ਦੋਆਬਾ ਕਾਲਜ ਵਿੱਚ ਵਿਕਸਤ ਭਾਰਤ ਨੌਜਵਾਨ ਨੇਤਾਵਾਂ ਦੇ ਸੰਵਾਦ ਅਤੇ ਭਾਗੀਦਾਰੀ ’ਤੇ ਇੱਕ ਮੁਹਿੰਮ ਦਾ ਅਯੋਜਨ 

ਦੋਆਬਾ ਕਾਲਜ ਵਿੱਚ ਵਿਕਸਤ ਭਾਰਤ ਨੌਜਵਾਨ ਨੇਤਾਵਾਂ ਦੇ ਸੰਵਾਦ ਅਤੇ ਭਾਗੀਦਾਰੀ ’ਤੇ ਇੱਕ ਮੁਹਿੰਮ ਦਾ ਅਯੋਜਨ 
ਦੋਆਬਾ ਕਾਲਜ ਵਿੱਚ ਅਯੋਜਤ ਸਮਾਰੋਹ ਵਿੱਚ ਡਾ. ਅੰਕੁਸ਼ ਵਿਦਿਆਰਥੀਆਂ ਨੂੰ ਸੰਬੋਧਤ ਕਰਦੇ ਹੋਏ ।

ਜਲੰਧਰ () 14 ਸਤੰਬਰ, 2026 ਦੋਆਬਾ ਕਾਲਜ ਦੇ ਵਰਿੰਦਰ ਸਭਾਗਾਰ ਵਿੱਚ ਕਾਲਜ ਦੇ ਐਨ.ਐਸ.ਐਸ. ਵਿਭਾਗ ਵੱਲੋਂ ਵਿਕਸਤ ਭਾਰਤ ਨੌਜਵਾਨ ਨੇਤਾਵਾਂ ਦੇ ਸੰਵਾਦ ਅਤੇ ਭਾਗੀਦਾਰੀ ਮੁਹਿੰਮ ਦਾ ਅਯੋਜਨ ਕੀਤਾ ਗਿਆ ਜਿਸ ਵਿੱਚ ਸ਼੍ਰੀ ਅੰਕੁਸ਼—ਰੀਜਨਲ ਡਾਇਰੈਕਟੋਰੇਟ, ਐਨ.ਐਸ.ਐਸ ਚੰਡੀਗੜ੍ਹ ਬਤੌਰ ਮੁੱਖ ਮਹਿਮਾਨ ਹਾਜ਼ਰ ਹੋਏ ਜਿਨ੍ਹਾਂ ਦਾ ਨਿੱਘਾ ਸਵਾਗਤ ਪ੍ਰਿੰ. ਡਾ. ਪ੍ਰਦੀਪ ਭੰਡਾਰੀ, ਡਾ. ਅਰਸ਼ਦੀਪ ਸਿੰਘ—ਸੰਯੋਜਨ ਐਨ.ਐਸ.ਐਸ., ਡਾ. ਰਣਜੀਤ ਸਿੰਘ, ਪ੍ਰੋ. ਰਜਨੀ ਧੀਰ, ਡਾ. ਨਤਾਸ਼ਾ, ਪ੍ਰੋ. ਵਿਕਾਸ ਜੈਨ, ਡਾ. ਰਾਕੇਸ਼ ਕੁਮਾਰ ਅਤੇ ਪ੍ਰੋ. ਜਸਵਿੰਦਰ— ਐਨ.ਐਸ.ਐਸ. ਪ੍ਰੋਗਰਾਮ ਅਫਸਰਾਂ ਅਤੇ ਐਨ.ਐਸ.ਐਸ. ਦੇ ਵਲੰਟਿਅਰਜ਼ ਨੇ ਕੀਤਾ।
    ਆਪਣੇ ਸੰਬੋਧਨ ਵਿੱਚ ਸ਼੍ਰੀ ਅੰਕੁਸ਼ ਨੇ ਵਿਕਸਤ ਭਾਰਤ ਨੌਜਵਾਨ ਨੇਤਾਵਾਂ ਦੇ ਸੰਵਾਦ ਅਤੇ ਭਾਗੀਦਾਰੀ ਮੁਹਿੰਮ ਦੇ ਵੱਖ—ਵੱਖ ਪਹਿਲੂਆਂ ’ਤੇ ਚਾਨਣਾ ਪਾਉਂਦੇ ਹੋਏ ਕਿਹਾ ਕਿ ਇਸਦੇ ਤਹਿਤ, 15—29 ਸਾਲ ਦੀ ਉਮਰ ਸਮੂਹ ਦੇ ਸਮਰੱਥ ਨੌਜਵਾਨਾਂ ਦੀ ਸਰਗਰਮ ਭਾਗੀਦਾਰੀ ਦੁਆਰਾ ਉਨ੍ਹਾਂ ਦੇ ਨਵੀਨਤਾਕਾਰੀ ਸਾਕਾਰਾਤਮਕ ਵਿਚਾਰਾਂ, ਪ੍ਰਤਿਭਾ, ਰਚਨਾਤਮਕਤਾ ਅਤੇ ਵਚਨਬੱਧਤਾ ਰਾਹੀਂ ਦੇਸ਼ ਨੂੰ ਸੰਪੂਰਨ ਵਿਕਾਸ ਵੱਲ ਲਿਜਾਇਆ ਜਾਣਾ ਹੈ । ਡਾ. ਅੰਕੁਸ਼ ਨੇ ਇਸਦੇ ਨਾਲ ਹੀ ਹਾਜਰ ਨੌਜਵਾਨਾਂ ਨੂੰ ਮਾਯ ਭਾਰਤ ਪੋਰਟਲ ਅਤੇ ਵਿਕਸਤ ਭਾਰਤ ਕਵਿਜ਼ ਵਿੱਚ ਭਾਗ ਲੈਣ ਲਈ ਵੱਖ—ਵੱਖ ਬਿੰਦੂਆਂ ’ਤੇ ਵੀ ਵਿਤਰਤ ਜਾਣਕਾਰੀ ਪ੍ਰਦਾਨ ਕੀਤੀ । 
    ਪ੍ਰਿੰ. ਡਾ. ਪ੍ਰਦੀਪ ਭੰਡਾਰੀ ਨੇ ਸਾਰੇ ਯੋਗ ਹਾਜ਼ਰ ਨੌਜਵਾਨਾਂ ਨੂੰ ਵਿਕਸਤ ਭਾਰਤ ਦੇ ਨੌਜਵਾਨ ਨੇਤਾਵਾਂ ਦੇ ਸੰਵਾਦ ਅਤੇ ਭਾਗੀਦਾਰੀ ਮੁਹਿੰਦ ਵਿੱਚ ਵੱਧ—ਚੜ੍ਹ ਕੇ ਹਿੱਸਾ ਲੈਣ ਲਈ ਉਤਸਾਹਿਤ ਕੀਤਾ । ਡਾ. ਨਰਿੰਦਰ ਕੁਮਾਰ ਨੇ ਮੌਜੂਦ ਸਾਰੀਆਂ ਦਾ ਧੰਨਵਾਦ ਕੀਤਾ ।