Encouragement to Sportsmanship is the only solution to keep young generation away from drug: VC IKGPTU Prof. (Dr.) Sharma

Author(s): City Air NewsIKG PTU Organized Annual Sports Awards Distribution function Director Sports Punjab, IAS Amrit Kaur Gill was the Chief Guest of Ceremony Hockey Olympian Gurbaj Singh encouraged students to join Hockey Jalandhar/Kapurthala...

Encouragement to Sportsmanship is the only solution to keep young generation away from drug: VC IKGPTU Prof. (Dr.) Sharma
Author(s): 

IKG PTU Organized Annual Sports Awards Distribution function
Director Sports Punjab, IAS Amrit Kaur Gill was the Chief Guest of Ceremony
Hockey Olympian Gurbaj Singh encouraged students to join Hockey
Jalandhar/Kapurthala June 13, 2019: In order to save young generation from drug, today every side of society, institutions are making great efforts. But it is on fact that encouraging the games, sportsmanship and motivating the young generation to participate in sports, are the only solution to keep youngsters away from drug. These are the words of Prof. (Dr.) Ajay Kumar Sharma, Vice Chancellor I.K. Gujral Punjab Technical University. Vice Chancellor Prof. (Dr.) Sharma was addressing annual sports award distribution function held at University main campus. He presides over the ceremony. In his address he said that it is a matter of pride that in spite of having a technical education institute, IKG PTU is encouraging sports in its every campus as well as in affiliated colleges. He reiterated the efforts of the University's NSS, Sports and Cultural Wing. He also reiterated the promise of the University management about all-round development of the younger generation.

Director Sports Punjab IAS Amrit Kaur Gill, who was the chief guest at the ceremony, said that the students should take appropriate initiative in the society by joining the spirit of sports. She said that the games are essential to maintain physical fitness. The games also offer employment and social respect too. She appreciated the better efforts made by the University and encouraged the students to participate in sports along with education curriculum.

On this occasion, Hockey Olympian Gurbaj Singh, who joined event as a special guest, encouraged students of Punjab to join Hockey. He said that students can gain high standard of living by joining Hockey Game.

Dr. R.P.S. Bedi joint registrar IKG PTU & heading youth affairs department welcomed all the guests & students. He said that University is providing the state-of-the-art sports stadiums and other facilities to its students. He said that the University has achieved the highest level of sports and cultural activities in the last few years, which is a matter of pride.

During the function, Guru Nanak Dev College of Engineering, Ludhiana was honored with the overall trophy, while runner-up trophy was received by Chandigarh Engineering College, Landran. Second Runner-up Trophy was delivered to DAV Institute of Engineering and Technology, Jalandhar. A Student Harshvir Singh Sekhon was honored for the gold medal in the cycling competition and another student Neha was awarded with a cash prize of Rs 30,000 for her best performance in the North-Regional Youth Festival was held in Punjab University, Chandigarh. She participated in Rangoli competition.

In the end, the ritual of the vote of thanks was given by the NSS Coordinator Dr. Jagmeet Bawa, while stage was conducted by Assistant Professor Punjabi Dr. Sarabjit Singh Mann.

Punjabi Translation:
ਖੇਡਾਂ ਨੂੰ ਪ੍ਰਫੁਲਿਤ ਕਰਨਾ ਹੀ ਨਸ਼ੇ ਵਰਗੀਆਂ ਅਲਾਮਤਾ ਨੂੰ ਦੂਰ ਰੱਖਣ ਦਾ ਇੱਕੋ ਹੱਲ ਹੈ: ਪ੍ਰੋ. ਅਜੇ ਕੁਮਾਰ ਸ਼ਰਮਾਂ

