ਡਾ. ਆਤਮਜੀਤ ਤੇ ਗੁਰਭਜਨ ਗਿੱਲ ਵੱਲੋਂ ਸੰਪਾਦਿਤ ਪੁਸਤਕ “ ਪੰਜਾਬੀ ਬੋਲੀ, ਰਮਜ਼ਾਂ, ਰੁਕਾਵਟਾਂ ਤੇ ਰਾਹ” ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਵਿਦਵਾਨਾਂ ਵੱਲੋਂ ਲੋਕ ਅਰਪਨ

ਡਾ. ਆਤਮਜੀਤ ਤੇ ਗੁਰਭਜਨ ਗਿੱਲ ਵੱਲੋਂ ਸੰਪਾਦਿਤ ਪੁਸਤਕ “ ਪੰਜਾਬੀ ਬੋਲੀ, ਰਮਜ਼ਾਂ, ਰੁਕਾਵਟਾਂ ਤੇ ਰਾਹ” ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਵਿਦਵਾਨਾਂ ਵੱਲੋਂ ਲੋਕ ਅਰਪਨ

ਲੁਧਿਆਣਾ,  31 ਮਾਰਚ, 2026: ਵਿਸ਼ਵ ਪੰਜਾਬੀ ਸਭਾ(ਟੋਰੰਟੋ) ਕੈਨੇਡਾ ਵੱਲੋਂ ਪ੍ਰਸਿੱਧ ਪੰਜਾਬੀ ਲੇਖਕਾਂ ਡਾ. ਆਤਮਜੀਤ ਤੇ ਗੁਹਭਜਨ ਗਿੱਲ ਵੱਲੋਂ ਪੰਜਾਬੀ ਬੋਲੀ ਦੇ ਵਿਰਸੇ, ਵਰਤਮਾਨ ਤੇ ਭਵਿੱਖ ਬਾਰੇ ਵੱਡ ਆਕਾਰੀ ਪੁਸਤਕ “ ਪੰਜਾਬੀ ਬੋਲੀ- ਰਮਜ਼ਾਂ,ਰੁਕਾਵਟਾਂ ਤੇ ਰਾਹ” ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੁਸਤਕ ਮੇਲਾ ਅਤੇ ਸਾਹਿੱਤ ਉਤਸਵ ਮੌਕੇ ਪ੍ਰਮੁੱਖ ਵਿਦਵਾਨਾਂ ਵਾਈਸ ਚਾਂਸਲਰ ਡਾ. ਜਗਦੀਪ ਸਿੰਘ, ਡਾ. ਰਘੁਬੀਰ ਸਿੰਘ ਸਿਰਜਣਾ, ਡਾ. ਵਰਿਆਮ ਸਿੰਘ ਸੰਧੂ,ਜੰਗ ਬਹਾਦਰ ਗੋਇਲ, ਡਾ. ਰਾਜਵੰਤ ਕੌਰ ਪੰਜਾਬੀ, ਮੁਖੀ ਪੰਜਾਬੀ ਵਿਭਾਗ ਪੰਜਾਬੀ ਯੂਨੀਵਰਸਿਟੀ, ਡਾ. ਬਲਵਿੰਦਰ ਕੌਰ ਸਿੱਧੂ ਡੀਨ ਭਾਸ਼ਾਵਾਂ, ਪੰਜਾਬੀ ਯੂਨੀਵਰਸਿਟੀ,ਡਾ. ਸੁਰਜੀਤ, ਹਰਵਿੰਦਰਪਾਲ ਕੌਰ,ਮੁਖੀ
ਭਾਸ਼ਾ ਵਿਗਿਆਨ ਅਤੇ ਪੰਜਾਬੀ ਕੋਸ਼ਕਾਰੀ ਵਿਭਾਗ,ਡਾ. ਗੁਰਸੇਵਕ ਸਿੰਘ ਲੰਬੀ ਤੇ ਹੋਰਨਾਂ ਵੱਲੋਂ ਲੋਕ ਅਰਪਣ ਕੀਤਾ ਗਿਆ।
