ਦੋਆਬਾ ਕਾਲਜ ਵਿੱਚ ਐਂਡ੍ਰਾਗੋਜੀ ’ਤੇ ਵਰਕਸ਼ਾਪ ਅਯੋਜਤ

ਜਲੰਧਰ, 31 ਮਈ, 2025: ਦੋਆਬਾ ਕਾਲਜ ਦੇ ਐਜੂਕੇਸ਼ਨ ਵਿਭਾਗ ਦੁਆਰਾ ਕਾਲਜ ਦੇ ਇੰਟਰਨਲ ਐਸ਼ੋਰੈਂਸ ਸੇਲ ਦੇ ਸੰਯੋਗ ਨਾਲ ਯੋਜਨਾਬੱਧ ਐਂਡ੍ਰਾਗੋਜੀ — ਵਯਸਕ ਵਿਦਿਆਰਥੀਆਂ ਨੂੰ ਵਧਾਉਣ ਦੀ ਵਿਧੀ ’ਤੇ ਵਰਕਸ਼ਾਪ ਦਾ ਅਯੋਜਨ ਕੀਤਾ ਗਿਆ ਜਿਸ ਵਿੱਚ ਅਕਾਦਮਿਕ ਡਾ. ਤੀਰਥ ਸਿੰਘ ਜੋ ਕਿ ਮਸ਼ਹੂਰ ਖੋਜ਼ ਵਿਦਵਾਨ ਵੀ ਹਨ ਬਤੌਰ ਰਿਸੋਰਸਪਰਸਨ ਹਾਜ਼ਰ ਹੋਏ ਜਿਨ੍ਹਾਂ ਦਾ ਨਿੱਘਾ ਸਵਾਗਤ ਪ੍ਰਿੰ. ਡਾ. ਪ੍ਰਦੀਪ ਭੰਡਾਰੀ, ਡਾ. ਅਵਿਨਾਸ਼ ਚੰਦਰ— ਐਜੂਕੇਸ਼ਨ ਵਿਭਾਗਮੁੱਖੀ, ਡਾ. ਰਾਜੀਵ ਖੋਸਲਾ—ਸੰਯੋਜਕ ਆਈਕਿਊਏਸੀ ਅਤੇ ਪ੍ਰਾਧਿਆਪਕਾਂ ਨੇ ਕੀਤਾ।
ਡਾ. ਤੀਰਥ ਸਿੰਘ ਨੇ ਵਿਦਿਆਰਥੀਆਂ ਨੂੰ ਯੋਜਨਾਬੱਧ ਐਂਡ੍ਰਾਗੋਜੀ ਦੇ ਬਾਰੇ ਜਾਣਕਾਰੀ ਦਿੰਦਿਆਂ ਹੋਇਆ ਕਿਹਾ ਕਿ ਇਹ ਸਿੱਖਣ ਦਾ ਇੱਕ ਦ੍ਰਿਸ਼ਟੀਕੋਣ ਹੈ ਜੋ ਕਿ ਖਾਸ ਤੌਰ ਤੇ ਵਯਸਕ ਵਿਦਿਆਰਥੀਆਂ ’ਤੇ ਕੇਂਦਿਰਤ ਹੈ, ਜਿਸ ਵਿੱਚ ਆਤਮ—ਨਿਰਦੇਸ਼ਨ, ਅਨੁਭਵ, ਸਿੱਖਣ ਦੀ ਤੱਤਪਰਤਾ ਅਤੇ ਗਿਆਨ ਦੇ ਵਿਵਹਾਰਿਕ ਅਨੁਪ੍ਰਯੋਗਾਂ ’ਤੇ ਜ਼ੋਰ ਦਿੱਤਾ ਜਾਂਦਾ ਹੈ । ਇਸ ਦੌਰਾਨ ਡਾ. ਤੀਰਥ ਸਿੰਘ ਨੇ ਐਂਡ੍ਰਾਗੋਜੀ ਦੇ ਸਿਧਾਂਤਾਂ ਅਤੇ ਉਸਦੀ ਪੈਡਾਗੋਜੀ ਦੀ ਸਾਮਾਨਤਾ ਅਤੇ ਅਸਾਮਾਨਤਾ ਦੀ ਵੀ ਚਰਚਾ ਕੀਤੀ । ਉਨ੍ਹਾਂ ਨੇ ਦੱਸਿਆ ਕਿ ਐਂਡ੍ਰਾਗੋਜੀ ਦੇ ਅੰਤਰਗਤ ਵਯਸਕ ਵਿਦਿਆਰਥੀਆ ਨੂੰ ਵਿਗਿਆਨਕ ਤਰੀਕੇ ਦੇ ਨਾਲ ਲਰਨਿੰਗ ਸਿਧਾਂਤ ਨਾਲ ਕੰਮ ਕਰਵਾਇਆ ਜਾਂਦਾ ਹੈ ਜੋਕਿ ਸਿੱਖਿਆਰਥੀ ਕੇਂਦ੍ਰਿਰ, ਅਨੁਭਵ ਅਧਾਰਿਤ ਅਤੇ ਸਮੱਸਿਆ ਆਧਾਰਿਤ ਹੈ, ਜੋ ਵਿਦਿਆਰਥੀ ਦੇ ਸਮੁੱਚੇ ਵਿਕਾਸ ਵਿੱਚ ਮਦਦ ਕਰਦਾ ਹੈ । ਅਜਿਹੀ ਜਾਣਕਾਰੀ ਭਰਪੂਰ ਸਿੱਖਿਆ ਪ੍ਰਣਾਲੀ ਹਾਸਿਲ ਕਰਨ ਨਾਲ ਵਿਦਿਆਰਥੀਆਂ ਦਾ ਮਾਨਸਿਕ ਦਾਇਰਾ ਦਾ ਵਿਕਾਸ ਹੁੰਦਾ ਹੈ ।
ਪ੍ਰਿੰ. ਡਾ. ਪ੍ਰਦੀਪ ਭੰਡਾਰੀ ਨੇ ਮੁੱਖ ਬੁਲਾਰੇ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਪ੍ਰਾਧਿਆਪਕਾਂ ਨੂੰ ਵਯਸਕ ਵਿਦਿਆਰਥੀਆਂ ਦੀ ਸਮੱਸਿਆਵਾਂ, ਜ਼ਰੂਰਤਾਂ ਅਤੇ ਚਿੰਤਾਵਾਂ ਨੂੰ ਚੰਗੀ ਤਰ੍ਹਾਂ ਨਾਲ ਸਮਝ ਕੇ ਉਨ੍ਹਾਂ ਨੂੰ ਇਸੀ ਹੀ ਯੋਜਨਾਬੱਧ ਐਂਡ੍ਰਾਗੋਜੀ ਦੇ ਮਾਧਿਆਮ ਨਾਲ ਪੜ੍ਹਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਤਾਕਿ ਉਹ ਆਪਣੇ ਜ਼ਿੰਦਗੀ ਅਤੇ ਕਰੀਅਰ ਵਿੱਚ ਆਉਣ ਵਾਲੀ ਮੁਸੀਬਤਾਂ ਨਾਲ ਲੜ ਕੇ ਉਸ ਵਿੱਚ ਜਿੱਤ ਹਾਸਿਲ ਕਰ ਸਕਣ । ਡਾ. ਮਨਜੀਤ ਕੌਰ ਨੇ ਮੰਚ ਸੰਚਾਲਨ ਬਖੂਬੀ ਕੀਤਾ । ਪ੍ਰਾਧਿਆਪਕਾਂ ਨੇ ਪ੍ਰਸ਼ਨ—ਉੱਤਰ ਸੈਸ਼ਨ ਵਿੱਚ ਆਪਣੇ ਪ੍ਰਸ਼ਨ ਪੁੱਛ ਕੇ ਆਪਣੀ ਉਤਸੁਕਤਾ ਨੂੰ ਸੰਤੁਸ਼ਟ ਕੀਤਾ ।