ਦੋਆਬਾ ਕਾਲਜ ਵਿੱਚ ਨਵੇਂ ਵਿਦਿਆਰਥੀਆਂ ਦੇ ਦਾਖਲੇ ਲਈ ਸੰਪਰਕ ਸਕਾਲਰਸ਼ਿਪ ਸਕੀਮ

ਦੋਆਬਾ ਕਾਲਜ ਵਿੱਚ ਨਵੇਂ ਵਿਦਿਆਰਥੀਆਂ ਦੇ ਦਾਖਲੇ ਲਈ ਸੰਪਰਕ ਸਕਾਲਰਸ਼ਿਪ ਸਕੀਮ
ਡੀਸੀਜੇ ਸਕਾਲਰਸ਼ਿਪ ਸੰਪਰਕ ਸਕੀਮ ਦੀ ਜਾਣਕਾਰੀ ਦਿੰਦੇ ਹੋਏ ਪ੍ਰਿੰ. ਡਾ. ਪ੍ਰਦੀਪ ਭੰਡਾਰੀ ।

ਜਲੰਧਰ, 19 ਜੂਨ, 2025: ਪ੍ਰਿੰ. ਡਾ. ਪ੍ਰਦੀਪ ਭੰਡਾਰੀ ਨੇ ਜਾਣਕਾਰੀ ਦਿੰਦਿਆਂ ਹੋਇਆ ਕਿਹਾ ਕਿ ਦੋਆਬਾ ਕਾਲਜ ਵਿੱਚ ਨਵੇਂ ਸੈਸ਼ਨ 2025—26 ਵਿੱਚ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਦੇ ਲਈ ਸੰਪਰਕ ਸਕਾਲਰਸ਼ਿਪ ਸਕੀਮ 2025 ਸ਼ੁਰੂ ਕੀਤੀ ਗਈ ਹੈ । ਜਿਸ ਵਿੱਚ ਹਰੇਕ ਵਿਦਿਆਰਥੀ ਆਪਣੇ ਕੋਰਸ ਅਤੇ ਹੋਸਟਲ ਦੀ ਫੀਸ ’ਤੇ 18000/— ਰੁਪਏ ਤੱਕ ਦੀ ਕਨਸੇਸ਼ਨ ਦਾ ਲਾਭ ਲੈ ਸਕਦਾ ਹੈ । ਸੰਪਰਕ ਸਕਾਲਰਸ਼ਿਪ ਦੇ ਅੰਤਰਗਤ ਕਿਸੀ ਵੀ ਬੋਰਡ ਤੋਂ 10O2 ਪਾਸ ਹੋਣ ਵਾਲੇ ਵਿਦਿਆਰਥੀ ਪ੍ਰਾਪਤ ਅੰਕਾਂ ਦੇ ਅਨੁਸਾਰ 100# ਤੱਕ ਦੀ ਰਿਆਇਤ ਦਾ ਲਾਭ ਲੈ ਸਕਦੇ ਹਨ । 
    ਡਾ. ਭੰਡਾਰੀ ਨੇ ਦੱਸਿਆ ਕਿ ਇਸ ਤੋਂ ਇਲਾਵਾ ਕਾਲਜ ਵਿੱਚ ਦਾਖਲਾ ਲੈਣ ਵਾਲੇ ਸਿੰਗਲ ਗਰਲ ਚਾਇਲਡ ਨੂੰ ਡੀਸੀਜੇ ਸੁਕੰਨਿਆ ਸਿੱਖਿਆ ਸਕਾਲਰਸ਼ਿਪ, ਪੈਰੰਟ ਲੈਸ ਅਤੇ ਫਾਦਰ ਲੈਸ ਚਾਇਲਡ ਨੂੰ ਡੀਸੀਜੇ ਕੰਜ਼ਰਵੇਸ਼ਨ ਸਕਾਲਰਸ਼ਿਪ, ਇਲੈਕਟਿਵ ਸੰਸਕ੍ਰਿਤ ਰੱਖਣ ਵਾਲੇ ਵਿਦਿਆਰਥੀਆਂ ਨੂੰ ਡੀਸੀਜੇ ਸੰਸਕ੍ਰਿਤੀ ਸਕਾਲਰਸ਼ਿਪ, ਭੈਣ—ਭਰਾ ਨੂੰ ਡੀਸੀਜੇ ਧਰੋਹਰ ਸਕਾਲਰਸ਼ਿਪ ਕਨਸੇਸ਼ਨ, ਹਥਿਆਰਬੰਦ ਸੈਨਾ ਵਿੱਚ ਸੇਵਾ ਨਿਭਾ ਰਹੇ ਮਾਪਿਆਂ ਦੇ ਬੱਚਿਆਂ ਲਈ ਡੀਸੀਜੇ ਆਰਮਡ ਸਰਵਿਸਿਜ਼ ਬਹਾਦਰੀ ਸਕਾਲਰਸ਼ਿਪ, ਕਾਲਜ ਦੇ ਸਾਬਕਾ ਵਿਦਿਆਰਥੀਆਂ ਦੁਆਰਾ ਨਾਮਜ਼ਦ ਵਿਦਿਆਰਥੀਆਂ ਨੂੰ ਡੀਸੀਜੇ ਫੈਮਿਲੀ ਸਕਾਲਰਸ਼ਿਪ ਅਤੇ ਹਰੇਕ ਸਮੈਸਟਰ ਵਿੱਚ ਵਧੀਆ ਪ੍ਰਦਰਸ਼ਣ ਕਰਨ ਵਾਲੇ ਵਿਦਿਆਰਥੀਆਂ ਨੂੰ ਡੀਸੀਜੇ ਕੰਸਿਸਟੇਂਟ ਪਰਫੋਰਮੇਂਸ ਸਕਾਲਰਸ਼ਿਪ ਪ੍ਰਦਾਨ ਕੀਤੀ ਜਾਵੇਗੀ। ਇਸ ਤੋਂ ਇਲਾਵਾ ਦੂਜੇ ਰਾਜਾਂ ਤੋਂ ਆਉਣ ਵਾਲੇ ਵਿਦਿਆਰਥੀਆਂ ਦੇ ਲਈ ਵੀ ਵਿਸ਼ੇਸ਼ ਫੀਸ ਰਿਆਇਤ ਦਾ ਵੀ ਪ੍ਰਬੰਧ ਕੀਤਾ ਗਿਆ ਹੈ ।