ਦੋਆਬਾ ਕਾਲਜ ਦੇ ਐਮਏ ਪੋਲਿਟਿਕਲ ਸਾਇੰਸ ਦੇ ਸੈਮ-2 ਦੇ ਵਿਦਿਆਰਥੀਆਂ ਦਾ ਜੀਐਨਡੀਯੂ ਵਿੱਚ ਪਹਿਲਾ ਸਥਾਨ

ਦੋਆਬਾ ਕਾਲਜ ਦੇ ਐਮਏ ਪੋਲਿਟਿਕਲ ਸਾਇੰਸ ਦੇ ਸੈਮ-2 ਦੇ ਵਿਦਿਆਰਥੀਆਂ ਦਾ ਜੀਐਨਡੀਯੂ ਵਿੱਚ ਪਹਿਲਾ ਸਥਾਨ
ਦੋਆਬਾ ਕਾਲਜ ਦੀਆਂ ਮੇਧਾਵੀ ਵਿਦਿਆਰਥਣਾਂ ਗੁਰਜੀਤ, ਸੁਖਦੀਪ ਅਤੇ ਸ਼ਰੂਤੀ।

ਜਲੰਧਰ, 6 ਅਕਤੂਬਰ, 2021: ਪਿ੍ਰੰ. ਡਾ. ਪ੍ਰਦੀਪ ਭੰਡਾਨੀ ਨੇ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਿ ਕਾਲਜ ਦੇ ਪੋਲਿਟਿਕਲ ਸਾਇੰਸ ਦੇ ਵਿਦਿਆਰਥੀਆਂ ਨੇ ਜੀਐਨਡੀਯੂ ਵਿੱਚ ਸ਼ਲਾਘਾਯੋਗ ਪ੍ਰਦਰਸ਼ਨ ਕਰਦੇ ਹੋਏ ਆਪਣੇ ਕਾਲਜ ਦਾ ਨਾਮ ਰੌਸ਼ਨ ਕੀਤਾ। ਐਮਏ ਪੋਲਿਟਿਕਲ ਸਾਇੰਸ ਸਮੈਸਟਰ-2 ਦੀਆਂ ਵਿਦਿਆਰਥਣਾਂ- ਗੁਰਜੀਤ ਨੇ 400 ਵਿੱਚੋਂ 381 ਅਤੇ ਸੁਖਦੀਪ ਕੌਰ ਨੇ ਵੀ 381 ਅੰਕ ਲੈ ਕੇ ਸੰਯੁਕਤ ਰੂਪ ਨਾਲ ਜੀਐਨਡੀਯੂ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸੀ ਤਰਾਂ ਸ਼ਰੂਤੀ ਠਾਕੁਰ ਨੇ ਵੀ 400 ਵਿੱਚੋਂ 369 ਅੰਕ ਲੈ ਕੇ ਜੀਐਨਡੀਯੂ ਵਿੱਚ ਛੇਵਾਂ ਸਥਾਨ ਪ੍ਰਾਪਤ ਕੀਤਾ।
 
ਪਿ੍ਰੰ. ਡਾ. ਪ੍ਰਦੀਪ ਭੰਡਾਰੀ ਨੇ ਵਿਭਾਗਮੁਖੀ ਡਾ. ਵਿਨੇ ਗਿਰੋਤਰਾ, ਪ੍ਰਾਧਿਆਪਕਾਂ, ਵਿਦਿਆਰਥੀਆਂ ਅਤੇ ਉਨਾਂ ਦੇ ਪਰਿਵਾਰ ਵਾਲਿਆਂ ਨੂੰ ਇਸ ਉਪਲਬਧੀ ਦੇ ਲਈ ਵਧਾਈ ਦਿੱਤੀ। ਪਿ੍ਰੰ. ਭੰਡਾਰੀ ਨੇ ਕਿਹਾ ਕਿ ਕਾਲਜ ਦੇ ਪੋਲਿਟਿਕਲ ਸਾਇੰਸ ਵਿਭਾਗ ਦੇ ਵਿਦਿਆਰਥੀ ਪਿਛਲੇ ਕਾਫੀ ਸਮੇਂ ਤੋਂ ਯੂਨੀਵਰਸਿਟੀ ਦੀਆਂ ਪ੍ਰੀਖਿਆਵਾਂ ਵਿੱਚ ਉਚ ਸਥਾਨ ਪ੍ਰਾਪਤ ਕਰਦੇ ਆ ਰਹੇ ਹਨ ਜੋ ਕਿ ਬੜੇ ਮਾਣ ਦੀ ਗਲ ਹੈ।