ਆਈ.ਕੇ.ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਵਿਖੇ ਸਾਲਾਨਾ ਖੇਡ ਇਨਾਮ ਵੰਡ ਸਮਾਰੋਹ ਸੰਪੰਨ
ਡਾਇਰੈਕਟਰ ਸਪੋਰਟਸ ਪੰਜਾਬ ਮੈਡਮ ਅਮ੍ਰਿਤ ਕੌਰ ਗਿੱਲ ਆਈ.ਏ.ਐਸ. ਮੁੱਖ ਮਹਿਮਾਨ ਵੱਜੋਂ ਸ਼ਾਮਿਲ ਹੋਏ
ਹਾਕੀ ਓਲੰਪੀਅਨ ਗੁਰਬਾਜ ਸਿੰਘ ਨੇ ਪੰਜਾਬ ਦੇ ਵਿਦਿਆਰਥੀਆਂ ਨੂੰ ਹਾਕੀ ਨਾਲ ਜੁੜਨ ਲਈ ਪ੍ਰੇਰਿਤ ਕੀਤਾ
ਜਲੰਧਰ/ਕਪੂਰਥਲਾ 13 ਜੂਨ 2019: ਆਪਣੇ ਸਮਾਜ ਨੂੰ, ਖਾਸਕਰ ਨੌਜਵਾਨ ਪੀੜੀ ਨੂੰ ਨਸ਼ੇ ਵਰਗੀਆਂ ਅਲਾਮਤਾ ਨੂੰ ਦੂਰ ਰੱਖਣ ਲਈ ਅੱਜ ਹਰ ਪੱਖ ਯਤਨਸ਼ੀਲ ਹੈ! ਜਾਗਰੂਕਤਾ ਦਾ ਇਸ ਵਿਚ ਆਪਣਾ ਅਹਿਮ ਰੋਲ ਹੈ, ਪਰ ਖੇਡਾਂ ਨੂੰ ਪ੍ਰਫੁਲਿਤ ਕਰਨਾ ਇਸਦਾ ਇੱਕੋ ਹੱਲ ਹੈ! ਇਹ ਕਹਿਣਾ ਹੈ ਆਈ.ਕੇ.ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ.(ਡਾ.) ਅਜੇ ਕੁਮਾਰ ਸ਼ਰਮਾਂ ਦਾ! ਉਪ-ਕੁਲਪਤੀ ਡਾ. ਸ਼ਰਮਾਂ ਯੂਨੀਵਰਸਿਟੀ ਦੇ ਸਾਲਾਨਾ ਖੇਡ ਇਨਾਮ ਵੰਡ ਸਮਾਰੋਹ ਨੂੰ ਸੰਬੋਧਿਤ ਕਰ ਰਹੇ ਸਨ! ਇਹ ਪ੍ਰੋਗਰਾਮ ਯੂਨੀਵਰਸਿਟੀ ਕੈਂਪਸ ਵਿਖੇ ਹੋਇਆ, ਜਿਸਦੀ ਪ੍ਰਧਾਨਗੀ ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ.ਸ਼ਰਮਾਂ ਨੇ ਕੀਤੀ।

ਆਪਣੇ ਸੰਬੋਧਨ ਵਿਚ ਉਨ੍ਹਾਂ ਅੱਗੇ ਕਿਹਾ ਕਿ ਤਕਨੀਕੀ ਸਿਖਿਆ ਦਾ ਅਦਾਰਾ ਹੋਣ ਦੇ ਬਾਵਜੂਦ ਯੂਨੀਵਰਸਿਟੀ ਆਪਣੇ ਕੈਂਪਸ ਅਤੇ ਆਪਣੇ ਨਾਲ ਸੰਬੰਧਤ ਕਾਲਜ ਦੇ ਵਿਦਿਆਰਥੀਆਂ ਦੇ ਸਰਵ-ਪੱਖੀ ਵਿਕਾਸ ਲਈ ਵਚਨਬੱਧ ਹੈ ਅਤੇ ਖੇਡਾਂ ਨੂੰ ਉਤਸਾਹਿਤ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਐਨ.ਐਸ.ਐਸ. ਖੇਡਾਂ ਅਤੇ ਸੱਭਿਆਚਾਰਕ ਗਤੀਵਿਧੀਆਂ ਨੂੰ ਪ੍ਰਫੁਲਿੱਤਕਰਨ ਲਈ ਵਿਸ਼ੇਸ ਉਪਰਾਲੇ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਮਨੋਰਥ ਵਾਸਤੇ ਬਿਹਤਰੀਨ ਢਾਂਚਾਗਤ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਅਤੇ ਵਿਦਿਆਰਥੀਆਂ ਲਈ ਹਿਮਾਂਚਲ ਵਿਚ ਵਿਸ਼ੇਸ ਸਿਖਲਾਈ ਕੈਂਪ ਆਯੋਜਿਤ ਕੀਤੇ ਜਾ ਰਹੇ ਹਨ।

