ਦੋਆਬਾ ਕਾਲਜ ਦੇ ਐਨਸੀਸੀ ਦੇ ਕੈਡਟਾਂ ਨੂੰ ਕੀਤਾ ਸੰਮਾਨਤ

ਦੋਆਬਾ ਕਾਲਜ ਦੇ ਐਨਸੀਸੀ ਦੇ ਕੈਡਟਾਂ ਨੂੰ ਕੀਤਾ ਸੰਮਾਨਤ
ਦੁਆਬਾ ਕਾਲਜ ਵਿੱਚ ਐਨਸੀਸੀ ਕੈਡਟਾਂ ਨੂੰ ਸੰਮਾਨਤ ਕਰਦੇ ਹੋਏ ਪਿ੍ਰੰ. ਡਾ. ਪ੍ਰਦੀਪ ਭੰਡਾਰੀ ਅਤੇ ਲੈਫਿਟਨੇਂਟ ਪ੍ਰੋ. ਰਾਹੁਲ ਭਾਰਦਵਾਜ।

ਜਲੰਧਰ, 20 ਫਰਵਰੀ, 2023: ਪਿ੍ਰੰ. ਡਾ. ਪ੍ਰਦੀਪ ਭੰਡਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦੁਆਬਾ ਕਾਲਜ ਦੇ ਐਨਸੀਸੀ ਵਿਭਾਗ ਦੇ 2 ਕੈਡਟਾਂ- ਕਸ਼ਿਸ਼- ਏਅਰ ਵਿੰਗ ਅਤੇ ਤਰਨ ਬਾਦਸ਼ਾਹ- ਆਰਮੀ ਵਿੰਗ ਨੇ ਗਣਤੰਤਰ ਦਿਵਸ ਦੀ ਪਰੇਡ ਵਿੱਚ ਭਾਗ ਲੈ ਕੇ ਕਾਲਜ ਦਾ ਨਾਮ ਰੋਸ਼ਨ ਕੀਤਾ। ਪਿ੍ਰੰ. ਡਾ. ਪ੍ਰਦੀਪ ਭੰਡਾਰੀ ਅਤੇ ਐਨਸੀਸੀ ਇੰਚਾਰਜ- ਲੈਫਿਟਨੇਂਟ ਪ੍ਰੋ. ਰਾਹੁਲ ਭਾਰਦਵਾਜ ਨੇ ਇਨਾਂ ਦੋਨਾਂ ਕੈਡਟਾਂ ਨੂੰ ਕਾਲਜ ਵਿੱਚ ਇਸ ਉਪਲਬੱਧੀ ਦੇ ਲਈ ਸੰਮਾਨਤ ਕੀਤਾ।

ਪਿ੍ਰੰ. ਡਾ. ਪ੍ਰਦੀਪ ਭੰਡਾਰੀ ਨੇ ਕਿਹਾ ਕਿ ਕਾਲਜ ਦੇ ਐਨਸੀਸੀ ਵਿਭਾਗ ਦੇ ਵਿਦਿਆਰਥੀਆਂ ਨੂੰ ਅਨੁਸ਼ਾਸਨ ਵਿੱਚ ਰਹਿਣ ਅਤੇ ਆਤਮ ਵਿਸ਼ਵਾਸ ਦਾ ਸੰਚਾਰ ਕਰਨ ਵਿੱਚ ਇੱਕ ਅਹਿਮ ਭੂਮਿਕਾ ਨਿੱਭਾ ਰਹੇ ਹਨ ਜਿਸਦੇ ਬਲਬੂਤੇ ਤੇ ਵਿਦਿਆਰਥੀ ਆਪਣੇ ਜੀਵਨ ਵਿੱਚ ਮਹਿਨਤ ਕਰ ਕੇ ਹਰ ਖੇਤਰ ਵਿੱਚ ਸਫਲ ਹੋ ਰਹੇ ਹਨ।