ਵਿਸ਼ਵ ਪੰਜਾਬੀ ਸਭਾ ਟੋਰੰਟੋ ਦੀ ਇਹ ਮਹੱਤਵਪੂਰਨ ਪ੍ਰਕਾਸ਼ਨਾ ਪੰਜਾਬੀ ਬੋਲੀ ਰਮਜ਼ਾਂ, ਰੁਕਾਵਟਾਂ ਤੇ ਰਾਹ” ਪੁਸਤਕ ਮੇਲੇ ਵਿੱਚ ਇਹ 348 ਪੰਨਿਆਂ ਦੀ ਮਹੱਤਵਪੂਰਨ ਪ੍ਰਕਾਸ਼ਨਾ ਸਾਰੇ ਪੁਸਤਕ ਵਿਕਰੀ ਕੇਂਦਰਾਂ ਤੋਂ ਹਾਸਲ ਕੀਤੀ  ਜਾ ਸਕਦੀ ਹੈ।
ਇਸ ਦੇ ਵਿਤਰਣ ਅਧਿਕਾਰ ਸਿੰਘ ਬਰਦਰਜ਼, ਸਿਟੀ ਸੈਂਟਰ ਅੰਮ੍ਰਿਤਸਰ, ਚੇਤਨਾ ਪ੍ਰਕਾਸ਼ਨ ਪੰਜਾਬੀ ਭਵਨ ਲੁਧਿਆਣਾ , ਨਵਚੇਤਨ ਬੁੱਕ ਡਿਪੋ ਬਰਨਾਲਾ ਪੰਜਾਬ ਬੁੱਕ ਸੈਂਟਰ ਚੰਡੀਗੜ੍ਹ ਨੂੰ ਦਿੱਤੇ ਗਏ ਹਨ।  ਵਿਸ਼ਵ ਪੰਜਾਬੀ ਸਭਾ ਟੋਰੰਟੋ ਦੇ ਚੇਅਰਮੈਨ ਡਾ. ਦਲਬੀਰ ਸਿੰਘ ਕਥੂਰੀਆ  ਦੀ ਸਰਪ੍ਰਸਤੀ ਹੇਠ ਇਹ ਪ੍ਰਕਾਸ਼ਨਾ ਤਿਆਰ ਕੀਤੀ ਗਈ ਹੈ। ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਹਾਜ਼ਰ ਵਿਦਵਾਨਾਂ ਦਾ ਕਥਨ ਸੀ ਕਿ ਇਹ ਪੁਸਤਕ ਯਕੀਨਨ ਦੇਸ਼ ਬਦੇਸ਼ ਵਿੱਚ ਨਵੀਂ ਵਿਚਾਰ ਚਰਚਾ ਛੇੜੇਗੀ।  
ਡਾ. ਸੁਰਜੀਤ ਨੇ ਪੁਸਤਕ ਬਾਰੇ ਦੱਸਿਆ ਕਿ ਇਸ ਵਿੱਚ ਭਾਰਤ, ਪਾਕਿਸਤਾਨ, ਕੈਨੇਡਾ,ਇਟਲੀ , ਯੂ ਕੇ ਆਦਿ ਮੁਲਕਾਂ ਦੇ ਪੰਜਾਬੀ ਬੋਲੀ ਬਾਰੇ ਵਿਚਾਰ ਕਰਨਯੋਗ ਵਿਦਵਾਨਾਂ ਦੇ ਲੇਖ ਬੜੀ। ਹਿੰਮਤ ਨਾਲ ਡਾ. ਆਤਮਜੀਤ ਨੇ ਸੰਪਾਦਿਤ ਕੀਤੇ ਹਨ।  ਪੁਸਤਕ ਐਮਾਜ਼ੋਨ ਤੋਂ ਵੀ ਮਿਲ ਸਕਦੀ ਹੈ। ਡਾ. ਵਰਿਆਮ ਸਿੰਘ ਸੰਧੂ ਨੇ ਸਮਾਗਮ ਉਪਰੰਤ ਪੁੱਜੇ ਗੁਰਭਜਨ ਗਿੱਲ ਨੂੰ  ਡਾ. ਆਤਮਜੀਤ ਜੀ ਦੀ ਸਿਰੜ ਸਿਦਕ ਤੇ ਸਮਰਪਿਤ ਸਾਧਨਾ ਨੂੰ ਸਲਾਮ ਕਰਦਿਆਂ ਡਾ. ਦਲਬੀਰ ਸਿੰਘ ਕਥੂਰੀਆ ਦੇ  ਪੁਸਤਕ ਪ੍ਰਕਾਸ਼ਨ ਲਈ ਸਰਪ੍ਰਸਤੀ ਲਈ ਮੁਬਾਰਕ ਦਿੱਤੀ ਹੈ।
 ਗੁਰਭਜਨ ਗਿੱਲ ਨੇ ਦੱਸਿਆ ਕਿ ਮੁੱਢਲੇ ਤਾਲਮੇਲ ਵਿੱਚ ਪ੍ਰੋ. ਜਾਗੀਰ ਸਿੰਘ ਕਾਹਲੋਂ ਦੀਆਂ ਸੇਵਾਵਾਂ ਵੀ ਸ਼ਲਾਘਾਯੋਗ ਰਹੀਆਂ ਹਨ।