜ (5 ਏਕੜ ਲਈ) ਦਿੱਤਾ ਜਾਵੇਗਾ। ਵਿਭਾਗ ਵੱਲੋਂ ਅਰਜ਼ੀਆਂ ਲੈਣ ਉਪਰੰਤ ਸੈਕਸ਼ਨ ਪੱਤਰ ਆਨਲਾਈਨ ਜਾਰੀ ਕੀਤਾ ਜਾਵੇਗਾ, ਜਿਸ ਦਾ ਸੰਦੇਸ਼ ਕਿਸਾਨ ਦੇ ਮੋਬਾਇਲ ਨੰਬਰ ਤੇ ਜਾਵੇਗਾ। ਵਿਭਾਗ ਕਿਸਾਨ ਦੀ ਵੈਰੀਫਿਕੇਸ਼ਨ ਕਰਨ ਉਪਰੰਤ ਉਸ ਨੂੰ ਆਨਲਾਈਨ ਪਰਮਿਟ ਜਾਰੀ ਕਰੇਗਾ, ਜਿਸ ਨਾਲ ਕਿਸਾਨ ਆਪਣਾ ਬੀਜ ਖ਼ਰੀਦੇਗਾ।

ਉਨ੍ਹਾਂ ਕਿਹਾ ਕਿ ਕਿਸਾਨ ਵੀਰ ਸੈਕਸ਼ਨ ਪੱਤਰ (ਪਰਮਿਟ) ਪ੍ਰਾਪਤ ਉਪਰੰਤ ਪੰਜਾਬ ਰਾਜ ਬੀਜ ਪ੍ਰਮਾਣ ਸੰਸਥਾ ਵੱਲੋਂ ਰਜਿਸਟਰਡ ਕੀਤੇ ਸਰਕਾਰੀ/ਅਰਧ ਸਰਕਾਰੀ ਸੰਸਥਾਵਾਂ/ ਸਹਿਕਾਰੀ ਅਦਾਰੇ ਜਿਸ ਵਿੱਚ ਪਨਸੀਡ, ਐਨ.ਐਸ.ਸੀ,ਪੀ.ਏ.ਯੂ ਲੁਧਿਆਣਾ,ਕਰਿਭਕੋ,ਆਈ.ਐਫ.ਐਫ.ਡੀ.ਸੀ, ਐਨ.ਐਫ.ਐਲ,ਪੰਜਾਬ ਐਗਰੋ ਦੇ ਸੇਲ ਸੈਂਟਰਾਂ ਜਾਂ ਉਨ੍ਹਾਂ ਦੇ ਅਧਿਕਾਰਤ ਡੀਲਰਾਂ ਪਾਸੋਂ ਹੀ ਤਸਦੀਕਸ਼ੁਦਾ (ਕੇਵਲ ਸਰਟੀਫਾਈਟ) ਬੀਜ ਸਬਸਿਡੀ ਦੀ ਰਕਮ ਕੱਟ ਕੇ ਪ੍ਰਾਪਤ ਕਰ ਸਕਦੇ ਹਨ।

ਇਸ ਮੌਕੇ ਮੁੱਖ ਖੇਤੀਬਾੜੀ ਅਫ਼ਸਰ ਡਾ ਹਰਬੰਸ ਸਿੰਘ ਨੇ ਦੱਸਿਆ ਕਿ ਹਾੜੀ 2023-24 ਦੌਰਾਨ ਜ਼ਿਲ੍ਹਾ  ਦੇ ਕਿਸਾਨਾਂ ਨੂੰ ਮੁਹੱਈਆ ਕਰਵਾਉਣ ਹਿਤ 3000 ਕਵਿੰਟਲ ਕਣਕ ਬੀਜ ਸਬਸਿਡੀ ਤੇ ਦੇਣ ਦਾ ਟੀਚਾ ਪ੍ਰਾਪਤ ਹੋਇਆ ਹੈ,ਇਸ ਕਣਕ ਦੇ ਤਸਦੀਕਸ਼ੁਦਾ ਬੀਜ ਦੀ ਕੀਮਤ ਦਾ 50 ਫ਼ੀਸਦੀ ਜਾਂ ਵੱਧ ਤੋਂ ਵੱਧ 1000-ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਕਿਸਾਨਾਂ ਨੂੰ ਸਬਸਿਡੀ ਦਾ ਲਾਭ ਦਿੱਤਾ ਜਾਵੇਗਾ।

ਉਨ੍ਹਾਂ ਦੱਸਿਆ ਕਿ ਕਣਕ ਬੀਜ ਤੇ ਸਬਸਿਡੀ ਕੇਵਲ ਕਣਕ ਦੀਆਂ ਭਾਰਤ ਸਰਕਾਰ ਵੱਲੋਂ ਨੋਟੀਫਾਈਡ ਅਤੇ ਪੰਜਾਬ  ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਸਿਫ਼ਾਰਿਸ਼ ਕੀਤੀਆਂ ਉੱਨਤ ਪੀ ਬੀ ਡਬਲਿਊ 343, ਉੱਨਤ ਪੀ ਬੀ ਡਬਲਿਊ 550, ਪੀ ਬੀ ਡਬਲਿਊ । ਜ਼ਿੰਕ, ਪੀ ਬੀ ਡਬਲਿਊ 725, ਪੀ ਬੀ ਡਬਲਿਊ 677, ਐਚ ਡੀ 3086, ਡਬਲਿਊ ਐਚ 1105, ਪੀ ਬੀ ਡਬਲਿਊ । ਚਪਾਤੀ, ਪੀ ਬੀ ਡਬਲਿਊ 766, ਡੀ.ਬੀ.ਡਬਲਿਊ 303, ਡੀ.ਬੀ.ਡਬਲਿਊ 187, ਡੀ.ਬੀ.ਡਬਲਿਊ 222, ਪੀ वी ਡਬਲਿਊ 803, ਪੀ ਬੀ ਡਬਲਿਊ 824, ਪੀ ਬੀ ਡਬਲਿਊ 826, ਪੀ ਬੀ ਡਬਲਿਊ 869, ਪਿਛੇਤੀ ਬਿਜਾਈ ਲਈ ਪੀਬੀ ਡਬਲਿਊ 752 ਦੇ ਤਸਦੀਕਸ਼ੁਦਾ ਬੀਜ ਤੇ ਦਿੱਤੀ ਜਾਵੇਗੀ।