ਇਸ ਮੋਕੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਡਾਇਰੈਕਟਰ ਸਪੋਰਟਸ ਪੰਜਾਬ ਮੈਡਮ ਅਮ੍ਰਿਤ ਕੌਰ ਗਿੱਲ ਆਈ.ਏ.ਐਸ. ਨੇ ਕਿਹਾ ਕਿ ਸਾਰੇ ਵਿਦਿਆਰਥੀਆਂ ਨੂੰ ਨਸ਼ੇ ਵਰਗੀਆਂ ਅਲਾਮਤਾ ਨੂੰ ਛੱਡ ਕੇ ਖੇਡ ਭਾਵਨਾ ਨਾਲ ਜੁੜਨਾ ਚਾਹੀਂਦਾ ਹੈ! ਉਨ੍ਹਾਂ ਕਿਹਾ ਕਿ ਖੇਡਾਂ ਜਿੱਥੇ ਸਰੀਰਕ ਤੰਦੁਰਸਤੀ ਬਣਾਏ ਰੱਖਣ ਲਈ ਲਾਜ਼ਮੀ ਹਨ! ਉੱਥੇ ਇਸ ਨਾਲ ਰੋਜਗਾਰ ਅਤੇ ਸਮਾਜਿਕ ਮਾਨ- ਸਨਮਾਨ ਵੀ ਜੁੜਿਆ ਹੋਇਆ ਹੈ। ਉਨ੍ਹਾਂ ਯੂਨੀਵਰਸਿਟੀ ਵੱਲੋਂ ਕੀਤੇ ਜਾ ਰਹੇ ਖੇਡਾਂ ਸੰਬੰਧੀ ਉਪਰਾਲਿਆਂ ਦੀ ਸ਼ਲਾਘਾ ਕੀਤੀ ਅਤੇ ਵਿਦਿਆਰਥੀਆਂ ਨੂੰ ਸਿੱਖਿਆ ਦੇ ਨਾਲ-ਨਾਲ ਖੇਡਾਂ ਵਿਚ ਹਿਸਾ ਲੈਣ ਲਈ ਪ੍ਰੇਰਿਤ ਕੀਤਾ|

ਇਸ ਮੌਕੇ ਵਿਸ਼ੇਸ ਮਹਿਮਾਨ ਵਜੋਂ ਸ਼ਾਮਿਲ ਹੋਏ ਹਾਕੀ ਓਲੰਪੀਅਨ ਗੁਰਬਾਜ ਸਿੰਘ ਨੇ ਆਪਣੇ ਅਨੁਭਵ ਸਾਂਝੇ ਕਰਦੇ ਹੋਏ ਪੰਜਾਬ ਦੇ ਵਿਦਿਆਰਥੀਆਂ ਨੂੰ ਹਾਕੀ ਨਾਲ ਜੁੜਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਖੇਡਾਂ ਨਾਲ ਜੁੜ ਕੇ ਉਚ ਜੀਵਨ ਆਦਰਸ਼ ਪਰਾਪਤ ਕਰ ਸਕਦੇ ਹਨ।

ਇਸ ਤੋਂ ਪਹਿਲਾਂ ਯੂਨੀਵਰਸਿਟੀ ਦੇ ਸੰਯੁਕਤ ਰਜਿਸਟਰਾਰ ਯੁਵਾ ਮਾਮਲੇ ਡਾ. ਆਰ.ਪੀ.ਐਸ. ਬੇਦੀ ਨੇ ਆਏ ਹੋਏ ਮਹਿਮਾਨਾਂ ਦਾ ਸੁਆਗਤ ਕਰਦਿਆਂ ਕਿਹਾ ਕਿ ਯੂਨੀਵਰਸਿਟੀ ਵਿਚ ਅਤਿਆਧੁਨਿਕ ਖੇਡ ਸਟੇਡੀਅਮ ਤੇ ਹੋਰ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਨੇ ਪਿਛਲੇ ਕੁੱਝ ਸਮੇਂ ਵਿਚ ਹੀ ਖੇਡਾਂ ਤੇ ਸੱਭਿਆਚਾਰਕ ਗਤੀਵਿਧੀਆਂ ਵਿਚ ਉੱਚ ਪੱਧਰ ਤੇ ਪ੍ਰਾਪਤੀਆਂ ਕੀਤੀਆਂ ਹਨ|

