ਦੁਆਬਾ ਕਾਲਜ ਵਿੱਖੇ ਫੁਟਬਾਲ ਟੂਰਨਾਮੈਂਟ ਅਯੋਜਤ

ਦੁਆਬਾ ਕਾਲਜ ਵਿੱਚ ਅਯੋਜਤ ਫੁਟਬਾਲ ਟੂਰਨਾਮੈਂਟ ਵਿੱਚ ਪ੍ਰੰ. ਡਾ. ਪ੍ਰਦੀਪ ਭੰਡਾਰੀ ਪ੍ਰਾਧਿਆਪਕਾਂ ਅਤੇ ਵਿਦਿਆਰਥੀਆਂ ਦੇ ਨਾਲ।

ਦੁਆਬਾ ਕਾਲਜ ਵਿੱਖੇ ਫੁਟਬਾਲ ਟੂਰਨਾਮੈਂਟ ਅਯੋਜਤ

ਜਲੰਧਰ, 28 ਅਕਤੂਬਰ, 2022: ਦੁਆਬਾ ਕਾਲਜ ਦੇ ਫੁਟਬਾਲ ਅਕਾਦਮੀ ਦੁਆਰਾ ਚਾਰ ਦਿਨਾਂ ਡੇ-ਨਾਇਟ ਫੁਟਬਾਲ ਮੈਚਾਂ ਦਾ ਅਯੋਜਨ ਕੀਤਾ ਗਿਆ ਜਿਸ ਵਿੱਚ ਪਿ੍ਰੰ. ਡਾ. ਪ੍ਰਦੀਪ ਭੰਡਾਰੀ ਬਤੌਰ ਮੁੱਖ ਮਹਿਮਾਨ ਹਾਜ਼ਿਰ ਹੋਏ ਜਿਨਾਂ ਦਾ ਨਿੱਘਾ ਸਵਾਗਤ ਪ੍ਰੋ. ਸੁਖਵਿੰਦਰ ਸਿੰਘ ਅਤੇ ਪ੍ਰੋ. ਸੰਦੀਪ ਚਾਹਲ- ਮੈਂਬਰ ਸਪੋਰਟਸ ਕਮੇਟੀ, ਪ੍ਰੋ. ਰਜਨੀ, ਅਤੇ ਵਿਦਿਆਰਥੀਆਂ ਨੇ ਕੀਤਾ। ਇਸ ਮੌਕੇ ਤੇ ਅੰਡਰ-14 ਫੁਟਬਾਲ ਦੇ ਮੈਚਾਂ ਦਾ ਅਯੋਜਨ ਕੀਤਾ ਗਿਆ ਜਿਸ ਵਿੱਚ ਸਿਕਲੇਟ ਅਕਾਦਮੀ ਮਿੱਠਾਪੁਰ ਲੜਕੇਆਂ ਦੀ ਟੀਮ ਨੇ ਪਹਿਲਾ ਅਤੇ ਜੰਡਿਆਲਾ ਲੜਕੇਆਂ ਦੀ ਫੁਟਬਾਲ ਦੀ ਟੀਮ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਅੰਡਰ-19 ਵਿੱਚ ਲੜਕੀਆਂ ਦੀ ਟੀਮ ਨੇ ਪਹਿਲਾ ਅਤੇ ਦੋਆਬਾ ਕਾਲਜ ਜਲੰਧਰ ਦੀ ਫੁਟਬਾਲ ਟੀਮ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। 

ਪਿ੍ਰੰ. ਡਾ. ਪ੍ਰਦੀਪ ਭੰਡਾਰੀ, ਪ੍ਰੋ. ਰਜਨੀ ਅਤੇ ਕੋਚ ਵਿਜੇ ਨੇ ਜੈਤੂ ਟੀਮਾਂ ਨੂੰ ਟ੍ਰਾਫੀ ਅਤੇ ਸੰਮਾਨ ਚਿੰਨ ਦੇ ਕੇ ਸੰਮਾਨਿਤ ਕੀਤਾ। ਪਿ੍ਰੰ. ਡਾ. ਪ੍ਰਦੀਪ ਭੰਡਾਰੀ ਨੇ ਜੈਤੂ ਟੀਮਾਂ ਨੂੰ ਵਧਾਈ ਦਿੰਦੇ ਹੋਏ ਕਿਾਹ ਕਿ ਕਾਲਜ ਵਿੱਚ ਸਪੋਰਟਸ ਦਾ ਵਦਿਆ ਇਨਫ੍ਰਾਸਟਰਕਚਰ ਹੈ ਜਿਸ ਵਿੱਚ ਕਿ ਵਿਦਿਆਰਥੀੱਾਂ ਨੂੰ ਫੁਟਬਾਲ, ਕ੍ਰਿਕੇਟ, ਸਵੀਮਿੰਗ, ਬੈਡਮਿੰਟਨ, ਵਾਲੀਬਾਲ, ਖੋ-ਖੋ, ਰਘਬੀ, ਕੁਸ਼ਤੀ, ਆਦਿ ਦੇ ਲਈ ਵਿਧਿਵਤ ਰੂਪ ਨਾਲ ਸਿਖਲਾਈ ਦਿੱਤੀ ਜਾਂਦੀ ਹੈ ਤਾਕਿ ਉਨਾਂ ਦੀ ਊਰਜਾ ਦਾ ਸਹੀ ਇਸਤੇਮਾਲ ਹੋ ਸਕੇ।