ਦੋਆਬਾ ਕਾਲਜ ਜਲੰਧਰ ਦੇ ਜਰਨਲਿਜ਼ਮ ਦੇ ਵਿਦਿਆਰਥੀਆਂ ਦਾ ਵਧੀਆ ਪ੍ਰਦਰਸ਼ਨ

ਦੋਆਬਾ ਕਾਲਜ ਜਲੰਧਰ ਦੇ ਜਰਨਲਿਜ਼ਮ ਦੇ ਵਿਦਿਆਰਥੀਆਂ ਦਾ ਵਧੀਆ ਪ੍ਰਦਰਸ਼ਨ
ਦੋਆਬਾ ਕਾਲਜ ਦੇ ਹੋਣਹਾਰ ਵਿਦਿਆਰਥੀ ।

ਜਲੰਧਰ, 5 ਜੂਨ, 2025: ਦੋਆਬਾ ਕਾਲਜ ਦੇ ਪ੍ਰਿੰ. ਡਾ. ਪ੍ਰਦੀਪ ਭੰਡਾਰੀ ਨੇ ਜਾਣਕਾਰੀ ਦਿੰਦਿਆਂ ਹੋਇਆ ਕਿਹਾ ਕਿ ਕਾਲਜ ਦੇ ਜਰਨਲਿਜ਼ਮ ਦੇ ਵਿਦਿਆਰਥੀਆਂ ਨੇ ਜੀਐਨਡੀਯੂ ਦੀ ਸਮੈਸਟਰ ਦੀ ਪ੍ਰੀਖਿਆ ਵਿੱਚ ਵਧੀਆ ਪ੍ਰਦਰਸ਼ਨ ਕਰਦੇ ਹੋਏ ਆਪਣੇ ਕਾਲਜ ਦਾ ਨਾਮ ਰੋਸ਼ਨ ਕੀਤਾ ।
ਬੀ.ਏ ਜੇਐਮਸੀ ਸਮੈਸਟਰ—3 ਦੇ ਵਿਦਿਆਰਥੀ ਸ਼੍ਰਿਸ਼ਟੀ ਗੁਪਤਾ ਨੇ ਜੀਐਨਡੀਯੂ ਵਿੱਚ 8 ਐਸਸੀਜੀਪੀ ਅੰਕ ਪ੍ਰਾਪਤ ਕਰ ਪਹਿਲਾ, ਸਿਮਰਨ ਨੇ 7.9 ਐਸਸੀਜੀਪੀਏ ਅੰਕ ਪ੍ਰਾਪਤ ਕਰ ਦੂਸਰਾ, ਭਾਵੇਸ਼ ਮਹਾਜਨ ਅਤੇ ਅੰਮ੍ਰਿਤਾ ਨੇ 7.7 ਐਸਸੀਜੀਪੀਏ ਅੰਕ ਪ੍ਰਾਪਤ ਕਰ ਤੀਜਾ, ਡਿੰਪਲ ਸ਼ਰਮਾ ਨੇ 7.7 ਐਸਸੀਜੀਪੀਏ ਅੰਕ ਪ੍ਰਾਪਤ ਕਰ ਚੌਥਾ, ਹਿਮਾਨੀ ਨੇ 7.6 ਐਸਸੀਜੀਪੀਏ ਅੰਕ ਪ੍ਰਾਪਤ ਕਰ ਪੰਜਵਾਂ ਅਤੇ ਅਨੁਕ੍ਰਿਤੀ ਨੇ 7.5 ਐਸਸੀਜੀਪੀਏ ਅੰਕ ਪ੍ਰਾਪਤ ਕਰ ਛੇਵਾਂ ਸਥਾਨ ਪ੍ਰਾਪਤ ਕਰ ਆਪਣੇ ਕਾਲਜ ਦਾ ਨਾਮ ਰੌਸ਼ਨ ਕੀਤਾ । ਪ੍ਰਿੰ. ਡਾ. ਪ੍ਰਦੀਪ ਭੰਡਾਰੀ ਨੇ ਇਨ੍ਹਾਂ ਹੋਣਹਾਰ ਵਿਦਿਆਰਥੀਆਂ, ਇਨ੍ਹਾਂ ਦੇ ਮਾਤਾ—ਪਿਤਾ, ਡਾ. ਸਿਮਰਨ ਸਿੱਧੂ— ਵਿਭਾਗਮੁੱਖੀ, ਡਾ. ਪ੍ਰਿਯਾ ਚੋਪੜਾ ਅਤੇ ਪ੍ਰਾਧਿਆਪਕਾਂ ਨੂੰ ਇਸ ਉਪਲਬੱਧੀ ਦੇ ਲਈ ਮੁਬਾਰਕਬਾਦ ਦਿੱਤੀ । 
ਪ੍ਰਿੰ. ਡਾ. ਪ੍ਰਦੀਪ ਭੰਡਾਰੀ ਨੇ ਕਿਹਾ ਕਿ ਕਾਲਜ ਦੇ ਪੋਸਟ ਗ੍ਰੈਜੂਏਟ ਜਰਨਲਿਜ਼ਮ ਐਂਡ ਮਾਸ ਕਮਿਊਨਿਕੇਸ਼ਨ ਵਿਭਾਗ ਇਸ ਖੇਤਰ ਦਾ ਇੱਕ ਮੋਹਰੀ ਵਿਭਾਗ ਹੈ ਜਿਸਨੂੰ ਭਾਰਤ ਸਰਕਾਰ ਦੇ ਸੂਚਨਾ ਐਂਡ ਪ੍ਰਸਾਰਨ ਮੰਤਰਾਲਯ ਦੁਆਰਾ ਰੇਡੀਓ ਰਾਬਤਾ 90.8 ਮੈਗਾਹਰਟਸ ਪ੍ਰਦਾਨ ਕੀਤਾ ਗਿਆ ਹੈ ਅਤੇ ਕਾਲਜ ਦੇ ਸਾਬਕਾ ਨਾਮਵਰ ਵਿਦਿਆਰਥੀ ਸ਼੍ਰੀ ਯਸ਼ ਚੋਪੜਾ ਦੇ ਨਾਮ ’ਤੇ ਹੀ ਹਾਈਟੇਕ ਸਟੂਡੀਓ ਦੀ ਸਥਾਪਨਾ ਕੀਤੀ ਗਈ ਹੈ । ਉਨ੍ਹਾਂ ਨੇ ਦੱਸਿਆ ਕਿ ਵਿਭਾਗ ਦੇ ਜਰਨਲਿਜ਼ਮ ਦੇ ਵਿਦਿਆਰਥੀਆਂ ਨੂੰ ਪ੍ਰਿੰਟ ਅਤੇ ਇਲੈਕਟ੍ਰਾਨਿਕ ਮੀਡੀਆ ਦੀ ਬਾਰੀਕੀਆਂ ਨੂੰ ਯੋਜਨਾਬੱਧ ਢੰਗ ਨਾਲ ਸਿਖਾਇਆ ਜਾਂਦਾ ਹੈ ਅਤੇ ਸਾਰਾ ਸਾਲ ਜਰਨਲਿਜ਼ਮ ਦੇ ਵਿਦਿਆਰਥੀਆਂ ਨੂੰ ਵਰਕਸ਼ਾਪ, ਸੋਸ਼ਲ ਮੀਡੀਆ ਮੈਨੇਜਮੈਂਟ, ਪੋਰਡ ਕਾਸਟਿੰਗ ਫਿਲਮ ਮੇਕਿੰਗ, ਐਡੀਟਿੰਗ ਅਤੇ ਆਰਜੇਇੰਗ ਦੇ ਗੁਰ ਵੀ ਸਿਖਾਏ ਜਾਂਦੇ ਹਨ ਜਿਸਦੇ ਕਾਰਨ ਹੀ ਇਸ ਵਿਭਾਗ ਦੇ ਵਿਦਿਆਰਥੀ ਵਧੀਆ ਪ੍ਰਦਰਸ਼ਨ ਦੇ ਯੋਗ ਹੁੰਦੇ ਹਨ ।