ਦੁਆਬਾ ਕਾਲਜ ਵਿੱਖੇ ਰਾਹੁਲ ਕੁਮਾਰ ਪੰਜਵੀ ਰਾਸ਼ਟਰੀ ਚੈਸ ਚੈਂਪਿਅਨਸ਼ਿਪ ਵਿੱਚ ਜਿੱਤ ਪ੍ਰਾਪਤ ਕੀਤੀ  

ਦੁਆਬਾ ਕਾਲਜ ਵਿੱਖੇ ਰਾਹੁਲ ਕੁਮਾਰ ਪੰਜਵੀ ਰਾਸ਼ਟਰੀ ਚੈਸ ਚੈਂਪਿਅਨਸ਼ਿਪ ਵਿੱਚ ਜਿੱਤ ਪ੍ਰਾਪਤ ਕੀਤੀ  
ਦੁਆਬਾ ਕਾਲਜ ਦਾ ਵਿਦਿਆਰਥੀ ਰਾਹੁਲ ਕੁਮਾਰ ਪੰਜਵੀ ਰਾਸ਼ਟਰੀ ਚੈਸ ਚੈਂਪਿਅਨਸ਼ਿਪ ਦੀ ਟ੍ਰਾਫੀ ਦੇ ਨਾਲ। 

ਜਲੰਧਰ, 11 ਨਵੰਬਰ, 2022: ਪਿ੍ਰੰ. ਡਾ. ਪ੍ਰਦੀਪ ਭੰਡਾਰੀ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਦੁਆਬਾ ਕਾਲਜ ਦੇ ਬੀਐਸਸੀ ਬੀਐਡ ਮੈਡੀਕਲ ਸਮੈਸਟਰ-1 ਦੇ ਵਿਦਿਆਰਥੀ ਰਾਹੁਲ ਕੁਮਾਰ ਨੇ ਹਾਲ ਹੀ ਵਿੱਚ ਯੂਥ ਸਪੋਰਟਸ ਡਿਵੈਲਪਮੈਂਟ ਐਸੋਸਿਏਸ਼ਨ ਦੁਆਰਾ ਗੋਵਾ ਵਿੱਚ ਅਯੋਜਤ ਅੰਡਰ 21 ਪੰਜਵੀ ਰਾਸ਼ਟਰੀ ਚੈਸ ਚੈਂਪਿਅਨਸ਼ਿਪ ਵਿੱਚ ਜਿੱਤ ਪ੍ਰਾਪਤ ਕਰ ਆਪਣੇ ਸਿੱਖਿਅਕ ਸੰਸਥਾਨ ਅਤੇ ਜਲੰਧਰ ਸ਼ਹਿਰ ਦਾ ਨਾਮ ਰੋਸ਼ਨ ਕੀਤਾ। 
ਪਿ੍ਰੰ. ਡਾ. ਪ੍ਰਦੀਪ ਭੰਡਾਰੀ ਨੇ ਵਿਦਿਆਰਥੀ ਰਾਹੁਲ ਕੁਮਾਰ, ਉਸਦੇ ਮਾਤਾ ਪਿਤਾ ਅਤੇ ਸਪੋਰਟਸ ਕਮੇਟੀ ਦੇ ਮੈਂਬਰਾਂ ਡਾ. ਓਮਿੰਦਰ ਜੋਹਲ, ਪ੍ਰੋ. ਸੁਖਵਿੰਦਰ ਸਿੰਘ, ਪ੍ਰੋ. ਸੰਦੀਪ ਚਾਹਲ, ਪ੍ਰੋ. ਰਜਨੀ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਕਾਲਜ ਵਿੱਚ ਵਿਦਿਆਰਥੀਆਂ ਦੀ ਊਰਜਾ ਨੂੰ ਸਮੇੇਂ ਰਹਿੰਦੇ ਸਹੀ ਦਿਸ਼ਾ ਪ੍ਰਦਾਨ ਕਰਨ ਹੇਤੂ ਕਾਲਜ ਵਿੱਚ ਅੰਤਰ ਰਾਸ਼ਟਰੀ ਸੱਤਰ ਦੇ ਇੰਡੋਰ ਬੈਡਮਿੰਟਨ ਸਟੈਡਿਅਮ, ਸਵੀਮਿੰਗ ਪੂਲ, ਫੁਟਬਾਲ ਗ੍ਰਾਉਂਡ, ਕ੍ਰਿਕੇਟ ਗ੍ਰਾਉਂਡ ਆਦਿ ਇੰਨਫਰਾਸਟਰਕਚਰ ਵਿੱਚ ਸਾਰਾ ਸਾਲ ਖੇਲ ਕੂਲ ਦੀ ਗਤਿਵਿਧਿਆਂ ਦਾ ਅਯੋਜਨ ਕੀਤਾ ਜਾਂਦਾ ਹੈ ਅਤੇ ਵਿਦਿਆਰਥੀ ਹਰ ਸਾਲ ਵੱਖ ਵੱਖ ਖੇਡਾਂ- ਵਾਲੀਬਾਲ, ਰੈਸਲਿੰਗ, ਰਘਬੀ, ਖੋ-ਖੋ, ਫੁਟਬਾਲ ਆਦਿ ਖੇਡਾਂ ਵਿੱਚ ਵਦਿਆ ਪ੍ਰਦਰਸ਼ਨ ਕਰ ਪਾਉਂਦੇ ਹਨ।