ਦੋਆਬਾ ਕਾਲਜ ਦੇ 16 ਜਰਨਲਿਜ਼ਮ ਦੇ ਵਿਦਿਆਰਥੀਆਂ ਦੀ ਹੋਈ ਵਧੀਆ ਪਲੇਸਮੈਂਟ

ਦੋਆਬਾ ਕਾਲਜ ਦੇ 16 ਜਰਨਲਿਜ਼ਮ ਦੇ ਵਿਦਿਆਰਥੀਆਂ ਦੀ ਹੋਈ ਵਧੀਆ ਪਲੇਸਮੈਂਟ
ਦੋਆਬਾ ਕਾਲਜ ਪਲੇਸਮੈਂਟ ਦੇ ਹੋਣਹਾਰ ਵਿਦਿਆਰਥੀ ।

ਜਲੰਧਰ () 21 ਮਈ, 2026 ਪ੍ਰਿੰ. ਡਾ. ਪ੍ਰਦੀਪ ਭੰਡਾਰੀ ਨੇ ਜਾਣਕਾਰੀ ਦਿੰਦਿਆਂ ਹੋਇਆ ਕਿਹਾ ਕਿ ਦੋਆਬਾ ਕਾਲਜ ਦੇ ਪੋਸਟ ਗ੍ਰੈਜੂਏਟ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਵਿਭਾਗ ਦੇ ਬੀਏਜੇਐਮਸੀ ਅਤੇ ਐਮਏਜੇਐਮਸੀ ਦੇ 16 ਵਿਦਿਆਰਥੀਆਂ ਦੀ ਪ੍ਰਿੰਟ ਐਂਡ ਇਲੈਕਟ੍ਰਾਨਿਕ ਮੀਡਿਆ ਵਿੱਚ ਵਧੀਆ ਪਲੇਸਮੈਂਟ ਹੋਈ ਹੈ । ਇਸ ਵਿੱਚ ਬੀਏਜੇਐਮਸੀ ਦੇ ਵਿਦਿਆਰਥੀ— ਸਤਬੀਰ ਸਿੰਘ ਦੀ ਜੇਬਵੋ ਨਿਊਜ਼ ਵਾਯਰ ਵਿੱਚ ਵੀਡਿਓ ਐਡੀਟਰ, ਸੌਰਵ ਕੁਮਾਰ ਦੀ ਆਲ ਇੰਡੀਆਂ ਵਿੱਚ ਬ੍ਰਾਡਕਾਸਟ ਅਸੀਸਟੈਂਟ, ਪ੍ਰਿਤੀ ਅਤੇ ਭੂਮਿਕਾ ਦੀ ਐਂਕਰ, ਦੀਕਸ਼ਾ ਦੀ ਪੰਜਾਬ ਕੇਸਰੀ ਵਿੱਚ ਮਲਟੀ ਮੀਡਿਆ ਪ੍ਰੋਡੂਸਰ ਅਤੇ ਡਿੰਪਲ ਦੀ ਡਿਜੀਟਲ ਜਿਲਾ ਵਿੱਚ ਵੀਡਿਓ ਐਡੀਟਰ, ਸਿਮਰਨ, ਅੰਮ੍ਰਿਤਾ ਅਤੇ ਸਿਮਰ ਦੀ ਬਾਰ ਕੋਡ ਐਂਟਰਟੈਨਮੈਂਟ ਕੰਪਨੀ ਵਿੱਚ ਡਿਜੀਟਲ ਮੀਡੀਆ ਮੌਨਿਟਰ ਦੇ ਅਹੁੱਦੇ ’ਤੇ ਪਲੇਸਮੈਂਟ ਹੋਈ । 
