ਦੋਆਬਾ ਕਾਲਜ ਵਿਖੇ ਬੁਕ ਕਲੱਬ- ਬ੍ਰਾਊੁਸਰ ਸਥਾਪਤ

ਦੋਆਬਾ ਕਾਲਜ ਵਿਖੇ ਬੁਕ ਕਲੱਬ- ਬ੍ਰਾਊੁਸਰ ਸਥਾਪਤ
ਦੁਆਬਾ ਕਾਲਜ ਦੀ ਲਾਇਬ੍ਰੇਰੀ ਵਿੱਚ ਬੁਕ ਕਲੱਬ ਬ੍ਰਾਉਸਰ ਦੀ ਸਥਾਪਨਾ ਦੇ ਮੌਕੇ ਤੇ ਪਿ੍ਰੰ. ਡਾ. ਪ੍ਰਦੀਪ ਭੰਡਾਰੀ ਹਾਜ਼ਿਰੀ ਨੂੰ ਸੰਬੋਧਤ ਕਰਦੇ ਹੋਏ।

ਜਲੰਧਰ, 11 ਜੁਲਾਈ, 2023: ਦੋਆਬਾ ਕਾਲਜ ਦੇ ਪਿ੍ਰੰ. ਡਾ. ਪ੍ਰਦੀਪ ਭੰਡਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਾਲਜ ਦੇ ਵਿਦਿਆਰਥੀਆਂ ਵਿੱਚ ਕਿਤਾਬਾਂ ਦੇ ਪ੍ਰਤਿ ਰੂਚੀ ਪੈਦਾ ਕਰਨ, ਸਮਝਨ ਅਤੇ ਸਟੀਕਤਾ ਨਾਲ ਮੂਲਾਂਕਣ ਕਰਨ ਦੇ ਗੁਣ ਵਿਕਸਿਤ ਕਰਨ ਦੇ ਲਈ ਕਾਲਜ ਵਿੱਚ ਬੁਕ ਕਲੱਬ- ਦ ਬ੍ਰਾਉਸਰ ਸਥਾਪਤ ਕੀਤਾ ਗਿਆ ਹੈ। ਡਾ. ਭੰਡਾਰੀ ਨੇ ਕਿਹਾ ਕਿ ਵਰਤਮਾਣ ਦੌਰ ਵਿੱਚ ਸਾਰੇ ਵਿਦਿਆਰਥੀ ਜਿਆਦਾਤਰ ਸਮੇ ਮੋਬਾਇਲ ਅਤੇ ਇੰਟਰਨੇਟ ਤੇ ਵਤੀਤ ਕਰਦੇ ਹਨ ਜੋ ਕਿ ਉਨਾਂ ਦੀ ਮਾਨਸਿਕ ਅਤੇ ਸ਼ਰੀਰਿਕ ਸਿਹਤ ਤੇ ਨਾਕਾਰਾਤਮਕ ਪ੍ਰਭਾਵ ਪਾਉਂਦਾ ਹੈ। ਇਸਦੇ ਇਲਾਜ ਦੇ ਲਈ ਹੀ ਬੁਕ ਕਲੱਬ ਦਾ ਕਾਲਜ ਵਿੱਚ ਗਠਨ ਕੀਤਾ ਗਿਆ ਹੈ ਤਾਕਿ ਵਿਦਿਆਰਥੀਆਂ ਦੀ ਊਰਜਾ ਸਹੀ ਦਿਸ਼ਾ ਵਿੱਚ ਲਗਾਈ ਜਾ ਸਕੇ। ਇਸ ਮੌਕੇ ਤੇ ਡਾ. ਨਮਰਤਾ ਨਿਸਤਾਂਦਰਾ- ਸੰਯੋਜਕ ਬੁਕ ਕਲੱਬ ਦੇ ਦਿਸ਼ਾ ਨਿਰਦੇਸ਼ਾਂ ਵਿੱਚ ਕਾਲਜ ਦੀ ਲਾਇਬ੍ਰੇਰੀ ਵਿੱਚ ਪ੍ਰਸਿੱਧ ਕਹਾਣੀਕਾਰ ਓ ਹੇਨਰੀ ਦੀ ਕਹਾਣੀ- ਦ ਲਾਸਟ ਲੀਫ ਤੇ ਚਰਚਾ ਦਾ ਅਯੋਜਨ ਕੀਤਾ ਗਿਆ  ਜਿਸ ਵਿੱਚ ਕਾਲਜ ਦੇ ਵਿਦਿਆਰਥੀਆਂ ਨੇ ਇਸ ਕਹਾਨੀ ਦੇ ਥੀਮ, ਸਿੰਬਲਸ ਅਤੇ ਸਿ੍ਰਜਨਤਾ ਤੇ ਆਪਣੇ ਵਿਚਾਰ ਪੇਸ਼ ਕੀਤੇ। ਇਸ ਮੌਕੇ ਤੇ ਡਾ. ਜਗਜੀਤ ਸਿੰਘ ਲਾਇਬ੍ਰੇਰਿਅਨ, ਲਾਇਬ੍ਰੇਰੀ ਸਟਾਫ, ਪ੍ਰਾਧਿਆਪਕ ਅਤੇ ਵਿਦਿਆਰਥੀ ਮੌਜੂਦ ਸਨ।