ਦੋਆਬਾ ਕਾਲਜ ਵਿੱਚ 80ਵਾਂ ਆਜ਼ਾਦੀ ਦਿਵਸ ਮਨਾਇਆ ਗਿਆ
ਜਲੰਧਰ, 17 ਅਗਸਤ, 2026: ਦੋਆਬਾ ਕਾਲਜ, ਵਿਖੇ 80ਵਾਂ ਆਜ਼ਾਦੀ ਦਿਵਸ ਪੂਰੇ ਉਤਸ਼ਾਹ, ਉਮੰਗ ਅਤੇ ਦੇਸ਼ਭਗਤੀ ਦੀ ਭਾਵਨਾ ਨਾਲ ਮਨਾਇਆ ਗਿਆ । ਸਮਾਗਮ ਦੀ ਸ਼ੁਰੂਆਤ ਕਾਲਜ ਦੇ ਪ੍ਰਿੰ. ਡਾ. ਪ੍ਰਦੀਪ ਭੰਡਾਰੀ ਵੱਲੋਂ ਰਾਸ਼ਟਰੀ ਝੰਡਾ ਲਹਿਰਾਉਣ ਨਾਲ ਹੋਈ, ਜਿਸ ਉਪਰੰਤ ਰਾਸ਼ਟਰੀ ਗੀਤ ਪੇਸ਼ ਕੀਤਾ ਗਿਆ।
ਇਸ ਮੌਕੇ ਆਪਣੇ ਸੰਬੋਧਨ ਵਿੱਚ ਪ੍ਰਿੰ. ਡਾ. ਪ੍ਰਦੀਪ ਭੰਡਾਰੀ ਨੇ ਰਾਸ਼ਟਰੀ ਅਤੇ ਸਮਾਜ ਪ੍ਰਤੀ ਹਰੇਕ ਨਾਗਰਿਕ ਦੇ ਮੌਲਿਕ ਫਰਜ਼ਾਂ ਅਤੇ ਜ਼ਿੰਮੇਵਾਰੀਆਂ ’ਤੇ ਚਾਨਣਾ ਪਾਇਆ । ਉਨ੍ਹਾਂ ਕਿਹਾ ਕਿ ਸੱਚੀ ਦੇਸ਼ਭਗਤੀ ਕੇਵਲ ਰਾਸ਼ਟਰੀ ਤਿਉਹਾਰ ਮਨਾਉਣ ਤੱਕ ਸੀਮਿਤ ਨਹੀਂ ਹੈ, ਸਗੋਂ ਅਨੁਸ਼ਾਸਨ, ਜ਼ਿੰਮੇਵਾਰੀ, ਇਮਾਨਦਾਰੀ, ਸਮਾਜਿਕ ਵਚਨਬੱਧਤਾ ਅਤੇ ਰਾਸ਼ਟਰਹਿੱਤ ਦੇ ਮੁੱਲਾਂ ਨੂੰ ਆਪਣੇ ਜੀਵਨ ਵਿੱਚ ਅਪਣਾਉਣ ਵਿੱਚ ਨਿਹਿਤ ਹੈ ।
ਪ੍ਰੋ. ਸੁਖਵਿੰਦਰ ਸਿੰਘ ਨੇ ਆਪਣੇ ਸੰਬੋਧਨ ਵਿੱਚ ਭਾਰਤ ਦੇ ਆਜ਼ਾਦੀ ਸੰਗਰਾਮ ਦੇ ਗੌਰਵਮਈ ਇਤਿਹਾਸ ’ਤੇ ਚਾਨਣਾ ਪਾਉਂਦਿਆਂ ਆਜ਼ਾਦੀ ਦਿਵਸ ਦੇ ਮਹੱਤਤਾ ਨੂੰ ਰੇਖਾਂਕਿਤ ਕੀਤਾ ।
ਵਿਦਿਆਰਥੀਆਂ ਨੇ ਦੇਸ਼ਭਗਤੀ ਨਾਲ ਭਰਪੂਰ ਕਵਿਤਾਵਾਂ ਅਤੇ ਗੀਤਾਂ ਦੀਆਂ ਮਨਮੋਹਕ ਪੇਸ਼ਕਾਰੀਆਂ ਦਿੱਤੀਆਂ, ਜਿਸ ਨਾਲ ਸਮੁੱਚਾ ਮਾਹੌਲ ਰਾਸ਼ਟਰਪ੍ਰੇਮ ਅਤੇ ਦੇਸ਼ਭਗਤੀ ਦੀ ਭਾਵਨਾ ਨਾਲ ਸਰਾਬੋਰ ਹੋ ਗਿਆ । ਇਨ੍ਹਾਂ ਪੇਸ਼ਕਾਰੀਆਂ ਰਾਹੀਂ ਆਜ਼ਾਦੀ ਸੈਨਾਨੀਆਂ ਦੇ ਤਿਆਗ ਅਤੇ ਬਲਿਦਾਨ ਨੂੰ ਯਾਦ ਕਰਦਿਆਂ ਨੌਜਵਾਨ ਪੀੜ੍ਹੀ ਵਿੱਚ ਆਜ਼ਾਦੀ, ਰਾਸ਼ਟਰੀ ਏਕਤਾ, ਅਨੁਸ਼ਾਸਨ ਅਤੇ ਰਾਸ਼ਟਰ ਪ੍ਰਤੀ ਸਤਿਕਾਰ ਦੀ ਭਾਵਨਾ ਨੂੰ ਹੋਰ ਮਜ਼ਬੂਤ ਕੀਤਾ ਗਿਆ।
ਸਮਾਗਮ ਦੇ ਅੰਤ ਵਿੱਚ ਅਧਿਆਪਨ ਅਤੇ ਗੈਰ—ਅਧਿਆਪਨ ਸਟਾਫ਼ ਦੇ ਮੈਂਬਰਾਂ ਨੇ ਸਮੂਹਿਕ ਤਸਵੀਰ ਕਰਵਾਈ । ਇਸ ਮੌਕੇ ਐਨ.ਸੀ.ਸੀ. ਕੈਡਿਟਾਂ ਵੱਲੋਂ ‘ਹਰ ਘਰ ਤਿਰੰਗਾਂ’ ਦੇ ਪ੍ਰੇਰਣਾਦਾਇਕ ਸੰਦੇਸ਼ ਨਾਲ ਜਨ—ਜਾਗਰੂਕਤਾ ਰੈਲੀ ਵੀ ਕੱਢੀ ਗਈ । ਰੈਲੀ ਰਾਹੀਂ ਰਾਸ਼ਟਰੀ ਏਕਤਾ, ਮਾਣ—ਸਨਮਾਨ ਅਤੇ ਦੇਸ਼ਭਗਤੀ ਦਾ ਸੰਦੇਸ਼ ਜਨ—ਜਨ ਤੱਕ ਪਹੁੰਚਾਇਆ ਗਿਆ ।
ਆਜ਼ਾਦੀ ਦਿਵਸ ਸਮਾਰੋਹ ਅਨੁਸ਼ਾਸਨ, ਉਤਸ਼ਾਹ, ਦੇਸ਼ਭਗਤੀ ਅਤੇ ਵਿਦਿਆਰਥੀਆਂ ਤੇ ਸਟਾਫ਼ ਦੀ ਸਰਗਰਮ ਸ਼ਮੂਲੀਅਤ ਨਾਲ ਭਰਪੂਰ ਰਿਹਾ । ਸਮਾਗਮ ਦੇ ਸਮਾਪਤਨ ’ਤੇ ਸਾਰੇ ਹਾਜ਼ਰੀਨ ਲਈ ਜਲਪਾਨ ਦਾ ਪ੍ਰਬੰਧ ਕੀਤਾ ਗਿਆ ।
City Air News 