ਇਸ ਸਮਾਗਮ ਦੌਰਾਨ ਓਵਰ ਆਲ ਟ੍ਰਾਫੀ ਗੁਰੂ ਨਾਨਕ ਦੇਵ ਇੰਜਿਨੀਅਰਰਿੰਗ ਕਾਲਜ ਲੁਧਿਆਣਾ ਨੇ ਪ੍ਰਾਪਤ ਕੀਤੀ। ਰਨਰ ਅੱਪ ਟ੍ਰਾਫੀ ਚੰਡੀਗੜ੍ਹ ਇੰਜਿਨੀਅਰਰਿੰਗ ਕਾਲਜ, ਲਾਂਡਰਾ ਨੇ ਪ੍ਰਾਪਤ ਕੀਤੀ ਅਤੇ ਦੂਜਾ ਰਨਰ ਅੱਪ ਟ੍ਰਾਫੀ ਡੀ.ਏ.ਵੀ.ਇੰਸਟੀਟਿਊਟ ਆਫ ਇੰਜੀਨੀਅਰਿੰਗ ਐਂਡ ਟੈਕਨੋਲੋਜੀ ਜਲੰਧਰ ਨੇ ਪ੍ਰਾਪਤ ਕੀਤੀ। ਸਮਾਗਮ ਵਿਚ ਸਾਈਕਲਿੰਗ ਪ੍ਰਤਿਯੋਗਤਾ ਵਿਚ ਗੋਲਡ ਮੈਡਲ ਜਿਤਣ ਤੇ ਹਰਸ਼ਵੀਰ ਸਿੰਘ ਸੇਖੋਂ ਨੂੰ ਯੂਨੀਵਰਸਿਟੀ ਵੱਲੋਂ ਸਨਮਾਨਿਤ ਕੀਤਾ ਗਿਆ। ਇਸੇ ਤਰ੍ਹਾਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਉਤਰ-ਖੇਤਰੀ ਯੁਵਕ ਮੇਲੇ ਵਿਚ ਰੰਗੋਲੀ ਪ੍ਰਤਿਯੋਗਤਾ ਵਿਚ ਦੂਜਾ ਸਥਾਨ ਪ੍ਰਾਪਤ ਕਰਨ ਵਾਲੀ ਵਿਦਿਆਰਥਣ ਨੇਹਾ ਨੂੰ ਵੀ 30,000/- ਦਾ ਨਗਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ।

ਪ੍ਰੋਗਰਾਮ ਦੇ ਅੰਤ ਵਿਚ ਆਏ ਹੋਏ ਮਹਿਮਾਨਾ ਦਾ ਧੰਨਵਾਦ ਕਰਦਿਆਂ ਯੂਨੀਵਰਸਿਟੀ ਦੇ ਖੇਡ ਅਤੇ ਐਨ.ਐਸ.ਐਸ. ਕੋਆਰਡੀਨੇਟਰ ਡਾ. ਜਗਮੀਤ ਬਾਵਾ ਨੇ ਕਿਹਾ ਕਿ ਯੂਨੀਵਰਸਿਟੀ ਦੁਆਰਾ ਆਪਣੇ ਵਿਦਿਆਰਥੀਆਂ ਦੇ ਖੇਡ ਹੁਨਰ ਵਿਕਸਿਤ ਕਰਨ ਲਈ ਕਈ ਯੋਜਨਾਵਾਂ ਆਰੰਭ ਕੀਤੀਆਂ ਹਨ। ਮੰਚ ਸੰਵਾਲਕ ਦੀ ਭੂਮਿਕਾ ਸਹਾਇਕ ਪ੍ਰੋਫੈਸਰ ਪੰਜਾਬੀ ਡਾ. ਸਰਬਜੀਤ ਸਿੰਘ ਵੱਲੋਂ ਨਿਭਾਈ ਗਈ।

Hindi Translation:
युवा पीढ़ी को नशे से दूर रखने का एक ही हल खेलों को प्रोत्साहित करना है: कुलपति प्रो. शर्मा

आई.के.जी.पी.टी यू में वार्षिक खेल पुरस्कार वितरण समारोह आयोजित
डायरेक्टर स्पोर्ट्स पंजाब आई.ए.एस अमृत कौर गिल रहीं मुख्य अतिथि
हॉकी ओलेम्पियन गुरबाज सिंह ने पंजाब के स्टूडेंट्स को हॉकी से जुड़ने के लिए प्रेरित किया