     ਇਸੀ ਤਰ੍ਹਾਂ ਐਮਏਜੇਐਮਸੀ ਦੇ ਵਿਦਿਆਰਥੀ— ਕਨਿਸ਼ਕਾ ਮਲਹੋਤਰਾ ਦੀ ਸਵੇਰਾ ਟਾਈਮਜ਼ ਵਿੱਚ ਕੰਟੈਂਟ ਰਾਇਟਰ, ਹਰਕੀਰਤ ਸਿੰਘ ਦੀ ਕ੍ਰਿਓਨਜ਼ ਟੈਕਨੋਲੋਜਿਸ ਵਿੱਚ ਕੰਟੇਂਟ ਰਾਇਟਰ, ਪਲਕ ਦੀ ਸਵੇਰਾ ਟਾਇਮਸ ਵਿੱਚ ਕੰਟੇਂਟ ਰਾਇਟਰ, ਜਸਬੀਰ ਸਿੰਘ ਅਤੇ ਮੋਹਿਤ ਬਾਂਸਲ ਦੀ ਐਲਪੀਯੂ ਵਿੱਚ ਡਿਪਟੀ ਅਫ਼ਸਰ, ਜਿਤੇਸ਼ ਦੀ ਆਲ ਇੰਡੀਆ ਰੇਡੀਓ ਵਿੱਚ ਡ੍ਰਾਮਾ ਰਿਕਾਰਡਿਸਟ ਅਤੇ ਦੀਪਕ ਕੁਮਾਰ ਦੀ ਰੋਜ਼ਾਨਾ ਸਪੋਕਸਮੇਨ ਟੀਵੀ ਵਿੱਚ ਇਨਪੁਟ ਕੋਆਰਡੀਨੇਟਰ ਦੀ ਪਲੇਸਮਂੈਂਟ ਹੋਈ । 
    ਪ੍ਰਿੰ. ਡਾ. ਪ੍ਰਦੀਪ ਭੰਡਾਰੀ ਨੇ ਇਸ ਉਪਲਬੱਧੀ ਦੇ ਲਈ ਇਨ੍ਹਾਂ ਹੋਣਹਾਰ ਵਿਦਿਆਰਥੀ, ਇਨ੍ਹਾਂ ਦੇ ਮਾਤਾ—ਪਿਤਾ, ਪ੍ਰਾਧਿਆਪਕ, ਡਾ. ਸਿਮਰਨ ਸਿੱਧੂ— ਵਿਭਾਗਮੁੱਖੀ, ਡਾ. ਪ੍ਰਿਯਾ ਚੋਪੜਾ ਨੂੰ ਦਿਲੋਂ ਮੁਬਾਰਕਬਾਦ ਦਿੱਤੀ । ਡਾ. ਭੰਡਾਰੀ ਨੇ ਕਿਹਾ ਕਿ ਕਾਲਜ ਦੇ ਜਰਨਲਿਜ਼ਮ ਦੇ ਵਿਦਿਆਰਥੀ ਨੂੰ ਪ੍ਰਿੰਟ ਐਂਡ ਇਲੈਕਟ੍ਰਾਨਿਕ ਮੀਡੀਆ ਦੇ ਉਦਯੋਗ ਵਿੱਚ ਪਲੇਸਮੈਂਟ ਦਿਵਾਉਣ ਦੇ ਲਈ ਕਾਲਜ ਦੇ ਜਰਨਲਿਜ਼ਮ ਵਿਭਾਗ ਦੇ ਪ੍ਰਾਧਿਆਪਕ ਇਨ੍ਹਾਂ ਨੂੰ ਕਾਲਜ ਕੈਂਪਸ ਵਿੱਚ ਸਥਿਤ ਹਾਈ—ਟੇਕ ਸ਼੍ਰੀ ਯਸ਼ ਰਾਜ ਚੋਪੜਾ ਮਲਟੀ ਟੀਵੀ— ਸਟੂਡੀਓ, ਕਮਿਊਨਿਟੀ ਰੋਡੀਓ ਰਾਬਤਾ, ਵੱਖ—ਵੱਖ ਸੈਮੀਨਾਰ ਅਤੇ ਵਰਕਸ਼ਾਪ ਵਿੱਚ ਜਰਨਲਿਜ਼ਮ ਉਦਯੋਗ ਦੇ ਲਈ ਲਾਜ਼ਮੀ ਬਾਰੀਕੀਆਂ ਦੀ ਸਿਖਲਾਈ ਦਿੰਦੇ ਰਹਿੰਦੇ ਹਨ ਜਿਸ ਨਾਲ ਇਨ੍ਹਾਂ ਵਿਦਿਆਰਥੀਆਂ ਨੂੰ ਵਧੀਆ ਪਲੇਸਮੈਂਟ ਮਿਲ ਪਾਉਂਦੀ ਹੈ ।