ਦੋਆਬਾ ਕਾਲਜ ਦੇ ਬੀ.ਏ. ਬੀ.ਐਡ. ਸਮੈਸਟਰ-3 ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ

ਦੋਆਬਾ ਕਾਲਜ ਦੇ ਬੀ.ਏ. ਬੀ.ਐਡ. ਸਮੈਸਟਰ-3 ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ
ਦੋਆਬਾ ਕਾਲਜ ਦੇ ਪਿ੍ਰੰ. ਡਾ. ਪ੍ਰਦੀਪ ਭੰਡਾਰੀ ਅਤੇ ਪ੍ਰਾਧਿਆਪਕ ਬੀ.ਏ ਬੀਐਡ ਸਮੈਸਟਰ-3 ਦੇ ਸ਼ਲਾਘਾਯੋਗ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀ ਦੇ ਨਾਲ।

ਜਲੰਧਰ, 25 ਮਈ, 2023: ਪਿ੍ਰੰ. ਡਾ. ਪ੍ਰਦੀਪ ਭੰਡਾਨੀ ਨੇ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਿ ਕਾਲਜ ਦੇ ਬੀ.ਏ ਬੀਐਡ (ਚਾਰ ਸਾਲਾਂ ਇੰਟੀਗ੍ਰੇਟੇਡ ਕੋਰਸ) ਦੇ ਸਮੈਸਟਰ-3 ਦੇ ਵਿਦਿਆਰਥੀਆਂ ਨੇ ਜੀਐਨਡੀਯੂ ਵਿੱਚ ਸ਼ਲਾਘਾਯੋਗ ਪ੍ਰਦਰਸ਼ਨ ਕਰਦੇ ਹੋਏ ਆਪਣੇ ਕਾਲਜ ਦਾ ਨਾਮ ਰੌਸ਼ਨ ਕੀਤਾ। ਬੀ.ਏ ਬੀਐਡ ਸਮੈਸਟਰ-3 ਦੇ ਵਿਦਿਆਰਥੀਆਂ- ਬਿਪਾਸ਼ਾ ਨੇ 550 ਵਿੱਚੋਂ 432 ਅੰਕ ਲੈ ਕੇ ਜੀਐਨਡੀਯੂ ਵਿੱਚ ਪਹਿਲਾ, ਸਿਮਰਨ ਨੇ 416 ਅੰਕ ਲੈ ਕੇ ਜੀਐਨਡੀਯੂ ਵਿੱਚ ਤੀਸਰਾ, ਜਸਮੀਨ ਰਤੂ  ਨੇ 413 ਅੰਕ ਲੈ ਕੇ ਚੋਥਾ, ਪੂਜਾ ਨੇ 403 ਅੰਕ ਲੈ ਕੇ ਪੰਜਵਾਂ ਅਤੇ ਆਰਤੀ ਨੇ 368 ਅੰਕ ਪ੍ਰਾਪਤ ਕਰ ਜੀਐਨਡੀਯੂ ਵਿੱਚ ਦਸਵਾਂ ਸਥਾਨ ਹਾਸਿਲ ਕੀਤਾ। 
ਪਿੰ. ਡਾ. ਪ੍ਰਦੀਪ ਭੰਡਾਰੀ ਨੇ ਵਿਭਾਗਮੁੱਖੀ ਡਾ. ਅਵਿਨਾਸ਼ ਚੰਦਰ, ਸ਼ਲਾਘਾਯੋਗ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀ ਅਤੇ ਉਨਾਂ ਦੇ ਮਾਤਾ ਪਿਤਾ ਨੂੰ ਇਸ ਉਪਲਬਧੀ ਦੇ ਲਈ ਹਾਰਦਿਕ ਵਧਾਈ ਦਿੱਤੀ।