ਦੋਆਬਾ ਕਾਲਜ ਵਿਖੇ ਟ੍ਰਾਂਸਲੇਸ਼ਨ ਤੇ ਅੇਡ-ਆਨ-ਕੋਰਸ ਅਯੋਜਤ
ਜਲੰਧਰ, 21 ਨਵੰਬਰ, 2023: ਦੋਆਬਾ ਕਾਲਜ ਦੇ ਪੋਸਟ ਗ੍ਰੇਜੁਏਟ ਅੰਗਰੇਜੀ ਵਿਭਾਗ ਦੇ ਵਿਦਿਆਰਥੀਆਂ ਲਈ ਟ੍ਰਾਂਸਲੇਸ਼ਨ- ਅੇਡ-ਆਨ-ਕੋਰਸ 30 ਦਿਨਾਂ ਦਾ ਸਿਕਲ ਡਿਵੈਲਪਮੇਂਟ ਸਰਟੀਫਿਕੇਟ ਕੋਰਸ ਦਾ ਅਯੋਜਨ ਕੀਤਾ ਗਿਆ ਜਿਸ ਵਿੱਚ ਪਿ੍ਰੰ. ਡਾ. ਪ੍ਰਦੀਪ ਭੰਡਾਰੀ ਬਤੌਰ ਮੁੱਖ ਮਹਿਮਾਨ ਹਾਜ਼ਿਰ ਹੋਏ ਜਿਨਾਂ ਦਾ ਨਿੱਘਾ ਸਵਾਗਤ ਪ੍ਰੋ. ਇਰਾ ਸ਼ਰਮਾ- ਵਿਭਾਗਮੁੱਖੀ, ਪ੍ਰੋ. ਸੰਦੀਪ ਚਾਹਲ- ਸੰਯੋਜਕ, ਪ੍ਰਾਧਿਆਪਕਾਂ ਅਤੇ ਵਿਦਿਆਰਥੀਆਂ ਨੇ ਕੀਤਾ।
ਪਿ੍ਰੰ. ਡਾ. ਪ੍ਰਦੀਪ ਭੰਡਾਰੀ ਨੇ ਕਿਹਾ ਕਿ ਜਰਨਲਿਜ਼ਮ ਦੇ ਵਿਦਿਆਰਥੀਆਂ ਦੇ ਲਈ ਇਹ ਇੱਕ ਵਿਸ਼ੇਸ਼ ਟ੍ਰਾਂਸਲੇਸ਼ਨ ਦਾ ਵੇਲਊ ਏਡਿਡ ਸਿਕਲ ਡਿਵੈਲਪਮੇਂਟ ਅੇਡ-ਆਨ-ਕੋਰਸ ਅੰਗ੍ਰੇਜੀ ਵਿਭਾਗ ਦੁਆਰਾ ਕਰਵਾਇਆ ਗਿਆ ਹੈ ਜਿਸਦੇ ਅੰਤਰਗਤ ਵਿਭਾਗ ਦੇ ਪ੍ਰਾਧਿਆਪਕਾਂ ਨੇ ਵਿਦਿਆਰਥੀਆਂ ਨੂੰ ਅੰਗ੍ਰੇਜੀ ਤੋਂ ਹਿੰਦੀ ਅਤੇ ਪੰਜਾਬੀ ਭਾਸ਼ਾ ਵਿੱਚ ਟ੍ਰਾਂਸਲੇਸ਼ਨ ਦੇ ਗੁਰ ਦੇ ਬਾਰੇ ਵਿੱਚ ਦੱਸਿਆ ਜਿਸ ਵਿੱਚ ਉਹ ਮੀਡੀਆ ਉਦਯੋਗ ਤੋਂ ਬਖੂਬੀ ਇਸਤੇਮਾਲ ਕਰ ਕੇ ਅਗੇ ਵੱਧ ਸਕਦੇ ਹਨ।
ਪ੍ਰੋ. ਸੰਦੀਪ ਚਾਹਲ ਅਤੇ ਡਾ. ਨਮਰਤਾ ਨਿਸਤਾਂਦਰਾ ਨੇ ਇਸ ਕੋਰਸ ਦੇ ਦੌਰਾਨ ਵਿਦਿਆਰਥੀਆਂ ਨੂੰ ਟ੍ਰਾਂਸਲੇਸ਼ਨ ਦੇ ਅੰਤਰਗਤ ਬੇਸਿਕ ਗਰਾਮਰ, ਟ੍ਰਾਂਸਲੇਸ਼ਨ ਮਾਡਿਊਲਸ, ਮੁਹਾਵਰੇ, ਫ੍ਰੇਜ਼ਲ ਵਰਬਸ, ਈਡੀਅਮਸ, ਵਰਡ ਪਾਵਰ, ਸੰਟੈਂਸ ਕੰਸਟ੍ਰੇਕਸ਼ਨਸ ਆਦਿ ਦੇ ਬਾਰੇ ਵਿੱਚ ਵਿਸਤਾਰ ਨਾਲ ਜਾਣਕਾਰੀ ਦਿੱਤੀ।
City Air News 


