ਦੋਆਬਾ ਕਾਲਜ ਵਿਖੇ 9 ਦਸੰਬਰ ਨੂੰ ਐਲੂਮਨੀ ਮੀਟ- ਰੀਯੂਨੀਅਨ ਹੋਵੇਗੀ

ਦੋਆਬਾ ਕਾਲਜ ਵਿਖੇ 9 ਦਸੰਬਰ ਨੂੰ ਐਲੂਮਨੀ ਮੀਟ- ਰੀਯੂਨੀਅਨ ਹੋਵੇਗੀ
ਪਿ੍ਰੰ. ਡਾ. ਪ੍ਰਦੀਪ ਭੰਡਾਰੀ ਜਾਣਕਾਰੀ ਦਿੰਦੇ ਹੋਏ।

ਜਲੰਧਰ, 30 ਨਵੰਬਰ, 2023: ਪਿ੍ਰੰ. ਡਾ. ਪ੍ਰਦੀਪ ਭੰਡਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦੋਆਬਾ ਕਾਲਜ, ਜਲੰਧਰ ਵਿੱਖੇ ਐਲੂਮਨੀ ਮੀਟ- ਰੀਯੂਨੀਅਨ-2023 ਦਾ 9 ਦਸੰਬਰ, 2023 ਨੂੰ ਕਾਲਜ ਵਿਚੱ ਅਯੋਜਨ ਕੀਤਾ ਜਾਵੇਗਾ ਜਿਸ ਵਿੱਚ ਪਦਮਸ਼੍ਰੀ ਵਿਜੇ ਕੁਮਾਰ ਚੋਪੜਾ- ਕਾਲਜ ਦੇ ਪੂਰਵ ਵਿਦਿਆਰਥੀ ਬਤੌਰ ਮੁੱਖ ਮਹਿਮਾਨ ਹਾਜ਼ਰ ਹੋਣਗੇ ਅਤੇ ਚੰਦਰ ਮੋਹਨ- ਪ੍ਰਧਾਨ, ਆਰਿਆ ਸਿੱਖਿਆ ਮੰਡਲ ਅਤੇ ਕਾਲਜ ਮੈਨੇਜਿੰਗ ਕਮੇਟੀ ਸਮਾਰੋਹ ਦੀ ਪ੍ਰਧਾਨਗੀ ਕਰਨਗੇ।

 ਪਿ੍ਰੰ. ਡਾ. ਭੰਡਾਰੀ ਨੇ ਦੱਸਿਆ ਕਿ ਦੋਆਬਾ ਕਾਲਜ ਦੀ ਸਥਾਪਨਾ ਸਨ 1941 ਵਿੱਚ ਹੋਈ ਸੀ ਅਤੇ ਪਿਛਲੇ 84 ਸਾਲ ਤੋਂ ਕਾਲਜ ਵਿੱਚ ਪਾਸ ਹੋਏ ਵਿਦਿਆਰਥੀਆਂ ਨੂੰ ਆਪਸ ਵਿੱਚ ਮਿਲਨ ਅਤੇ ਆਪਣੇ ਕਾਲਜ ਵਿੱਚ ਵਤੀਤ ਕੀਤੀਆਂ ਪੁਰਾਣੀਆਂ ਯਾਦਾਂ ਨੂੰ ਤਾਜਾ ਕਰਨ ਦੇ ਲਈ ਇਹ ਸਮਾਗਮ ਦਾ ਜ਼ੌਰ ਸ਼ੋਰ ਨਾਲ ਅਯੋਜਨ ਕਰਵਾਇਆ ਜਾ ਰਿਹਾ ਹੈ। ਉਨਾਂ ਨੇ ਕਿਹਾ ਕਿ ਕਾਲਜ ਵਿੱਚ ਬਹੁਤ ਸਾਰੇ ਵਿਦਿਆਰਥੀਆਂ ਨੇ ਸਿੱਖਿਅਕ ਅਤੇ ਗੈਰ ਸਿੱਖਿਅਕ ਖੇਲ ਕੂਦ, ਸਿਨੇਮਾ ਅਤੇ ਰਿਸਰਚ ਅਤੇ ਸਮਾਜ ਸੇਵਾ ਆਦਿ ਦੇ ਖੇਤਰਾਂ ਵਿੱਚ ਬੋਹਤ ਹੀ ਨਾਮ ਕਮਾਇਆ ਹੈ ਜਿਸ ਵਿੱਚ ਲਾਰਡ ਸਵਰਾਜ ਪਾਲ, ਅਨੁਰਾਗ ਸਿੰਘ ਠਾਕੁਰ, ਯਸ਼ ਚੋਪੜਾ, ਤਜਿੰਦਰ ਬਿੱਟੂ, ਮਨੋਰੰਜਨ ਕਾਲੀਆ, ਸੁਸ਼ੀਲ ਕੋਹਲੀ, ਗੁਰਪ੍ਰੀਤ ਸਿੰਘ ਘੁੱਗੀ ਆਦਿ ਮੁੱਖ ਹਨ।

ਡਾ. ਭੰਡਾਰੀ ਨੇ ਦੱਸਿਆ ਕਿ ਕਾਲਜ ਦੇ ਪੂਰਵ ਵਿਦਿਆਰਥੀ ਲਾਰਡ ਸਵਰਾਜ ਪਾਲ ਨੇ ਹਾਲ ਹੀ ਵਿੱਚ ਕਾਲਜ ਕੈਂਪਸ ਵਿੱਖੇ ਸਟੂਡੇਂਟ ਰਿਕ੍ਰਿਏਸ਼ਨ ਸੈਂਟਰ ਦੇ ਨਿਰਮਾਣ ਦੇ ਲਈ 20 ਲੱਖ ਦਾ ਦਾਨ ਦਿੱਤਾ ਹੈ ਅਤੇ ਕਾਲਜ ਦੇ ਬਹੁਤ ਸਾਰੇ ਪੂਰਵ ਵਿਦਿਆਰਥੀ ਸਮੇਂ ਸਮੇਂ ਤੇ ਕਾਲਜ ਦੇ ਵਿਕਾਸ ਲਈ ਆਪਣੀ ਇੱਛਾ ਨਾਲ ਕੁੱਝ ਨਾ ਕੁੱਝ ਪ੍ਰਦਾਨ ਕਰਦੇ ਰਹਿੰਦੇ ਹਨ ਜੋ ਕਿ ਬੜੇ ਮਾਣ ਦੀ ਗੱਲ ਹੈ। ਉਨਾਂ ਨੇ ਕਿਹਾ ਕਿ ਜੋ ਵੀ ਪੂਰਵ ਵਿਦਿਆਰਥੀ ਇਸ ਸਮਾਰੋਹ ਵਿੱਚ ਸ਼ਾਮਲ ਹੋਣਾ ਚਾਹੁੰਦਾ ਹੈ ਉਹ ਆਪਣੀ ਰਜਿਸਟ੍ਰੇਸ਼ਨ ਕਾਲਜ ਦੀ ਵੈਬਸਾਇਟ www.doabacollege.net ਵਿੱਚ ਕਰਵਾ ਸਕਦਾ ਹੈ ਅਤੇ ਜਿਆਦਾ ਜਾਣਕਾਰੀ ਦੇ ਲਈ ਡਾ. ਅਵਿਨਾਸ਼ ਚੰਦਰ (9814730650) ਅਤੇ ਡਾ. ਸੁਰੇਸ਼ ਮਾਗੋ (7986373843) ਨਾਲ ਸੰਪਰਕ ਕਰ ਸਕਦੇ ਹਨ।