ਕ੍ਰਿਸ਼ਨ ਕੁਮਾਰ ਬਾਵਾ ਦੇ ਸੰਘਰਸ਼ ਦੇ 45 ਸਾਲ ਪੁਸਤਕ ਰਿਲੀਜ਼ ਸਮਾਗਮ ਲੁਧਿਆਣਾ ਵਿੱਚ

ਕ੍ਰਿਸ਼ਨ ਕੁਮਾਰ ਬਾਵਾ ਦੇ ਸੰਘਰਸ਼ ਦੇ 45 ਸਾਲ ਪੁਸਤਕ ਰਿਲੀਜ਼ ਸਮਾਗਮ ਲੁਧਿਆਣਾ ਵਿੱਚ

ਲੁਧਿਆਣਾ:ਪੰਜਾਬ ਦੇ ਮੰਨੇ ਪ੍ਰਮੰਨੇ ਰੰਗਕਰਮੀ ਅਤੇ ਲੇਖਕ ਨਿਰਮਲ ਸਿੰਘ ਜੌੜਾ ਵੱਲੋਂ ਪੰਜਾਬ ਰਾਜ ਉਦਯੋਗ ਵਿਕਾਸ ਨਿਗਮ ਦੇ ਚੇਅਰਮੈਨ ਕ੍ਰਿਸ਼ਨ ਕੁਮਾਰ ਬਾਵਾ ਦੇ ਸੰਘਰਸ਼ ਦੇ 45 ਸਾਲ ਜੀਵਨ ਤੇ ਆਧਾਰਤ ਲਿਖਤ ਪੁਸਤਕ ਦਾ ਰਿਲੀਜ਼ ਸਮਾਰੋਹ 5 ਅਪ੍ਰੈਲ ਨੂੰ ਲੁਧਿਆਣਾ ਵਿਖੇ ਹੋਵੇਗਾ। ਇਸ ਦਿਨ ਚੇਅਰਮੈਨ ਬਾਵਾ ਦਾ ਜਨਮ ਦਿਨ ਵੀ ਹੈ।ਪੁਸਤਕ ਰਿਲੀਜ਼ ਕਰਨ ਤੋਂ ਪਹਿਲਾਂ ਚੇਅਰਮੈਨ ਕ੍ਰਿਸ਼ਨ ਕੁਮਾਰ ਬਾਵਾ ਆਪਣੇ ਜਨਮ ਦਿਨ ਦੀ ਖੁਸ਼ੀ ਆਸ਼ਰਮਾਂ ਵਿੱਚ ਰਹਿ ਕੇ ਆਪਣਾ ਜੀਵਨ ਬਸਰ ਕਰ ਰਹੇ ਬਜ਼ੁਰਗਾਂ ਅਤੇ ਗੂੰਗੇ ਬਹਿਰੇ ਬੱਚਿਆਂ ਦੇ ਨਾਲ ਮਨਾਉਣਗੇ । ਉਸਤੋਂ ਬਾਅਦ ਜ਼ਰੂਰਤਮੰਦ ਮਰੀਜ਼ਾਂ ਦੇ ਲਈ ਆਪਣਾ ਖੂਨਦਾਨ ਕਰਨਗੇ ਅਤੇ ਸ਼ਾਮ ਨੂੰ ਆਪਣੇ ਪਰਿਵਾਰ ਦੇ ਨਾਲ ਆਪਣੇ ਜਨਮ ਦਿਨ ਦੀਆਂ ਖੁਸ਼ੀਆਂ ਮਨਾਉਂਦਿਆਂ ਹੋਇਆਂ ਇਹ ਸੰਦੇਸ਼ ਦੇਣਗੇ ਕਿ ਸਾਦਗੀ ਵਿੱਚ ਆਪਣਾ ਹੀ ਆਨੰਦ ਹੈ ।