ਦੋਆਬਾ ਕਾਲਜ ਜਲੰਧਰ ਵਿੱਚ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ

ਦੋਆਬਾ ਕਾਲਜ ਜਲੰਧਰ ਵਿੱਚ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ
ਦੋਆਬਾ ਕਾਲਜ ਵਿਖੇ ਅੰਤਰਰਾਸ਼ਟਰੀ ਯੋਗ ਦਿਵਸ ’ਤੇ ਸ਼੍ਰੀ ਧਰੂਵ ਮਿੱਤਲ, ਪ੍ਰਿੰ. ਡਾ. ਪ੍ਰਦੀਪ ਭੰਡਾਰੀ, ਪਤਵੰਤੇ, ਸਟਾਫ ਅਤੇ ਵਿਦਿਆਰਥੀ ਯੋਗ ਕਰਦੇ ਹੋਏ  ।

ਜਲੰਧਰ, 21 ਜੂਨ, 2025: ਦੋਆਬਾ ਕਾਲਜ ਵਿੱਚ ਆਰਟ ਆਫ ਲਿਵਿੰਗ, ਹਾੱਕ ਰਾਇਡਰਸ ਅਤੇ ਨੈਸ਼ਨਲ ਆਈ ਕੇਅਰ ਦੇ ਸਹਿਯੋਗ ਨਾਲ ਇੱਕ ਪ੍ਰਿਥਵੀ ਇੱਕ ਸਿਹਤ ਦੀ ਥੀਮ ’ਤੇ ਆਧਾਰਿਤ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ । ਇਸ ਵਿੱਚ ਵਿਦਿਆਰਥੀਆਂ ਅਤੇ ਸਟਾਫ ਦੇ ਨਾਲ—ਨਾਲ ਵੱਖ—ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਵੀ ਭਾਗ ਲਿਆ । ਪ੍ਰੋਗਰਾਮ ਦਾ ਅਰੰਭ ਵਿਦਿਆਰਥੀਆਂ ਰਾਹੀਂ ਸੂਰਜ ਨਮਸਕਾਰ ਪ੍ਰਤੀਯੋਗਿਤਾ ਦੇ ਨਾਲ ਹੋਇਆ ਜਿਸ ਵਿੱਚ 21 ਵਿਦਿਆਰਥੀਆਂ ਨੇ 108 ਵਾਰ ਸੂਰਜ ਨਮਸਕਾਰ ਕੀਤਾ । ਉਸ ਤੋਂ ਬਾਅਦ ਸੀਮਾ ਅਨਮੋਲ ਅਤੇ ਤੇਜ਼ਸ ਨੇ ਸੁਰੀਲਾ ਭਜਨ ਪੇਸ਼ ਕੀਤਾ । 
    ਆਰਟ ਆਫ ਲਿਵਿੰਗ ਦੇ ਸਿਧਾਰਥ ਰਾਣਾ, ਵਿਜੈ ਕੁਮਾਰ ਅਤੇ ਰੋਹਿਤ ਸ਼ਰਮਾ ਨੇ ਵੱਖ—ਵੱਖ ਯੋਗ ਆਸਨਾਂ—ਭੁਜੰਗਾਸਨ, ਨੌਕਾਸਨ, ਤਾੜਾਸਨ, ਸੂਰਜ ਨਮਸਕਾਰ, ਪਦਾਸਨ, ਨਾੜੀ ਸੋਧ ਕ੍ਰਿਯਾ ਅਤੇ ਮੈਡੀਟੇਸ਼ਨ ਹਾਜਰਾਂ ਨੂੰ ਕਰਵਾਇਆ । ਇਸ ਉਪਰਾਂਤ ਉਨ੍ਹਾਂ ਨੇ ਹਾਜਰਾਂ ਨੂੰ 30 ਮਿੰਟ ਦਾ ਮੈਡੀਟੇਸ਼ਨ ਸੈਸ਼ਨ ਵੀ ਕਰਵਾਇਆ ਜੋ ਵਿਦਿਆਰਥੀਆਂ ਦੇ ਲਈ ਇੱਕ ਨਵਾਂ ਸੁਖੱਦ ਅਨੁਭਵ ਸੀ ਜਿਸਦੀ ਉਨ੍ਹਾਂ ਨੇ ਬਹੁਤ ਸ਼ਲਾਘਾ ਕੀਤੀ । 
    ਮਹਿਮਾਨਾਂ ਦਾ ਸਵਾਗਤ ਕਰਦੇ ਹੋਏ ਪ੍ਰਿੰ. ਡਾ. ਪ੍ਰਦੀਪ ਭੰਡਾਰੀ ਨੇ ਕਿਹਾ ਕਿ ਯੋਗ ਕੇਵਲ ਸਰੀਰਿਕ ਕਸਰਤ ਹੀ ਨਹੀਂ ਬਲਕਿ ਮਾਨਸਿਕ ਬਲ ਅਤੇ ਸ਼ਾਂਤੀ ਪ੍ਰਾਪਤ ਕਰਨ ਦਾ ਉੱਤਮ ਸਾਧਨ ਹੈ । ਉਨ੍ਹਾਂ ਨੇ ਦੱਸਿਆ ਕਿ ਇਸ ਸਾਲ ਦਾ ਥੀਮ ਇਕ ਪ੍ਰਿਥਵੀ ਅਤੇ ਸਿਹਤ ਅਤਿਅੰਤ ਸਾਰਥਕ ਹੈ ਜੋ ਸਾਨੂੰ ਵਾਤਾਵਰਣ ਅਤੇ ਸਾਮਾਜਿਕ ਸ਼ਾਂਤੀ ਦੇ ਲਈ ਯਤਨਸ਼ੀਲ ਰਹਿਣ ਦਾ ਸੰਦੇਸ਼ ਦਿੰਦਾ ਹੈ । 
    ਇਸ ਮੌਕੇ ਤੇ ਧਰੁਵ ਮਿੱਤਲ—ਖਜ਼ਾਨਚੀ, ਦੋਆਬਾ ਕਾਲਜ ਮੈਨੇਜਿੰਗ ਕਮੇਟੀ, ਅਰੁਣ ਮਿੱਤਲ ਅਤੇ ਡਾ. ਸੱਤਪਾਲ ਗੁਪਤਾ—ਮੈਂਬਰ ਕਾਲਜ ਪ੍ਰਬੰਧਕੀ ਕਮੇਟੀ ਹਾਜ਼ਰ ਹੋਏ ਜਿਨ੍ਹਾਂ ਦਾ ਨਿੱਘਾ ਸਵਾਗਤ ਪ੍ਰਿੰ. ਡਾ. ਪ੍ਰਦੀਪ ਭੰਡਾਰੀ, ਸੰਯੋਜਕ— ਡਾ. ਓਮਿੰਦਰ ਜੌਹਲ, ਪ੍ਰੋ. ਸੁਖਵਿੰਦਰ ਸਿੰਘ, ਡਾ. ਸੁਰੇਸ਼ ਮਾਗੋ, ਪ੍ਰਾਧਿਆਪਕਾਂ, ਵਿਦਿਆਰਥੀਆਂ ਅਤੇ ਜਲੰਧਰ ਦੇ ਨਿਵਾਸੀਆਂ ਨੇ ਕੀਤਾ । 
    ਇਸ ਮੌਕੇ ’ਤੇ ਕਾਲਜ ਦੇ ਐਨਸੀਸੀ, ਐਨਐਸਐਸ, ਹੈਲਥ ਅਤੇ ਵੇਲਬਿੰਗ ਕਮੇਟੀ, ਸਟੂਡੈਂਟ ਕਾਂਊਸਲ ਅਤੇ ਸਪੋਰਟਸ ਦੇ ਵਿਦਿਆਰਥੀ ਵੀ ਹਾਜ਼ਰ ਸਨ । ਪ੍ਰੋ. ਸਾਕਸ਼ੀ ਅਤੇ ਪ੍ਰੋ. ਰਜਨੀ ਧੀਰ ਨੇ ਮੰਚ ਸੰਚਾਲਨ ਬਖੂਬੀ ਕੀਤਾ । ਡਾ. ਸੁਰੇਸ਼ ਮਾਗੋ ਨੇ ਹਾਜਰਾਂ ਦਾ ਧੰਨਵਾਦ ਕੀਤਾ ।