जालंधर/कपूरथला: अपने समाज को, खासकर नौजवान पीढ़ी को नशे जैसी बुराई से दूर रखने के लिए आज हर पक्ष अपने स्तर पर बढ़िया प्रयास कर रहा है, मगर खेलों को प्रोत्साहित करना एवं युवा पीढ़ी को खेलों में भाग लेने के लिए प्रेरित करना नशे की बुराई को जड़ से मिटाने का एकमात्र बड़ा जरिया है! यह कहना है आई.के.गुजराल पंजाब टेक्नीकल यूनिवर्सिटी के कुलपति प्रो.(डा.) अजय कुमार शर्मा का! वे यूनिवर्सिटी में आयोजित वार्षिक खेल पुरस्कार वितरण समारोह को सम्बोधित कर रहे थे! उन्होनें समारोह की अध्यक्षता की! अपने सम्बोधन में उन्होनें आगे कहा कि गर्व की बात है कि तकनीकी शिक्षण संसथान होने के बावजूद यूनिवर्सिटी अपने हर कैम्पस, एफिलिएटेड कालेज में खेलों को प्रोत्साहित कर रही है! उन्होनें यूनिवर्सिटी के एन.एस.एस विंग एवं स्पोर्ट्स तथा कल्चरल विंग के बेहतर प्रयास गिनाये, साथ ही युवा पीढ़ी के सर्वपक्षीय विकास के वचन को भी दोहराया!

समारोह में मुख्य मेहमान रहीं डायरेक्टर स्पोर्ट्स पंजाब मैडम अमृत कौर गिल आई.ए.एस ने कहा कि स्टूडेंट्स को नशे की बुराई ए कोसों दूर रहते हुए खेल भावना से जुड़ कर समाज में सही पहल करनी चाहिए! उन्होंने कहा कि शारीरिक फिटनेस बनाए रखने के लिए खेल आवश्यक हैं। खेल जहां यह रोजगार और सामाजिक सम्मान भी प्रदान करता है। उन्होंने यूनिवर्सिटी द्वारा किये गए बेहतर प्रयास की सराहना की और छात्रों को शिक्षा के साथ-साथ खेलों में भाग लेने के लिए प्रोत्साहित किया।

इस अवसर पर हॉकी ओलंपियन गुरबाज सिंह, जो कि समारोह में विशेष अतिथि के तौर पर शामिल हुए, ने पंजाब के छात्रों को हॉकी में शामिल होने के लिए प्रोत्साहित किया। उन्होंने कहा कि छात्र खेलों से जुड़कर उच्च जीवन स्तर हासिल कर सकते हैं।

यूनिवर्सिटी के संयुक्त रजिस्ट्रार युवा मामले डॉ. आर. पी. एस बेदी ने अतिथियों का स्वागत करते हुए कहा कि यहाँ अत्याधुनिक स्पोर्ट्स स्टेडियम एवं अन्य सुविधाएं स्टूडेंट्स को प्रदान की जा रही हैं। उन्होंने कहा कि यूनिवर्सिटी ने ने पिछले कुछ वर्षों में खेल और सांस्कृतिक गतिविधियों के उच्चतम स्तर को प्राप्त किया है, जो कि गर्व कि बात है!

समारोह के दौरान गुरु नानक देव इंजीनियरिंग कॉलेज, लुधियाना को ओवरआल खेल ट्राफी देकर सन्मानित किया गया, जबकि रनर-अप ट्रॉफी चंडीगढ़ इंजीनियरिंग कॉलेज, लांडरां को मिली! दूसरी रनर-अप ट्रॉफी डीएवी इंस्टीट्यूट ऑफ इंजीनियरिंग एंड टेक्नोलॉजी, जालंधर को हासिल हुई! हर्षवीर सिंह सेखों को साइक्लिंग प्रतियोगिता में स्वर्ण पदक के लिए सम्मानित किया गया। पंजाब यूनिवर्सिटी में नॉर्थ-रीजनल यूथ फेस्टिवल में रंगोली प्रतियोगिता में दूसरा स्थान हासिल करने वाली छात्रा नेहा को 30,000 रुपये के नकद पुरस्कार से सम्मानित किया गया।

अंत में वोट ऑफ़ थैंक्स की रस्म एनएसएस एवं खेल कोऑर्डिनेटर डॉ. जगमीत बावा ने अदा की, जबकि मंच सञ्चालन की भूमिका सहायक प्रोफेसर पंजाबी डॉ. सरबजीत सिंह मान ने निभाई!

Date: 
Thursday, June 13, 2019