ਦੋਆਬਾ ਕਾਲਜ ਦੇ 24 ਵਿਦਿਆਰਥੀਆਂ ਨੇ ਸੀਟੇਟ ਅਤੇ ਪੀਐਸਟੇਟ ਦੀ ਪ੍ਰੀਖਿਆ ਕੀਤੀ ਪਾਸ
ਜਲੰਧਰ, 19 ਮਈ, 2026: ਪ੍ਰਿੰ. ਡਾ. ਪ੍ਰਦੀਪ ਭੰਡਾਰੀ ਨੇ ਜਾਣਕਾਰੀ ਦਿੰਦਿਆਂ ਹੋਇਆ ਕਿਹਾ ਕਿ ਦੋਆਬਾ ਕਾਲਜ ਦੇ ਐਜੁਕੇਸ਼ਨ ਵਿਭਾਗ ਦੀ ਬੀਏ ਬੀ.ਐੱਡ ਅਤੇ ਬੀਐਸਸੀ ਬੀ.ਐੱਡ ਦੇ 24 ਵਿਦਿਆਰਥੀਆਂ ਨੇ ਕੇਂਦਰੀ, ਪ੍ਰਾਇਵੇਟ ਅਤੇ ਸਰਕਾਰੀ ਸਕੂਲਾਂ ਵਿੱਚ ਪੜ੍ਹਾਉਣ ਦੇ ਲਈ ਲਾਜ਼ਮੀ ਸੀਟੇਟ ਅਤੇ ਪੀਐਸਟੇਟ ਪੰਜਾਬ ਸਟੇਟ ਟੀਚਰ ਐਲਿਜੀਬਿਲਟੀ ਟੇਸਟ ਦੀ ਲਿਖਤ ਪ੍ਰੀਖਿਆ ਪਾਸ ਕਰਕੇ ਆਪਣੇ ਕਾਲਜ ਦਾ ਨਾਮ ਰੋਸ਼ਨ ਕੀਤਾ ।
ਇਸ ਵਿੱਚ ਬੀਏ ਬੀ.ਐੱਡ ਅਤੇ ਬੀਐਸਸੀ ਬੀ.ਐੱਡ ਦੇ ਸਮੈਸਟਰ—4 ਦੇ ਵਿਦਿਆਰਥੀ— ਪ੍ਰਾਚੀ, ਪਲਕ, ਸਮੈਸਟਰ—6 ਦੇ ਵਿਦਿਆਰਥੀ ਹਰਮਨ, ਅਰਸ਼ਦੀਪ, ਵਿਸ਼ਾਖਾ, ਆਰਯਨ, ਵਿਸ਼ਾਖਾ ਗੌਤਮ, ਪਾਯਲ, ਅੰਸ਼ੂ, ਆਦਿਤੀ, ਗੁਰਪ੍ਰੀਤ, ਸਮੈਸਟਰ—8 ਦੇ ਵਿਦਿਆਰਥੀ ਹਰਜੋਤ, ਪ੍ਰਿਯੰਕਾ, ਤਰਣਪ੍ਰੀਤ, ਤਨੂ, ਅਭਿਨਵ, ਸਫਲਤਾ, ਦੀਯਾ, ਚਾਹਤ, ਸਾਨਿਆ, ਸ਼੍ਰੇਆ, ਪ੍ਰਿਯੰਕਾ, ਰੂਚੀ ਅਤੇ ਸਿਮਰਜੋਤ ਨੇ ਉਕੱਤ ਪ੍ਰੀਖਿਆ ਪਾਸ ਕੀਤੀ ਹੈ । ਜਿਨ੍ਹਾਂ ਵਿੱਚ ਕੁੱਲ 7 ਵਿਦਿਆਰਥੀਆਂ ਨੇ ਸੀਟੇਟ ਦੀ ਪ੍ਰੀਖਿਆ, 9 ਵਿਦਿਆਰਥੀਆ ਨੇ ਪੀਐਸਟੇਟ ਦੀ ਪ੍ਰੀਖਿਆ ਅਤੇ 8 ਵਿਦਿਆਰਥੀਆਂ ਨੇ ਸੀਟੇਟ ਅਤੇ ਪੀਐਸਟੇਟ ਦੋਨਾਂ ਪ੍ਰੀਖਿਆ ਪਾਸ ਕਰਨ ਵਿੱਚ ਸਫਲਤਾ ਹਾਸਿਲ ਕੀਤੀ ।
ਪ੍ਰਿੰ. ਡਾ. ਪ੍ਰਦੀਪ ਭੰਡਾਰੀ ਨੇ ਇਨ੍ਹਾਂ ਹੋਣਹਾਰ ਵਿਦਿਆਰਥੀਆਂ ਅਤੇ ਵਿਭਾਗ ਦੇ ਪ੍ਰਾਧਿਆਪਕਾਂ— ਡਾ. ਮਨਜੀਤ ਕੌਰ— ਇੰਚਾਰਜ ਐਜੁਕੇਸ਼ਨ ਵਿਭਾਗ, ਪ੍ਰੋ. ਜਸਵਿੰਦਰ ਸਿੰਘ, ਪ੍ਰੋ. ਅਭੈ ਅਤੇ ਪ੍ਰੋ. ਪ੍ਰਿਯੰਕਾ ਯਾਦਵ ਨੂੰ ਇਸ ਉਪਲਬੱਧੀ ਦੇ ਲਈ ਦਿਲੋਂ ਮੁਬਾਰਕਬਾਦ ਦਿੰਦਿਆਂ ਹੋਇਆ ਕਿਹਾ ਕਿ ਕਾਲਜ ਦੇ ਐਜੁਕੇਸ਼ਨ ਵਿਭਾਗ ਵਿਦਿਆਰਥੀਆਂ ਨੂੰ ਉਕੱਤ ਦੋਨਾਂ ਪ੍ਰੀਖਿਆ ਦੀ ਤਿਆਰੀ ਬਖੂਬੀ ਕਰਵਾਉਂਦਾ ਹੈ। ਜਿਸ ਦੇ ਲਈ ਉਹ ਵਧਾਈ ਦੇ ਹੱਕਦਾਰ ਹਨ ।

City Air News 

