ਅਨੁਰਾਗ ਸਿੰਘ ਠਾਕੁਰ ਕੱਲ ਦੋਆਬਾ ਕਾਲਜ ਦੇ 65ਵੇਂ ਕਨਵੋਕੇਸ਼ਨ ਵਿੱਚ ਪ੍ਰਦਾਨ ਕਰਣਗੇ ਡਿਗਰੀਆਂ

ਅਨੁਰਾਗ ਸਿੰਘ ਠਾਕੁਰ ਕੱਲ ਦੋਆਬਾ ਕਾਲਜ ਦੇ 65ਵੇਂ ਕਨਵੋਕੇਸ਼ਨ ਵਿੱਚ ਪ੍ਰਦਾਨ ਕਰਣਗੇ ਡਿਗਰੀਆਂ
ਅਨੁਰਾਗ ਸਿੰਘ ਠਾਕੁਰ- ਕੇਂਦਰੀ ਸੂਚਣਾ ਅਤੇ ਪ੍ਰਸਾਰਣ ਅਤੇ ਯੁਵਾ ਪ੍ਰੋਗਰਾਮ ਅਤੇ ਖੇਲ ਮੰਤਰੀ, ਭਾਰਤ ਸਰਕਾਰ ।

ਜਲੰਧਰ, 19 ਸਿਤੰਬਰ, 2022: ਪਿ੍ਰੰ. ਡਾ. ਪ੍ਰਦੀਪ ਭੰਡਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਾਲਜ ਦੇ 65ਵੇਂ ਕਨਵੋਕੇਸ਼ਨ ਵਿੱਚ ਅਨੁਰਾਗ ਸਿੰਘ ਠਾਕੁਰ- ਕੇਂਦਰੀ ਸੂਚਣਾ ਅਤੇ ਪ੍ਰਸਾਰਣ ਅਤੇ ਯੁਵਾ ਪ੍ਰੋਗਰਾਮ ਅਤੇ ਖੇਲ ਮੰਤਰੀ, ਭਾਰਤ ਸਰਕਾਰ ਅਤੇ ਕਾਲਜ ਦੇ ਪ੍ਰਤਿਸ਼ਠਤ ਪੂਰਵ ਵਿਦਿਆਰਥੀ ਬਤੌਰ ਮੁੱਖ ਮਹਿਮਾਨ ਹਾਜ਼ਿਰ ਹੋਣਗੇ। ਪਿ੍ਰੰ. ਡਾ. ਪ੍ਰਦੀਪ ਭੰਡਾਰੀ ਨੇ ਕਿਹਾ ਕਿ ਇਹ ਬੜੇ ਮਾਣ ਦੀ ਗੱਲ ਹੈ ਕਿ ਕਾਲਜ ਦੇ ਨਾਮਵਰ ਪੂਰਵ ਵਿਦਿਆਰਥੀ ਸ਼੍ਰੀ ਅਨੁਰਾਗ ਸਿੰਘ ਠਾਕੁਰ ਨੇ ਦੋਆਬਾ ਕਾਲਜ ਤੋਂ ਸਾਲ 1994 ਵਿੱਚ ਬੀ.ਏ. ਅਤੇ 1996 ਵਿੱਚ ਐਮਏ ਰਾਜਨੀਤਿ ਸ਼ਾਸਤਰ ਦੀ ਡਿਗਰੀ ਕੀਤੀ ਸੀ। ਅਨੁਰਾਗ ਸਿੰਘ ਠਾਕੁਰ ਨੂੰ ਆਪਣੇ ਵਿੱਚ ਪਾ ਕੇ ਸਾਰੇ ਦੋਆਬਾ ਪਰਿਵਾਰ ਮਾਣ ਮਹਿਸੂਸ ਕਰ ਰਿਹਾ ਹੈ। ਗੋਰਯੋਗ ਹੈ ਕਿ ਅਨੁਰਾਗ ਸਿੰਘ ਠਾਕੁਰ ਦੇ ਪਿਤਾ ਪ੍ਰੋ. ਪ੍ਰੇਮ ਕੁਮਾਰ ਧੂਮਲ- ਪੂਰਵ ਮੁੱਖਮੰਤਰੀ, ਹਿਮਾਚਲ ਪ੍ਰਦੇਸ਼ ਵੀ ਦੋਆਬਾ ਕਾਲਜ ਦੇ ਪੂਰਵ ਨਾਮਵਰ ਵਿਦਿਆਰਥੀ ਰਹੇ ਹਣ ਅਤੇ ਉਨਾਂ ਨੇ ਕਾਲਜ ਦੇ ਪੋਸਟ ਗ੍ਰੇਜੂਏਟ ਅੰਗਰੇਜੀ ਵਿਭਾਗ ਵਿੱਚ ਕਈ ਸਾਲਾਂ ਤਕ ਪ੍ਰਾਧਿਆਪਕ ਕੀਤਾ। 

ਅਨੁਰਾਗ ਸਿੰਘ ਠਾਕੁਰ ਕੱਲ ਸੈਸ਼ਨ 2017-18, 2018-19 ਅਤੇ 2019-20 ਦੇ 552 ਗ੍ਰੇਜੂਏਟ ਅਤੇ ਪੋਸਟ ਗ੍ਰੇਜੂਏਟ ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕਰਣਗੇ।