ਕੋਵਿਡ-19: 'ਡਿਪਟੀ ਕਮਿਸ਼ਨਰ ਮੇਰੇ ਅਖ਼ਤਿਆਰੀ ਕੋਟੇ ਦੇ ਐੱਮ. ਪੀ. ਲੈਡ ਫੰਡ ਰਾਹਤ ਕਾਰਜਾਂ ਲਈ ਵਰਤ ਲੈਣ

ਡਾ. ਅਮਰ ਸਿੰਘ ਵੱਲੋਂ ਲੁਧਿਆਣਾ, ਸ੍ਰੀ ਫਤਹਿਗੜ੍ਹ ਸਾਹਿਬ ਅਤੇ ਸੰਗਰੂਰ ਦੇ ਡਿਪਟੀ ਕਮਿਸ਼ਨਰਾਂ ਨੂੰ ਪੱਤਰ

ਕੋਵਿਡ-19: 'ਡਿਪਟੀ ਕਮਿਸ਼ਨਰ ਮੇਰੇ ਅਖ਼ਤਿਆਰੀ ਕੋਟੇ ਦੇ ਐੱਮ. ਪੀ. ਲੈਡ ਫੰਡ ਰਾਹਤ ਕਾਰਜਾਂ ਲਈ ਵਰਤ ਲੈਣ
ਸ੍ਰੀ ਫਤਹਿਗੜ੍ਹ  ਸਾਹਿਬ ਦੇ ਮੈਂਬਰ ਡਾ. ਅਮਰ ਸਿੰਘ

ਲੁਧਿਆਣਾ: ਵਿਸ਼ਵ ਭਰ ਵਿੱਚ ਫੈਲੀ ਨੋਵੇਲ ਕੋਰੋਨਾ ਵਾਇਰਸ (ਕੋਵਿਡ 19) ਬਿਮਾਰੀ ਨੂੰ ਫੈਲਣ ਤੋਂ ਰੋਕਣ ਲਈ ਕੀਤੇ ਜਾ ਰਹੇ ਯਤਨਾਂ ਨੂੰ ਉਸ ਵੇਲੇ ਹੋਰ ਬਲ ਮਿਲਿਆ ਜਦੋਂ ਲੋਕ ਸਭਾ ਹਲਕਾ ਸ੍ਰੀ ਫਤਹਿਗੜ੍ਹ  ਸਾਹਿਬ ਦੇ ਮੈਂਬਰ ਡਾ. ਅਮਰ ਸਿੰਘ ਨੇ ਆਪਣੇ ਅਖ਼ਤਿਆਰੀ ਕੋਟੇ ਦੇ ਐੱਮ. ਪੀ. ਲੈਡ ਫੰਡ ਰਾਹਤ ਕਾਰਜਾਂ ਲਈ ਖਰਚੇ ਜਾਣ ਦੇ ਅਖ਼ਤਿਆਰ ਤਿੰਨ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਦੇਣ ਦਾ ਐਲਾਨ ਕੀਤਾ।
ਇਸ ਸੰਬੰਧੀ ਲੁਧਿਆਣਾ, ਸ੍ਰੀ ਫਤਹਿਗੜ੍ਹ  ਸਾਹਿਬ ਅਤੇ ਸੰਗਰੂਰ ਦੇ ਡਿਪਟੀ ਕਮਿਸ਼ਨਰਾਂ ਨੂੰ ਲਿਖੇ ਅਲੱਗ-ਅਲੱਗ ਪੱਤਰਾਂ ਵਿੱਚ ਉਨ੍ਹਾਂ ਲਿਖਿਆ ਹੈ ਕਿ ਉਹ ਇਨ੍ਹਾਂ ਤਿੰਨਾਂ ਜ਼ਿਲ੍ਹਿਆਂ ਨਾਲ ਸੰਬੰਧਤ ਵੱਖ-ਵੱਖ ਵਿਧਾਨ ਸਭਾ ਹਲਕਿਆਂ ਦੇ ਲੋਕਾਂ ਵੱਲੋਂ ਚੁਣ ਕੇ ਲੋਕ ਸਭਾ ਵਿੱਚ ਪਹੁੰਚੇ ਹਨ ਅਤੇ ਇਸ ਔਖੀ ਘੜੀ ਵਿੱਚ ਉਹ ਇਹਨਾਂ ਲੋਕਾਂ ਦੇ ਨਾਲ ਖੜੇ ਹਨ।
ਉਨ੍ਹਾਂ ਡਿਪਟੀ ਕਮਿਸ਼ਨਰਾਂ ਨੂੰ ਲਿਖਿਆ ਹੈ ਕਿ ਉਹ ਇਹਨਾਂ ਫੰਡਾਂ ਨਾਲ ਰਾਹਤ ਕਾਰਜਾਂ ਚਲਾਉਣ ਦੇ ਨਾਲ-ਨਾਲ ਮੈਡੀਕਲ ਉਪਕਰਨਾਂ ਦੀ ਖਰੀਦ ਆਦਿ (ਜੋ ਵੀ ਉਨ੍ਹਾਂ ਨੂੰ ਠੀਕ ਲੱਗੇ) ਕਰ ਸਕਦੇ ਹਨ। ਉਨ੍ਹਾਂ  ਦੁਹਰਾਇਆ ਕਿ ਉਹ ਆਪਣੇ ਹਲਕਾ ਸ੍ਰੀ ਫਤਹਿਗੜ੍ਹ  ਸਾਹਿਬ ਦੇ ਲੋਕਾਂ ਦੇ ਨਾਲ ਖੜ੍ਹੇ ਹਨ। ਉਨ੍ਹਾਂ ਪੰਜਾਬ ਸਰਕਾਰ ਵੱਲੋਂ ਇਸ ਦਿਸ਼ਾ ਵਿੱਚ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਪੰਜਾਬ ਜਲਦੀ ਹੀ ਇਸ ਬਿਮਾਰੀ ਦੀ ਲਪੇਟ ਵਿੱਚੋਂ ਬਾਹਰ ਆ ਜਾਵੇਗਾ।